ਮਿਸ਼ਨ ਫਤਿਹ ਤਹਿਤ ਸੰਜੀਵਨੀ ਵੈਲਫ਼ੇਅਰ ਸੋਸਾਇਟੀ ਬੁਢਲਾਡਾ ਵਲੋਂ ਕੋਵਿਡ 19 ਜਾਗਕੁਰਤਾ ਕੈੰਪ ਲਾਇਆ

0
40

ਬੁਢਲਾਡਾ 10,ਜੁਲਾਈ (ਸਾਰਾ ਯਹਾ/ ਅਮਨ ਮਹਿਤਾ )  ਅੱਜ ਬੁਢਲਾਡਾ ਵਿਖੇਸੰਜੀਵਨੀ ਵੈਲਫ਼ੇਅਰ ਸੋਸਾਇਟੀ ਦੇ ਪ੍ਰੋਜੈਕਟ ਡਾਇਰੈਕਟਰ ਨਿਰੰਜਨ ਬੋਹਾ  ਨੇ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਲਈ ਹਰੇਕ ਵਿਅਕਤੀ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਸੇ ਜਾਗਰੂਕਤਾ ਸਬੰਧੀ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਚਲਾਇਆ ਗਿਆ ਹੈ, ਜਿਸ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।  ਘਰੋਂ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ, ਹੱਥਾਂ ਨੂੰ ਬਾਰ-ਬਾਰ ਸਾਬਣ ਜਾਂ ਸੈਨੇਟਾਈਜ਼ਰ ਨਾਲ ਸਾਫ਼ ਕਰਨਾ ਚਾਹੀਦਾ ਹੈ, ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਨਿਰਧਾਰਤ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਜ਼ਰੂਰਤ ਪੈਣ ‘ਤੇ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ।  ਸਰਕਾਰ ਵੱਲੋਂ ਚਲਾਈ ਗਈ ਕੋਵਾ ਪੰਜਾਬ ਐਪ ਡਾਊਨਲੋਡ ਕਰਨ ਲਈ ਅਪੀਲ ਕੀਤੀ ਅਤੇ ਕਿਹਾ ਕਿ ਇਸ ਐਪ ਦੇ ਡਾਊਨਲੋਡ ਹੋਣ ਤੋਂ ਬਾਅਦ ਜੁਆਇੰਨ ਫਤਿਹ ਮਿਸ਼ਨ ਵਿੱਚ ਰਜਿਸਟਰਡ ਜ਼ਰੂਰ ਹੋਵੋ।ਬਲ਼ਦੇਵ ਕੱਕੜ ਮੇਂਬਰ ਬਾਲ ਭਲਾਈ ਕਮੇਟੀ ਅਤੇ ਪ੍ਰਧਾਨ ਸੰਜੀਵਨੀ ਵੈਲਫ਼ੇਅਰ ਸੋਸਾਇਟੀ ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਕਈ ਜਾਗਕੁਰਤਾ ਕੈੰਪ ਬਾਲ ਭਲਾਈ ਕਮੇਟੀ ਦੇ ਸਹਿਯੋਗ ਨਾਲ ਕਈ ਪਿੰਡਾਂ ਵਿੱਚ ਬਾਬੂ ਸਿੰਘ ਮਾਨ  ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਦੀ ਸਰਪ੍ਰਸਤੀ ਹੇਠ ਲਾ ਚੁਕੇ ਹਾਂ ਅਤੇ ਲਾ ਰਹੇ ਹਾਂ।ਇਸ ਕੰਮ ਵਿਚ ਚਾਈਲਡ ਲਾਈਨ ਮਾਨਸਾ ਦੇ ਕੁਆਰਡੀਨੇਟਰ ਕਮਲਦੀਪ ਸਿੰਘ ,ਬਖਸਿੰਦਰ ਸਿੰਘ ,ਕੁਲਵਿੰਦਰ ਸਿੰਘ ਨੇ ਇਸ ਸੰਸਥਾਂ ਨੂੰ ਸਹਿਯੋਗ ਦੇ ਰਹੇ ਹਨ।ਕਾਫੀ ਜਗਾ ਤੇ ਮਾਸਕ ਅਤੇ ਸੇਂਨਟਾਈਜ਼ਰ ਵੀ ਵੰਡ ਚੁਕੇ ਹਨ।ਇਹ ਸੰਸਥਾ ਲੋੜਵੰਦ ਬਚਿਆ ਨੂੰ ਬਿਊਟੀ,ਐਲਡਰਲੀ ਕੇਅਰ,ਦਾ ਕੋਰਸ ਕਰਵਾ ਚੁਕੀ ਹੈ।ਨਸ਼ਿਆਂ ਪ੍ਰਤੀ ਇਹ ਸੰਸਥਾ ਕਈ ਸਕੂਲਾਂ ਵਿੱਚ ਅਵਰੇਨੇਸ ਕਰ ਚੁੱਕੀ ਹੈ।ਇਸ ਕੰਮ ਵਿਚ ਰਾਜਿੰਦਰ ਵਰਮਾ ,ਮਲੀ ਟ੍ਰਸ੍ਟ,ਨਿਰੰਜਨ ਬੋਹਾ,ਨੇ ਇਸ ਸੰਸਥਾ ਨੂੰ ਕਾਫੀ ਸਹਿਯੋਗ ਦਿੱਤਾ ਹੈ।ਕੁਲਵਿੰਦਰ ਸਿੰਘ ਅਤੇ ਬਖਸਿੰਦਰ ਸਿੰਘ  ਨੇ ਇਹ ਵੀ ਦੱਸਿਆ ਕਿ ਕਿਸੇ ਵੀ ਬੱਚੇ ਨੂੰ ਕੋਈ ਵੀ ਸਮੱਸਿਆ ਆਓਂਦੀ ਹੈ ਤਾ ਉਹ 1098 ਤੇ ਟੈਲੀਫੋਨ ਕਰ ਸਕਦੇ ਹਨ।

NO COMMENTS