ਮਿਸ਼ਨ ਫ਼ਤਿਹ ਤਹਿਤ ਚੌਥੇ ਦਿਨ ਬੀਪੀਈਓ ਦਫ਼ਤਰ ਬੁਢਲਾਡਾ ਵਿੱਚ ਹੋਈ ਕਰੋਨਾ ਸੈਂਪਲਿੰਗ।

0
27

ਮਾਨਸਾ, 10 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ)ਕੋਵਿਡ-19 ਦੀ ਵਿਸ਼ਵ ਵਿਆਪੀ ਮਹਾਂਮਾਰੀ ਦੀ ਰੋਕਥਾਮ ਲਈ ਜਿੱਥੇ ਵਿਸ਼ਵ ਸਿਹਤ ਸੰਗਠਨ, ਕੇਂਦਰ ਸਰਕਾਰਾਂ ਅਤੇ ਰਾਜ ਸਰਕਾਰਾਂ ਆਪਣੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਉੱਥੇ ਪੰਜਾਬ ਰਾਜ ਦੇ ਮਾਨਸਾ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਵੱਲੋਂ ‘ਮਿਸ਼ਨ ਫ਼ਤਹਿ’ ਤਹਿਤ ਵਿੱਢੀ ਮੁਹਿੰਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਆਪਣੀ ਡਿਊਟੀ ਬਹੁਤ ਹੀ ਤਨਦੇਹੀ ਨਾਲ ਨਿਭਾ ਰਿਹਾ ਹੈ।
ਉਪ ਮੰਡਲ ਮੈਜਿਸਟ੍ਰੇਟ ਬੁਢਲਾਡਾ ਸਾਗਰ ਸੇਤੀਆ ਦੀ ਦੇਖਰੇਖ ਵਿੱਚ ਅੱਜ ਚੌਥੇ ਦਿਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬੁਢਲਾਡਾ ਦੇ ਦਫ਼ਤਰ ਵਿਖੇ ਸਿੱਖਿਆ ਵਿਭਾਗ ਦੇ 75 ਕਰਮਚਾਰੀਆਂ ਦੇ ਕਰੋਨਾ ਸੈਂਪਲ ਲਏ ਗਏ। ਅੱਜ ਇੱਥੇ ਆਪਣੀ ਸੈਂਪਲਿੰਗ ਦੇਣ ਆਏ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਰਾਜੇਸ਼ ਕੁਮਾਰ ਬੁਢਲਾਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਮੈਡੀਕਲ ਕਮਿਸ਼ਨਰ ਤੇ ਜ਼ਿਲ੍ਹਾ ਇੰਚਾਰਜ਼ ਡਾ. ਰਣਜੀਤ ਸਿੰਘ ਰਾਏ ਜੋ ਕਿ ਕਰੋਨਾਂ ਦੀ ਇਸ ਔਖੀ ਘੜੀ ਵਿੱਚ ਦਿਨ ਰਾਤ ਇੱਕ ਕਰਕੇ ਜ਼ਿਲ੍ਹੇ ਨੂੰ ਕਰੋਨਾ ਮੁਕਤ ਕਰ ਰਹੇ ਹਨ, ਜਿੰਨ੍ਹਾਂ ਨੂੰ ਸਮੇਂ-ਸਮੇਂ ਤੇ ਸਰਕਾਰ ਵੱਲੋਂ ਵਿਸ਼ੇਸ਼ ਸਨਮਾਨ ਵੀ ਮਿਲੇ ਹਨ, ਦੀ ਅਗਵਾਈ ਹੇਠ ਅੱਜ ਸਿਹਤ ਸੁਪਰਵਾਈਜ਼ਰ ਭੁਪਿੰਦਰ ਸਿੰਘ, ਸਿਹਤ ਕਰਮਚਾਰੀ ਸਵਿੰਦਰ ਕੌਰ ਵੱਲੋਂ ਸੈਂਟਰ ਹੈੱਡ ਟੀਚਰ ਰਾਮਪਾਲ ਸਿੰਘ ਗੜੱਦੀ ਅਤੇ ਜਸਵੀਰ ਸਿੰਘ ਗੁਰਨੇ ਕਲਾਂ ਕਲੱਸਟਰ ਅਧੀਨ ਪੈਂਦੇ ਸਮੂਹ ਅਧਿਆਪਕਾ ਦੇ ਕਰੋਨਾ ਸੈਂਪਲ ਲਏ ਗਏ। ਇਸ ਤੋਂ ਪਹਿਲਾਂ ਸੈਂਟਰ ਹੈਡ ਟੀਚਰ ਰਣਜੀਤ ਸਿੰਘ ਕੇ ਕੇ ਗੋੜ, ਵਨੀਤ ਕੁਮਾਰ ਸੈਂਟਰ ਭੀਖੀ, ਮਨਦੀਪ ਸਿੰਘ ਸੈਂਟਰ ਬਰ੍ਹੇ, ਪਰਮਜੀਤ ਸਿੰਘ ਕੁਲਾਣਾ, ਅਮਰਪਾਲ ਕੌਰ ਮੱਤੀ ਅਤੇ ਜੋਗਿੰਦਰ ਸਿੰਘ ਟਾਹਲੀਆਂ ਦੇ ਕਲੱਸਟਰ ਅਧੀਨ ਕਰਮਚਾਰੀਆਂ ਦੇ ਕਰੋਨਾ ਸੈਂਪਲ ਲਏ ਗਏ ਸਨ।  