-ਮਿਸ਼ਨ ਫਤਿਹ ਨੂੰ ਕਾਮਯਾਬ ਬਨਾਉਣ ਲਈ ਡਾਕਟਰੀ ਟੀਮ ਵੱਲੋਂ ਪੁਲਿਸ ਮੁਲਾਜਮਾਂ ਦੇ ਕੀਤੇ ਗਏ ਕੋਰਨਾ ਟੈਸਟ

0
40

ਮਾਨਸਾ, 27 ਜੂਨ (ਸਾਰਾ ਯਹਾ/ਬਲਜੀਤ ਸ਼ਰਮਾ) : ਦੁਨੀਆ ਭਰ ਵਿੱਚ ਫੈਲੀ ਮਹਾਂਮਾਰੀ ਕੋਰਨਾ ਵਾਇਰਸ (ਕੋਵਿਡ-19) ਤੋਂ ਬਚਾਅ ਲਈ ਜਿੱਥੇ ਮੂਹਰਲੀ ਕਤਾਰ ਦੇ ਯੋਧੇ (ਡਾਕਟਰ, ਪੈਰਾ-ਮੈਡੀਕਲ ਸਟਾਫ, ਸੈਨੀਟਾਈਜ ਸਟਾਫ ਆਦਿ) ਸਿਰਤੋੜ ਯਤਨ ਕਰ ਰਹੇ ਹਨ, ਉਥੇ ਹੀ ਜ਼ਿਲਾ ਮਾਨਸਾ ਅੰਦਰ ਪਬਲਿਕ ਦਾ ਇਸ ਮਹਾਂਮਾਰੀ ਤੋਂ ਬਚਾਅ ਕਰਨ ਲਈ ਮਾਨਸਾ ਪੁਲਿਸ ਵੱਲੋਂ ਵੀ ਦਿਨ/ਰਾਤ ਡਿਊਟੀ ਨਿਭਾ ਕੇ ਉਹਨਾਂ ਨੂੰ ਜਾਗਰੂਕ ਕਰਕੇ ਇਸ ਮਹਾਂਮਾਰੀ ਨਾਲ ਅੱਗੇ ਹੋ ਕੇ ਲੜਿਆ ਜਾ ਰਿਹਾ ਹੈ।ਇਸ ਲਈ ਪੁਲਿਸ ਮੁਲਾਜ਼ਮਾਂ ਦੀ ਸਿਹਤ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਡਾਕਟਰਾਂ ਦੀ ਟੀਮ ਨੇ ਪੁਲਿਸ ਮੁਲਾਜ਼ਮਾਂ ਦੇ ਕੋਰੋਨਾ ਟੈਸਟ ਕੀਤੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰਨਾ ਮਹਾਂਮਾਰੀ ਤੇ ਫਤਿਹ ਪ੍ਰਾਪਤ ਕਰਨ ਲਈ ਜੋ ਮਿਸ਼ਨ ਫਤਿਹ ਸੁਰੂ ਕੀਤਾ ਗਿਆ ਹੈ, ਉਸ ਪ੍ਰਤੀ ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਅਸੀ ਉਸਦੀ ਪਾਲਣਾ ਕਰਦੇ ਹੋਏ ਇੱਕ-ਦੂਜੇ ਤੋਂ ਦੂਰੀ ਬਣਾ ਕੇ ਰੱਖੀਏ, ਮਾਸਕ ਪਹਿਨੀਏ, ਹੱਥ ਸਾਬਣ ਨਾਲ ਧੋਣ ਅਤੇ ਸੈਨੀਟਾਈਜਰ ਦੀ ਵਰਤੋਂ ਕਰੀਏ ਅਤੇ ਪਬਲਿਕ ਨੂੰ ਜਾਗਰੂਕ ਕਰਕੇ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਈਏ।ਉਨ੍ਹਾਂ ਕਿਹਾ ਕਿ ਪੁਲਿਸ ਦੀ ਫੀਲਡ ਵਿੱਚ ਡਿਊਟੀ ਹੋਣ ਕਰਕੇ ਅਤੇ ਉਸਦਾ ਆਮ ਜਨਤਾ ਨਾਲ ਸਿੱਧਾ ਸਬੰਧ ਹੋਣ ਕਰਕੇ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਕੋਰੋਨਾ ਜਾਂਚ ਕਰਨ ਵਾਲੀ ਸਿਹਤ ਵਿਭਾਗ ਦੀ ਟੀਮ ਵੱਲੋਂ ਮਾਨਸਾ ਪੁਲਿਸ ਦੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਕੋਰਨਾ ਟੈਸਟ ਮਿਤੀ 11 ਜੂਨ 2020 ਤੋਂ ਕਰਵਾਉਣਾ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਇਸ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਇਹ ਕੋਰਨਾ ਟੈਸਟ ਮਾਨਸਾ ਦੇ ਮਾਹਿਰ ਡਾ. ਰਣਜੀਤ ਰਾਏ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਪੂਰੀਆਂ ਸਾਵਧਾਨੀਆਂ ਵਰਤਦੇ ਹੋਏ ਮੁਕੰਮਲ ਕੀਤਾ ਜਾ ਰਿਹਾ ਹੈ।


ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾਕਟਰ ਰਣਜੀਤ ਰਾਏ ਨੇ ਦੱਸਿਆ ਕਿ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਉਨ੍ਹਾਂ ਦੀ ਟੀਮ ਵੱਲੋਂ ਪਹਿਲਾਂ 1072 ਪੁਲਿਸ ਕਰਮਚਾਰੀਆਂ ਦਾ ਕੋਰਨਾ ਟੈਸਟ ਕੀਤਾ ਗਿਆ ਸੀ, ਜਿਹਨਾਂ ਦਾ ਰਿਜਲਟ ਨੈਗੇਟਿਵ ਆਇਆ ਹੈ ਅਤੇ ਅੱਜ ਕੁੱਲ 430 ਮੁਲਾਜਮਾਂ ਦੇ ਕੋਰਨਾ ਸੈਂਪਲ ਲਏ ਗਏ ਹਨ, ਜਿਹਨਾਂ ਦਾ ਨਤੀਜਾ 2 ਦਿਨਾਂ ਬਾਅਦ ਆਵੇਗਾ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਅੱਜ ਤੱਕ ਕੁੱਲ 1502 ਪੁਲਿਸ ਮੁਲਾਜਮਾਂ ਦੇ ਕੋਰਨਾਂ ਦੇ ਟੈਸਟ ਹੋ ਚੁੱਕੇ ਹਨ।ਡਾ. ਰਾਏ ਨੇ ਦੱਸਿਆ ਕਿ ਪੁਲਿਸ ਅਤੇ ਆਮ ਜਨਤਾ ਦੇ ਮਿਲਾ ਕੇ 7500 ਤੋਂ ਵੀ ਵੱਧ ਸੈਂਪਲ ਸਿਹਤ ਵਿਭਾਗ ਦੀ ਟੀਮ ਵੱਲੋਂ ਲਏ ਜਾ ਚੁੱਕੇ ਹਨ।
ਇਸ ਮੌਕੇ ਉਚੇਚੇ ਤੌਰ ‘ਤੇ ਪੁੱਜੇ ਸ੍ਰੀ ਸੁਖਮੀਤ ਸਿੰਘ ਸਮਾਘ ਜੋ ਸਾਲ-2018 ਵਿੱਚ ਇੰਡੋਨੇਸ਼ੀਆ ਵਿਖੇ ਹੋਈਆ ਏਸ਼ੀਅਨ ਖੇਡਾਂ ਵਿੱਚ ਰੋਇੰਗ ਵਿੱਚ ਗੋਲਡ ਮੈਡਲਿਸਟ ਹਨ, ਨੇ ਪੁਲਿਸ ਕਰਮਚਾਰੀਆਂ ਦਾ ਹੌਂਸਲਾ ਵਧਾਉਂਦੇ ਹੋਏ ਕਿਹਾ ਕਿ ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਜ਼ਿਲ੍ਹੇ ਅੰਦਰ ਕੋਰਨਾ ਵਾਇਰਸ ਤੋਂ ਬਚਾਅ ਲਈ ਉਠਾਏ ਜਾ ਰਹੇ ਕਦਮ ਸ਼ਲਾਘਾਯੋਗ ਹਨ।ਇਸ ਲਈ ਸਾਨੂੰ ਸਾਰਿਆਂ ਨੂੰ ਪੁਲਿਸ ਪ੍ਰਸਾਸ਼ਨ ਦੇ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਇਹਨਾਂ ਦੀ ਹੌਂਸਲਾ ਅਫਜਾਈ ਕਰਨੀ ਚਾਹੀਦੀ ਹੈ।ਸ਼੍ਰੀ ਸਮਾਘ ਨੇ ਡਾ. ਰਣਜੀਤ ਰਾਏ ਅਤੇ ਉਹਨਾਂ ਦੀ ਸਮੁੱਚੀ ਟੀਮ ਦੀ ਵੀ ਪ੍ਰਸੰਸਾਂ ਕਰਦੇ ਹੋਏ ਕਿਹਾ ਕਿ ਡਾਕਟਰ ਅਤੇ ਉਹਨਾਂ ਦਾ ਸਟਾਫ ਆਪਣੇ ਪਰਿਵਾਰਾਂ ਦੀ ਪ੍ਰਵਾਹ ਕੀਤੇ ਬਿਨਾਂ ਕੋਰਨਾ ਮਹਾਂਮਾਰੀ ਵਿਰੁੱਧ ਅੱਗੇ ਹੋ ਕੇ ਲੜ ਰਿਹਾ ਹੈ ਅਤੇ ਸਮਾਜਸੇਵਾ ਕਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਸਰਕਾਰ ਦੇ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨੀ ਚਾਹੀਦੀ ਹੈ ਜੋ ਸਾਡੇ ਸਾਰਿਆਂ ਦੇ ਭਲੇ ਲਈ ਹੈ।


ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਦਿਨ/ਰਾਤ ਦੀਆਂ ਡਿਊਟੀਆ ਹੋਣ ਕਰਕੇ ਪੁਲਿਸ ਕਰਮਚਾਰੀਆਂ ਦਾ ਕੋਰਨਾ ਟੈਸਟ ਸਿਫਟਵਾਈਜ ਕਰਵਾਇਆ ਜਾ ਰਿਹਾ ਹੈ ਅਤੇ ਬਾਕੀ ਰਹਿੰਦੇ ਕਰਮਚਾਰੀਆਂ ਦੇ ਟੈਸਟ ਵੀ ਜਲਦੀ ਹੀ ਮੁਕੰਮਲ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਕੋਰਨਾ ਟੈਸਟ ਮਾਹਿਰ ਡਾ. ਰਣਜੀਤ ਰਾਏ ਅਤੇ ਉਹਨਾਂ ਦੀ ਪੂਰੀ ਟੀਮ ਡਾ. ਅਰਸ਼ਦੀਪ ਸਿੰਘ, ਡਾ. ਵਿਸ਼ਵਜੀਤ ਸਿੰਘ, ਜਸਪਰੀਤ ਸਿੰਘ, ਭੁਪਿੰਦਰ ਸਿੰਘ, ਵਿਸ਼ਾਲ ਅਤੇ ਮਨਪਰੀਤ ਸਿੰਘ ਆਦਿ ਸਟਾਫ ਵੱਲੋਂ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਡਿਊਟੀ ਅਤਿ ਸ਼ਲਾਘਾਯੋਗ ਹੈ।ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀ ਜਦੋਂ ਮਿਸ਼ਨ ਫਤਿਹ ਤਹਿਤ ਅਸੀ ਕੋਰਨਾ ਮਾਹਮਾਰੀ ‘ਤੇ ਕਾਬੂ ਪਾਉਣ ਵਿੱਚ ਸਫਲ ਹੋ ਜਾਵਾਂਗੇ।

NO COMMENTS