ਮਿੰਨੀ ਕਹਾਣੀ ਪਾਠ ਤੇ ਚਰਚਾ ਆਨਲਾਈਨ ਸਮਾਗਮ ਆਯੋਜਿਤ

0
52

ਮਾਨਸਾ( ਹੀਰਾ ਸਿੰਘ ਮਿੱਤਲ): ਕਰੋਨਾ ਵਾਇਰਸ ਕਾਰਨ ਚੱਲ ਰਹੇ ਲਾਕਡਾਊਨ/ਕਰਫ਼ਿਊ ਦਰਮਿਆਨ ਅੱਜ ਮਿੰਨੀ ਕਹਾਣੀ ਲੇਖਕ ਮੰਚ, ਪੰਜਾਬ ਅਤੇ ਅਦਾਰਾ ‘ਮਿੰਨੀ’ ਵੱਲੋਂ ਮਿੰਨੀ ਕਹਾਣੀ ਵਿਕਾਸ ਮੰਚ ਬਰੇਟਾ ਦੇ ਸਹਿਯੋਗ ਨਾਲ ਦੁਜਾ ਆਨਲਾਈਨ ‘ਮਿੰਨੀ ਕਹਾਣੀ ਪਾਠ ਤੇ ਚਰਚਾ’ ਸਮਾਗਮ ਰਚਾਇਆ ਗਿਆ। ਜਿਸ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਦੇਸ਼ ਤੋਂ ਬਾਹਰ ਵਿਚ ਬੈਠੇ ਲੇਖਕਾਂ ਨੇ ਵੀ ਸ਼ਮੂਲੀਅਤ ਕੀਤੀ। ਸਮਾਗਮ ਵਿਚ ਸਭ ਤੋਂ ਪਹਿਲਾਂ ਮੰਚ ਦੇ ਕੋ-ਕਨਵੀਨਰ ਜਗਦੀਸ਼ ਰਾਏ ਕੁਲਰੀਆਂ ਨੇ ਸਮਾਗਮ ਦੀ ਰੂਪਰੇਖਾ ਸਾਂਝੀ ਕਰਦਿਆਂ ਅਜੋਕੇ ਹਾਲਤਾਂ ਦੀ ਗੱਲ ਕੀਤੀ। ਮੰਚ ਦੇ ਕਨਵੀਨਰ ਹਰਭਜਨ ਸਿੰਘ ਖੇਮਕਰਨੀ ਵੱਲੋਂ ਸਭਨਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ ਅਤੇ ਸਮੁੱਚੇ ਵਿਸ਼ਵ ਦੇ ਇਸ ਸੰਕਟ ਵਿਚੋਂ ਨਿਕਲਣ ਦੀ ਉਮੀਦ ਪ੍ਰਗਟ ਕੀਤੀ।ਇਸ ਮੌਕੇ ਤੇ ਡਾ. ਸ਼ਿਆਮ ਸੁੰਦਰ ਦੀਪਤੀ ਦੀ ਸੰਪਾਦਨਾ ਹੇਠ ਛਪਦੇ ਮੈਗਜ਼ੀਨ ‘ਗੁਫ਼ਤਗੂ’ ਅਤੇ ਮੰਗਤ ਕੁਲਜਿੰਦ ਦੀ ਸੰਪਾਦਨਾ ਹੇਠ ਛਪਦੇ ਮੈਗਜ਼ੀਨ ‘ਸ਼ਬਦ ਤ੍ਰਿੰਜਣ’ ਦੇ ਨਵੇਂ ਅੰਕਾਂ ਨੂੰ ਰਿਲੀਜ਼ ਕੀਤਾ ਗਿਆ।ਇਹਨਾਂ ਮੈਗਜ਼ੀਨਾਂ ਤੇ ਕ੍ਰਮਵਾਰ ਕੁਲਵਿੰਦਰ ਕੌਸ਼ਲ ਅਤੇ ਮਹਿੰਦਰਪਾਲ ਮਿੰਦਾ ਨੇ ਗੱਲਬਾਤ ਕੀਤੀ।