ਸੂਬਾ ਕਮੇਟੀ ਮੈਂਬਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਮਨਦੀਪ ਸਿੰਘ ਦੀ ਅਗਵਾਈ ‘ਚ ਸੈਂਪਲਿੰਗ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ, ਜਿਸ ਲਈ ਦਫ਼ਤਰ ਦੇ ਕਲਰਕ ਪਰਮਦੀਪ ਸਿੰਘ (ਸ਼ੰਭੂ ਮਸਤਾਨਾ), ਐਮ ਆਈ ਐਸ ਕੋਆਰਡੀਨੇਟਰ ਨਵਨੀਤ ਕੁਮਾਰ ਬੁਢਲਾਡਾ, ਗੁਰਪ੍ਰੀਤ ਕੌਰ ਡਾਟਾ ਐਂਟਰੀ ਆਪਰੇਟਰ, ਕੰਚਨ ਰਾਣੀ ਅਕਾਊਂਟੈਂਟ, ਰਾਜਵਿੰਦਰ ਕੌਰ ਅਕਾਊਂਟੈਂਟ, ਹਰਪ੍ਰੀਤ ਕੌਰ ਤੇ ਰਾਜਵਿੰਦਰ ਸਿੰਘ ਵੱਲ੍ਹੋਂ ਇਸ ਅਹਿਮ ਕਾਰਜ ਲਈ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ  ਜਾ ਰਹੀ ਹੈ। ਇਸ ਮੌਕੇ ਗੁਰਦਾਸ ਸਿੰਘ ਸੇਖੋਂ ਹੈੱਡ ਮਾਸਟਰ ਦੋਦੜਾ, ਅਸ਼ੋਕ ਕੁਮਾਰ ਹੈੱਡ ਟੀਚਰ ਫਫੜੇ ਭਾਈਕੇ, ਨੇਤਾ ਜੀ ਕੁਲਹਿਰੀ, ਰਾਜਵਿੰਦਰ ਕੌਰ ਭਾਦੜਾ, ਸੁਖਵਿੰਦਰ ਸਿੰਘ ਹੀਰੋ ਖੁਰਦ, ਗਗਨਦੀਪ ਗਣਿਤ ਮਾਸਟਰ ਦੋਦੜਾ, ਸੁਰਿੰਦਰ ਕੁਮਾਰ ਬੁਢਲਾਡਾ, ਰੋਜ਼ੀ ਅਰੋੜਾ ਗੁਰਨੇ ਕਲਾਂ, ਸ਼ੰਕਰ ਲਾਲ ਕਣਕਵਾਲ, ਚਰਨਜੀਤ ਕੌਰ ਬੀਰੋਕੇਂ, ਮੋਨਾ ਰਾਣੀ ਕਣਕਵਾਲ, ਜਸਵਿੰਦਰ ਕੌਰ ਭਾਦੜਾ, ਸੁਰਿੰਦਰ ਕੌਰ ਰੱਲੀ, ਨੇਹਾ ਰਾਣੀ ਦੋਦੜਾ, ਜਗਤਾਰ ਸਿੰਘ ਬੀਰੋਕੇਂ, ਮਲਕੀਤ ਸਿੰਘ ਕੁਲਹਿਰੀ, ਸ਼ਿੰਗਾਰਾ ਸਿੰਘ ਗੁਰਨੇ ਕਲਾਂ, ਗੁਰਮੇਲ ਸਿੰਘ ਬੱਛੂਆਣਾ, ਸੰਤੋਖ ਸਿੰਘ ਗੁਰਨੇ ਖੁਰਦ, ਰੋਸ਼ਨ ਸਿੰਘ ਬੀਰੋਕੇਂ ਕਲਾਂ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਜਸਪ੍ਰੀਤ ਸਿੰਘ ਅਕਾਊਂਟੈਂਟ, ਜਗਤਾਰ ਸਿੰਘ ਬਲਾਕ ਐਜ਼ੂਕੇਟਰ ਅਤੇ ਵਿਸ਼ਾਲ ਕੁਮਾਰ ਮੌਜੂਦ ਸਨ।  ਉੱੱਧਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਮਰਜੀਤ ਸਿੰਘ, ਡਿਪਟੀ ਡੀਈਓ ਗੁਰਲਾਭ ਸਿੰਘ, ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਸਿਹਤ ਵਿਭਾਗ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਜੋ ਕਰੋਨਾ ਵਿਰੁੱਧ ਪਿਛਲੇ ਕਈ ਮਹੀਨਿਆਂ ਤੋ ਲਗਾਤਾਰ ਤਕੜੇ ਹੋ ਇਸ ਮਹਾਂਮਾਰੀ ਵਿਰੁੱਧ ਜੰਗ ਲੜ ਰਹੇ ਹਨ।

NO COMMENTS