ਮਿਸ਼ਨ ਫਤਿਹ ਤਹਿਤ ਵਿਸ਼ੇਸ਼ ਕੈਂਪ ਦੌਰਾਨ ਕੋਵਿਡ-19 ਦੇ ਨਮੂਨੇ ਲਏ ਗਏ

0
12

ਨੰਗਲ ਕਲਾਂ,  3 ਜੂਨ ( (ਸਾਰਾ ਯਹਾ/ ਔਲਖ) ਮਿਸ਼ਨ ਫਤਿਹ ਤਹਿਤ ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਲਈ ਉਪਰਾਲੇ ਕੀਤੇ ਜਾ ਰਹੇ ਹਨ। ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਵੱਧ ਤੋਂ ਵੱਧ ਲੋਕਾਂ ਦੇ ਆਰ ਟੀ-ਪੀ ਸੀ ਆਰ ਨਮੂਨੇ ਲਏ ਜਾ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਨਿਰਦੇਸ਼ਾਂ ਅਨੁਸਾਰ ਘਰ ਘਰ ਸਰਵੇ ਕਰ ਕੇ ਸ਼ੱਕੀ ਵਿਅਕਤੀਆਂ ਦੀ ਲਾਗਾਤਾਰ ਪਹਿਚਾਣ ਕੀਤੀ ਜਾ ਰਹੀ ਹੈ। ਮਾਨਸਾ ਜ਼ਿਲ੍ਹੇ ਵਿੱਚ ਸਿਵਲ ਸਰਜਨ ਡਾ ਲਾਲ ਚੰਦ ਠੁਕਰਾਲ ਜੀ ਦੀ ਯੋਗ ਅਗਵਾਈ ਵਿੱਚ ਸਾਰਾ ਹੀ ਸਿਹਤ ਅਮਲਾ ਕਰੋਨਾ ਮਹਾਂਮਾਰੀ ਦੇ ਸ਼ੱਕੀ ਮਰੀਜ਼ਾਂ ਦੀ ਸਨਾਖਤ, ਇਕਾਂਤਵਾਸ ਅਤੇ ਸੈਂਪਲਿੰਗ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਖਿਆਲਾ ਕਲਾਂ, ਬੁਢਲਾਡਾ ਅਤੇ ਸਰਦੂਲਗੜ੍ਹ ਤਿੰਨੋ ਸਬਡਵੀਜਨਾ ਵਿੱਚ ਹਫਤੇ ਦੇ ਵੱਖ ਵੱਖ ਦਿਨਾ ਤੇ ਲਗਾਤਾਰ ਸੈਂਪਲਿੰਗ  ਹੁੰਦੀ ਹੈ। ਇਸੇ ਤਹਿਤ ਅੱਜ ਨੰਗਲ ਕਲਾਂ ਵਿਖੇ ਕੋਵਿਡ-19 ਦੀ  ਜ਼ਿਲਾ ਸੈਂਪਲਿੰਗ ਟੀਮ ਦੇ ਇੰਚਾਰਜ ਡਾ.  ਰਣਜੀਤ ਸਿੰਘ ਰਾਏ ਡਿਪਟੀ ਮੈਡੀਕਲ ਕਮਿਸ਼ਨਰ ਜੀ ਦੀ ਦੇਖਰੇਖ ਵਿੱਚ ਡਾ.  ਅਰਸ਼ਦੀਪ ਸਿੰਘ ਜ਼ਿਲਾ ਐਪੀਡਮਾਲੋਜਿਸਟ, ਡਾ.  ਵਿਸ਼ਵਜੀਤ ਸਿੰਘ ਸਰਵੇਲੈਂਸ ਅਫਸਰ ਅਤੇ ਮਨਪ੍ਰੀਤ ਸਿੰਘ ਲੈਬੋਰਟਰੀ ਟੈਕਨੀਸ਼ੀਅਨ ਨੇ ਕਰੋਨਾ ਵਾਇਰਸ ਸ਼ੱਕੀ ਵਿਅਕਤੀਆਂ ਦੇ ਲੱਗਭੱਗ 300 ਸੈਂਪਲ ਲਏ  ਗਏ।  ਇਸ ਮੌਕੇ ਡਾ.  ਰਣਜੀਤ ਸਿੰਘ ਰਾਏ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਸਾਰੇ ਖੰਘ, ਜੁਕਾਮ, ਸ਼ੂਗਰ , ਬਲੱਡ ਪ੍ਰੈਸ਼ਰ, ਟੀ ਬੀ  ਆਦਿ  ਦੇ ਮਰੀਜ਼ਾਂ, ਅੰਤਰਾਸ਼ਟਰੀ ਟਰੈਵਲਰ ,  ਬਾਹਰ ਤੋਂ ਆਏ ਮਜਦੂਰਾਂ, ਯਾਤਰੀਆਂ, ਵਿਦਿਆਰਥੀਆਂ, ਦੋਧੀਆਂ , ਦੁਕਾਨਦਾਰਾਂ, ਪੁਲਸ ਕਰਮਚਾਰੀ, ਕਟਿੰਗ ਵਾਲੇ ਅਤੇ ਹੋਰ ਲੋਕਾਂ ਦੇ ਵਧੇਰੇ ਸਪੰਰਕ ਵਿੱਚ ਆਉਣ ਵਾਲੇ ਵਿਅਕਤੀਆਂ ਦਾ ਇਹ ਟੈਸਟ ਜਰੂਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਾਰੇ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਾਅ ਲਈ 2 ਮੀਟਰ ਦੀ ਦੂਰੀ ਬਣਾਈ ਰੱਖਣ , ਮਾਸਕ ਪਹਿਨਣ, ਵਾਰ ਵਾਰ ਹੱਥ ਧੋਣ ਅਤੇ ਇਕੱਠ ਵਾਲੀਆਂ ਥਾਵਾਂ ‘ਤੇ ਨਾ ਜਾਣ ਬਾਰੇ ਜਾਣਕਾਰੀ ਦਿੱਤੀ।     ਸਿਹਤ ਕਰਮਚਾਰੀ ਚਾਨਣ ਦੀਪ ਸਿੰਘ , ਵਿਸ਼ਾਲ, ਹਰਦੀਪ ਸਿੰਘ, ਮਨਦੀਪ ਸਿੰਘ, ਕੁਲਦੀਪ ਸਿੰਘ ਫਾਰਮੇਸੀ ਅਫਸਰ, ਬਲਜੀਤ ਕੌਰ ਆਸ਼ਾ ਫੈਸੀਲੇਟਰ, ਏ ਐਨ ਐਮ ਰਮਨਦੀਪ ਕੌਰ , ਕਿਰਨਜੀਤ ਕੌਰ, ਗੁਰਜਿੰਦਰ ਸਿੰਘ, ਜੱਗਾ ਸਿੰਘ ਸਫਾਈ ਸੇਵਕ ਆਦਿ ਨੇ ਕੈੰਪ ਪਰਬੰਧਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ । ਇਸ ਤੋਂ ਇਲਾਵਾ ਇਸ ਕੈਂਪ ਵਿੱਚ ਸਰਪੰਚ ਪਰਮਜੀਤ ਸਿੰਘ, ਜਗਤਾਰ ਸਿੰਘ ਭਲੇਰੀਆ, ਬਲਿਹਾਰ ਸਿੰਘ ਬੀਨਾ, ਸਮੂਹ ਪੰਚਾਇਤ,  ਸਮੂਹ ਆਸ਼ਾ ਵਰਕਰਾਂ, ਸਮੂਹ ਆਰ ਐਮ ਪੀ ਅਤੇ ਕਲੱਬ ਮੈਂਬਰਾਂ ਨੇ ਸਹਿਯੋਗ ਦਿੱਤਾ। 

NO COMMENTS