ਚੰਡੀਗੜ੍ਹ, 1 ਅਗਸਤ, (ਸਾਰਾ ਯਹਾ, ਬਲਜੀਤ ਸ਼ਰਮਾ):ਮਿਸ਼ਨ ਫਤਹਿ ਤਹਿਤ ਕੋਵਿਡ-19 ਦੀ ਰੋਕਥਾਮ ਲਈ ਚੁੱਕੇ ਜਾ ਰਹੇ ਕਦਮਾਂ ਅਧੀਨ ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਵੱਲੋਂ ਰਿਵਾਇਤੀ ਢੰਗ-ਤਰੀਕਿਆਂ ਦੀ ਬਜਾਏ ਨਵੀਨਤਮ ਪਹੁੰਚ ਨੂੰ ਅਪਣਾਉਂਦਆਂ ਮੈਡੀਕਲ ਕਾਲਜਾਂ, ਜ਼ਿਲ੍ਹਾ ਹਸਪਤਾਲਾਂ ਅਤੇ ਹੇਠਲੇ ਪੱਧਰ ‘ਤੇ ਕੰਮ ਕਰ ਰਹੇ ਫਰੰਟ ਲਾਈਨ ਵਰਕਰਾਂ ਨੂੰ ਸਪੈਸ਼ਲਾਈਜ਼ਡ ਟਰੇਨਿੰਗ ਰਾਹੀਂ ਇਸ ਬੀਮਾਰੀ ਨਾਲ ਟਾਕਰੇ ਦੇ ