*ਮਿਸ਼ਨ ਲਾਯਿਫ਼ਸਟਾਇਲ ਫਾਰ ਐਨਵਾਯੀਰੋਮੈਂਟ ਮੁਹਿੰਮ ਜਾਰੀ*

0
16

ਮਾਨਸਾ (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ): ਨਹਿਰੂ ਯੁਵਾ ਕੇਂਦਰ ਸੰਗਠਨ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਮਿਸ਼ਨ ਲਾਯਿਫ਼ਸਟਾਇਲ ਫਾਰ ਐਨਵਾਯੀਰੋਮੈਂਟ ਦੀ ਸ਼ੁਰੂਆਤ ਕੀਤੀ ਗਈ। ਜਿਲਾ ਯੂਥ ਅਫਸਰ ਬਰਨਾਲਾ ਮੈਡਮ ਓਮਕਾਰ ਸਵਾਮੀ ਨੇ ਦਸਿਆ ਕਿ ਇਹ ਮੁਹਿੰਮ ਨੂੰ ਵਾਤਾਵਰਣ ਦੀ ਸੰਭਾਲ ਅਤੇ ਰੱਖਿਆ ਲਈ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਟੈਚੂ ਓਫ ਯੂਨਿਟੀ, ਗੁਜਰਾਤ ਤੋਂ ਸ਼ੁਰੂਆਤ ਕੀਤੀ ਸੀ। ਜਿਵੇਂ ਕਿ ਪ੍ਰਧਾਨ ਮੰਤਰੀ ਦੁਆਰਾ ਕਲਪਨਾ ਕੀਤੀ ਗਈ ਹੈ, ਮਿਸ਼ਨ ਲਾਈਫ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਇਹ ਭਾਰਤ ਦੀ ਅਗਵਾਈ ਵਾਲੀ ਇੱਕ ਗਲੋਬਲ ਜਨ ਅੰਦੋਲਨ ਹੋਵੇਗੀ ਜੋ ਵਾਤਾਵਰਣ ਦੀ ਰੱਖਿਆ ਅਤੇ ਸੰਭਾਲ ਲਈ ਵਿਅਕਤੀਗਤ ਅਤੇ ਸਮੂਹਿਕ ਕਾਰਵਾਈਆਂ ਨੂੰ ਪ੍ਰੇਰਿਤ ਕਰੇਗੀ। ਨਹਿਰੂ ਯੁਵਾ ਕੇਂਦਰ ਸੰਗਠਨ ਇਸ ਮੁਹਿੰਮ ਵਿਚ ਊਰਜਾ ਬਚਾਉਣ, ਪਾਣੀ ਬਚਾਉਣ, ਸਿੰਗਲ ਯੂਜ਼ ਪਲਾਸਟਿਕ ਨੂੰ ਘਟਾਉਣ, ਸਵੱਛਤਾ ਅਭਿਆਨ, ਆਦਿ ਲਈ ਲੋਕਾਂ ਵਿੱਚ ਜਾਗਰੂਕਤਾ ਫੈਲਾਏਗਾ। ਇਸ ਮੁਹਿੰਮ ਨੂੰ ਕੈਚ ਦਾ ਰੈਨ ਮੁਹਿੰਮ ਨਾਲ ਜੋੜ ਕੇ ਵਾਲ ਪੈਂਟਿੰਗ ਨਾਲ ਪਾਣੀ ਬਚਾਉਣ ਲਈ ਪ੍ਰੇਰਿਤ ਕੀਤਾ। ਓਹਨਾ ਵਲੋਂ ਨੌਜਵਾਨਾਂ ਨੂੰ ਵੱਧ ਚੜ ਕੇ ਇਸ ਮੁਹਿੰਮ ਵਿਚ ਯੋਗਦਾਨ ਪਾਉਣ ਲਈ ਅਪੀਲ ਕੀਤੀ ਗਈ।

NO COMMENTS