-ਮਿਸ਼ਨ ਫਤਿਹ ਤਹਿਤ ਘਰ-ਘਰ ਸੰਪਰਕ ਮੁਹਿੰਮ ਚਲਾਉਣ ਸਬੰਧੀ ਯੂਥ ਕਲੱਬਾਂ ਨਾਲ ਕੀਤੀ ਮੀਟਿੰਗ

0
21

ਮਾਨਸਾ, 30 ਜੂਨ  (ਸਾਰਾ ਯਹਾ /ਬਲਜੀਤ ਸ਼ਰਮਾ) : ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਾਨਸਾ ਰਘਬੀਰ ਸਿੰਘ ਮਾਨ ਵੱਲੋਂ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਦਵਿੰਦਰਪਾਲ ਸਿੰਘ ਖਰਬੰਦਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ ਯੂਥ ਕਲੱਬਾਂ ਦੇ ਅਹੁੱਦੇਦਾਰਾਂ ਨਾਲ 4 ਜੁਲਾਈ 2020 ਨੂੰ ਕਰੋਨਾ ਮਹਾਂਮਾਰੀ ਦੀ ਲੜੀ ਤੋੜਨ ਲਈ ਮਿਸ਼ਨ ਫਤਹਿ ਤਹਿਤ ਘਰ-ਘਰ ਸੰਪਰਕ ਮੁਹਿੰਮ ਤਹਿਤ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਮੀਟਿੰਗ ਕੀਤੀ ਗਈ।

ਸਹਾਇਕ ਡਾਇਰੈਕਟਰ ਸ਼੍ਰੀ ਰਘਬੀਰ ਮਾਨ ਨੇ ਯੂਥ ਕਲੱਬਾਂ ਦੇ ਅਹੁੱਦੇਦਾਰਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਮਾਤ ਦੇਣ ਲਈ ਯਤਨਾਂ ਤਹਿਤ ਮਿਸ਼ਨ ਫਤਹਿ ਦੇ ਨਾਅਰੇ ਹੇਠ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਯੂਥ ਕਲੱਬਾਂ ਦੇ ਨੌਜਵਾਨ ਸਿਰੇ ਚਾੜਨ ਲਈ ਸਿਰਤੋੜ ਯਤਨ ਕਰਕੇ ਮਿਸ਼ਨ ਫਤਹਿ ਨੂੰ ਕਾਮਯਾਬ ਕਰਨ ਲਈ ਆਪਣਾ ਅਹਿਮ ਰੋਲ ਅਦਾ ਕਰਨਗੇ।

ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ ਯੂਥ ਕਲੱਬਾਂ ਦੇ ਹੁਣ ਤੱਕ ਕਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀ ਭਲਾਈ ਲਈ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਬਾਂ ਵੱਲੋਂ ਹਰ ਕੰਮ ਵਿੱਚ ਮੋਹਰੀ ਰੋਲ ਅਦਾ ਕੀਤਾ ਜਾਂਦਾ ਹੈ ਅਤੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਆਪਣਾ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮੁਕਤ ਪੰਜਾਬ ਦੀ ਸਿਰਜਨਾ ਲਈ ਵਿੱਢੀ ਇਸ ਮੁਹਿੰਮ ਵਿਚ ਵੀ ਉਨ੍ਹਾਂ ਦਾ ਵਿਸ਼ੇਸ ਯੋਗਦਾਨ ਹੋਵੇਗਾ।

ਮੀਟਿੰਗ ਦੌਰਾਨ ਸ਼੍ਰੀ ਬਲਜੀਤ ਸਿੰਘ ਅਕਲੀਆ, ਸਟੇਟ ਐਵਾਰਡੀ ਸ਼੍ਰੀ ਨਿਰਮਲ ਸਿੰਘ ਮੋੌਜੀਆਂ, ਸ਼੍ਰੀ ਅਮਨਦੀਪ ਸਿੰਘ ਹੀਰਕੇ, ਸ਼੍ਰੀ ਜੱਗਾ ਸਿੰਘ ਅਲੀਸ਼ੇਰ, ਪ੍ਰੋ. ਗੁਰਵਿੰਦਰ ਸਿੰਘ, ਸ਼੍ਰੀ ਹਰਦੀਪ ਸਿੰਘ, ਸ਼੍ਰੀ ਦੀਦਾਰ ਸਿੰਘ ਮਾਨ, ਸ਼੍ਰੀ ਸੰਦੀਪ ਸਿੰਘ, ਸ਼੍ਰੀ ਜਗਸੀਰ ਸਿੰਘ, ਸ਼੍ਰੀ ਸਤਨਾਮ ਸਿੰਘ, ਸ਼੍ਰੀ ਰਾਵਲ ਸਿੰਘ ਕੋਟੜਾ, ਸ਼੍ਰੀ ਮਨਜੀਤ ਸਿੰਘ ਭੱਟੀ, ਸ਼੍ਰੀ ਯਾਦਵਿੰਦਰ ਸਿੰਘ, ਸ਼੍ਰੀ ਬਾਰੂ ਸਿੰਘ, ਸ਼੍ਰੀ ਬਖਸ਼ਿਸ ਸਿੰਘ ਅਤੇ ਅਮ੍ਰਿੰਤ ਸਮਿਤੋਜ਼ ਹਾਜ਼ਰ ਸਨ।

NO COMMENTS