ਮਿਸ਼ਨ ਫਤਿਹ ਤਹਿਤ ਕੋਵਿਡ-19 ਸੈਂਪਲਿੰਗ ਕੈਂਪ ਦੀਆਂ ਤਿਆਰੀਆਂ ਬਾਰੇ ਮੀਟਿੰਗ ਕੀਤੀ

0
12

ਨੰਗਲ ਕਲਾਂ,  30 ਜੂਨ (  (ਸਾਰਾ ਯਹਾ /ਔਲਖ )  ਮਿਸ਼ਨ ਫਤਿਹ ਤਹਿਤ ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਯਤਨ ਕੀਤੇ ਜਾ ਰਹੇ ਹਨ। ਸਿਹਤ ਵਿਭਾਗ ਵੱਲੋਂ ਬਾਹਰੋਂ ਆਏ ਯਾਤਰੀਆਂ,  ਮਜਦੂਰਾਂ ਆਦਿ ਦੇ ਸੈਂਪਲ ਇਕੱਤਰ ਕਰ ਕੇ ਟੈਸਟ ਲਈ ਭੇਜੇ ਜਾ ਰਹੇ ਹਨ ਤਾਂ ਕਿ ਕਰੋਨਾ ਗ੍ਰਸਤ ਮਰੀਜ਼ਾਂ ਦੀ ਛੇਤੀ ਪਹਿਚਾਣ ਹੋ ਸਕੇ ਅਤੇ ਹੋਰ ਲੋਕਾਂ ਨੂੰ ਇਸ ਬੀਮਾਰੀ ਦੀ ਲਾਗ ਤੋਂ ਬਚਾਇਆ ਜਾ ਸਕੇ।    ਡਾ.  ਲਾਲ ਚੰਦ ਠੁਕਰਾਲ ਸਿਵਲ ਸਰਜਨ ਮਾਨਸਾ ਜੀ ਦੀ ਅਗਵਾਈ ਵਿੱਚ ਮਾਨਸਾ ਜ਼ਿਲ੍ਹੇ ਵਿੱਚ ਹਰ ਰੋਜ਼ ਵੱਖ ਵੱਖ ਥਾਵਾਂ ‘ਤੇ ਸੈਂਪਲਿੰਗ ਕਰਵਾਈ ਜਾ ਰਹੀ ਹੈ। ਸੀ ਐੱਚ ਸੀ  ਖਿਆਲਾ ਕਲਾਂ ਵਿਖੇ ਵੀ ਡਾ. ਨਵਜੋਤ ਪਾਲ ਸਿੰਘ ਭੁੱਲਰ ਐਸ ਐਮ ਓ ਖਿਆਲਾ ਕਲਾਂ ਜੀ ਦੀ ਦੇਖਰੇਖ ਵਿੱਚ ਨਮੂਨੇ ਲਏ ਜਾਂਦੇ ਹਨ। ਇਸ ਤੋਂ ਇਲਾਵਾ ਦੂਰ ਪੈਂਦੇ ਪੇਂਡੂ ਏਰੀਏ ਦੀ ਸੈਂਪਲਿੰਗ ਲਈ ਪੀ ਐਚ ਸੀ ਪੱਧਰ ‘ਤੇ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।      ਇਸੇ ਲੜੀ ਤਹਿਤ ਪੀ ਐਚ ਸੀ ਨੰਗਲ ਕਲਾਂ ਵਿਖੇ ਕੈਂਪ ਦਾ ਆਯੋਜਨ ਕਰਨ ਲਈ ਅੱਜ ਨੰਗਲ ਕਲਾਂ ਪਿੰਡ ਦੀ ਪੰਚਾਇਤ, ਸਿਹਤ ਸਟਾਫ ਅਤੇ ਕਲੱਬ ਮੈਂਬਰਾਂ ਦੀ ਇੱਕ ਮੀਟਿੰਗ ਕੀਤੀ ਗਈ।  ਇਸ ਮੀਟਿੰਗ ਵਿੱਚ ਕੈਂਪ ਨੂੰ ਸਫਲ ਬਣਾਉਣ ਲਈ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਦੌਰਾਨ ਚਾਨਣ ਦੀਪ ਸਿੰਘ ਨੇ ਦੱਸਿਆ ਕਿ ਬਾਹਰ ਤੋਂ ਆਏ ਯਾਤਰੀਆਂ, ਮਜਦੂਰਾਂ, ਗਰਭਵਤੀਆਂ, ਦੁਕਾਨਦਾਰਾਂ, ਦੋਧੀਆਂ, ਮੈਡੀਕਲ ਪ੍ਰੈਕਟੀਸਨਰਾਂ ਅਤੇ ਹੋਰ ਵਧੇਰੇ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦਾ ਇਹ ਟੈਸਟ ਕਰਵਾਉਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸਭਨਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਜਾਗਰੂਕ ਕਰ ਕੇ ਕੈਂਪ ਨੂੰ ਸਫਲ ਬਣਾਇਆ ਜਾਵੇ ਤਾਂ ਕਿ ਇਸਦਾ ਫਾਇਦਾ ਵੱਧ ਤੋਂ ਵੱਧ ਲੋਕ ਉਠਾ ਸਕਣ। ਜਿਕਰਯੋਗ ਹੈ ਕਿ ਇਹ ਸੈਂਪਲਿੰਗ ਕੈਂਪ 3 ਜੁਲਾਈ ਸ਼ੁਕਰਵਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਮੌਕੇ ਪਰਮਜੀਤ ਸਿੰਘ ਸਰਪੰਚ,  ਜਗਤਾਰ ਸਿੰਘ ਭਲੇਰੀਆ,  ਕੁਲਦੀਪ ਸਿੰਘ ਫਾਰਮੇਸੀ ਅਫਸਰ, ਬਲਜੀਤ ਕੌਰ ਆਸ਼ਾ ਫੈਸੀਲੇਟਰ, ਆਸ਼ਾ ਵਰਕਰਾਂ ਕਰਮਜੀਤ ਕੌਰ, ਅਮਰਜੀਤ ਕੌਰ, ਸੁਖਪਾਲ ਕੌਰ, ਵੀਰਪਾਲ ਕੌਰ, ਗੀਤਾ ਰਾਣੀ, ਗਗਨਦੀਪ, ਜੱਗਾ ਸਿੰਘ , ਕੁਲਦੀਪ ਸਿੰਘ ਆਦਿ ਹਾਜ਼ਰ ਸਨ

NO COMMENTS