ਇਸ ਤੋਂ ਬਾਦ ਮਿੰਨੀ ਕਹਾਣੀਆਂ ਪੜ੍ਹਨ ਦੇ ਸ਼ੁਰੂ ਹੋਏ ਦੌਰ ਵਿਚ ਸ਼੍ਰੀ ਸ਼ਿਆਮ ਸੁੰਦਰ ਅਗਰਵਾਲ ਨੇ ‘ਜਲ੍ਹਿਆਂ ਵਾਲਾ ਬਾਗ’, ਬੀਰ ਇੰਦਰ ਬਨਭੌਰੀ ਨੇ ‘ਨਾਇਕ’, ਹਰਪ੍ਰੀਤ ਸਿੰਘ ਰਾਣਾ ਨੇ ‘ਝੱਖੜ’, ਦਰਸ਼ਨ ਸਿੰਘ ਬਰੇਟਾ ਨੇ ‘ਆਪਣਾ ਮੁਲੂ ਪਛਾਣ’, ਭੁਪਿੰਦਰ ਸਿੰਘ ਮਾਨ ਨੇ ‘ਕਾਇਆ ਕਲਪ’, ਡਾ. ਹਰਜਿੰਦਰਪਾਲ ਕੌਰ ਕੰਗ ਨੇ ‘ਰਿਸ਼ਤਿਆਂ ਦੀ ਮਹਿਕ’, ਮੰਗਤ ਕੁਲਜਿੰਦ ਨੇ ‘ਬਾਬੇ ਦੀ ਕੁਰਸੀ’ ਅਤੇ ਸੁਖਵਿੰਦਰ ਦਾਨਗੜ੍ਹ ਨੇ ‘ਬਹੁਤ ਦੂਰ ਪੰਜਾਬ’ ਨਾਮੀਂ ਮਿੰਨੀ ਕਹਾਣੀਆਂ ਦਾ ਪਾਠ ਕੀਤਾ।ਇਹਨਾਂ ਮਿੰਨੀ ਕਹਾਣੀਆਂ ਤੇ ਵਿਦਵਾਨ ਆਲੋਚਕਾਂ ਡਾ. ਪ੍ਰਦੀਪ ਕੌੜਾ, ਪ੍ਰੋ. ਗੁਰਦੀਪ ਢਿੱਲੋਂ, ਨਿਰੰਜਣ ਬੋਹਾ, ਡਾ. ਨਾਇਬ ਸਿੰਘ ਮੰਡੇਰ, ਸੁਰਿੰਦਰ ਕੈਲੇ ਅਤੇ ਡਾ. ਦੀਪਤੀ ਬਾਰੇ ਭਾਵਪੂਰਤ ਚਰਚਾ ਕਰਦੇ ਹੋਏ ਮਿੰਨੀ ਕਹਾਣੀ ਦੇ ਨੁਕਤਿਆਂ ਨੂੰ ਉਭਾਰਿਆ।ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਗੁਰਸੇਵਕ ਸਿੰਘ ਰੋੜਕੀ, ਰਣਜੀਤ ਅਜ਼ਾਦ ਕਾਂਝਲਾ, ਸੁਖਦੇਵ ਸਿੰਘ ਔਲਖ, ਜਸਬੀਰ ਭਲੂਰੀਆ, ਪਰਦੀਪ ਮਹਿਤਾ, ਮੰਗਤ ਕੁਲਜਿੰਦ, ਬੂਟਾ ਖਾਨ ਸੁੱਖੀ, ਕੰਵਲਜੀਤ ਭੋਲਾ ਲੰਡੇ, ਸੋਮਨਾਥ ਕਲਸੀਆਂ, ਰਾਜਦੇਵ ਕੌਰ ਸਿਧੂ , ਡਾ. ਸਾਧੂ ਰਾਮ ਲੰਗੇਆਣਾ, ਬਲਿਹਾਰ ਸਿੰਘ (ਸਿਆਟਲ, ਅਮਰੀਕਾ), ਸੀਮਾ ਵਰਮਾ, ਜਸਬੀਰ ਢੰਡ, ਵਿਵੇਕ, ਸੁਖਦਰਸ਼ਨ ਗਰਗ, ਪ੍ਰਤਿਭਾ ਰੇਹਨ, ਪ੍ਰਗਟ ਸਿੰਘ ਜੰਬਰ, ਐਮ.ਅਨਵਰ ਅੰਜ਼ੁਮ, ਜਗਦੀਸ਼ ਪ੍ਰੀਤਮ, ਵੀਨਾ ਅਰੋੜਾ, ਡਾ. ਗੁਰਵਿੰਦਰ ਅਮਨ, ਨਿਰਮਲ ਸਿੰਘ ਬਰੇਟਾ, ਗੁਰਮੀਤ ਸਿੰਘ, ਮਨਜੀਤ ਸਿਧੂ ਰਤਨਗ੍ਹੜ ਤੇ ਸੁਖਵੀਰ ਕੌਰ ਸਰਾਂ ਨੇ ਵੀ ਆਪਣੇ ਵਿਚਾਰ ਰੱਖੇ।ਮੰਚ ਵੱਲੋਂ ਮਿੰਨੀ ਕਹਾਣੀ ਵਿਧਾ ਦੇ ਵਿਕਾਸ ਲਈ ਇਸ ਪ੍ਰੋਗਰਾਮ ਨੂੰ ਹਰ ਪੰਦਰਵਾੜੇ ਕਰਵਾਉਣ ਦਾ ਐਲਾਨ ਕੀਤਾ ਗਿਆ।

NO COMMENTS