ਮਿਸਤਰੀ ਮਾਰਕੀਟ ਝੁਨੀਰ ਵੱਲੋਂ ਕਿਸਾਨ ਸੰਘਰਸ ਚ ਦਿੱਲੀ ਜਾਣ ਵਾਲੇ ਵਹੀਕਲਾਂ ਦੀ ਮੁੱਫਤ ਮੁਰੰਮਤ ਕਰਨ ਦਾ ਅੈਲਾਣ

0
55

ਝੁਨੀਰ 10,ਦਸੰਬਰ (ਸਾਰਾ ਯਹਾ /ਬਲਜੀਤ ਪਾਲ): ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਚੱਲ ਰਹੇ ਸੰਘਰਸ਼ ਚ ਕਿਸਾਨਾਂ ਵੱਲੋਂ ਦਿੱਲੀ ਵਿਖੇ ਲਗਾਏ ਗਏ ਧਰਨੇ ਚ ਸਾਮਲ ਹੋਣ ਲਈ ਜਾ ਰਹੇ ਕਿਸਾਨਾਂ ਅਤੇ ਆਮ ਲੋਕਾਂ ਦੇ ਵਹੀਕਲਾਂ ਆਦਿ ਨੂੰ ਜੇ ਰਾਸਤੇ ਚ ਕੋਈ ਵੀ ਮੁਸ਼ਕਲ ਜਾਂ ਖਰਾਬੀ ਆਉਂਦੀ ਹੈ ਤਾਂ ਝੁਨੀਰ ਵਿਖੇ ਮਿਸਤਰੀ ਮਾਰਕੀਟ ਯੂਨੀਅਨ ਵੱਲੋ ਮੁੱਫਤ ਰਿਪਅਰ ਕਰਨ ਅਤੇ ਮਿਸ਼ੀਨਰੀ ਸਟੋਰ ਵਾਲਿਆਂ ਵੱਲੋ ਟਰੈਕਟਰ-ਟਰਾਲੀਆਂ ਆਦਿ ਵਹੀਕਲਾਂ ਚ ਪੈਣ ਵਾਲਾ ਸਮਾਨ ਮੁੱਫਤ ਦੇਣ ਦਾ ਅੈਲਾਣ ਕੀਤਾ ਹੈ। ਜਾਣਕਾਰੀ ਦਿੰਦਿਆਂ ਵਿਨੋਦ ਸਿੰਗਲਾ, ਰਜਿੰਦਰ ਸਿੰਘ ਅਤੇ ਹੈਪੀ ਸਿੰਘ ਆਦਿ ਨੇ ਦੱਸਿਆ ਕਿ ਪੂਰੀ ਮਾਰਕੀਟ ਵੱਲੋ ਕਿਸਾਨੀ ਸੰਘਰਸ਼ ਨੂੰ ਪੂਰਨ ਹਮਾਇਤ ਦਿੱਤੀ ਜਾ ਰਹੀ ਹੈ ਅਸੀ ਕਿਸਾਨੀ ਸੰਘਰਸ ਦਾ ਪੂਰਨ ਸਮਰਥਨ ਕਰਦੇ ਹੋਏ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾਕੇ ਖੜੇ ਹਾਂ। ਸਾਡੇ ਵੱਲੋਂ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਝੁਨੀਰ ਦੇ ਇਲਾਕੇ ਅੰਦਰ ਜੇਕਰ ਕੋਈ ਵੀ ਦਿੱਲੀ ਨੂੰ ਜਾਣ ਵਾਲੇ ਵਹੀਕਲ ਆਦਿ ਨੂੰ ਕੋਈ ਮੁਸ਼ਕਲ ਜਾਂ ਖਰਾਬੀ ਦਾ ਸਾਹਮਣਾ ਕਰਨ ਪੈੰਦਾ ਹੈ ਤਾਂ ਸਾਡੀ ਟੀਮ ਉਸ ਜਗਾ ਤੇ ਪਹੁੰਚਕੇ ਉਨ੍ਹਾਂ ਦੀ ਮਦਦ ਕਰੇਗੀ ਤੇ ਸਮੱਸਿਆ ਦਾ ਪੱਕਾ ਹੱਲ ਕਰੇਗੀ। ਇਸ ਮੌਕੇ ਨਿੱਕਾ ਸਿੰਘ, ਸੁਖਪ੍ਰੀਤ ਸਿੰਘ , ਰਾਜ ਸਿੰਘ, ਜਗਦੀਪ ਸਿੰਘ ਆਦਿ ਮੌਜੂਦ ਸਨ।

NO COMMENTS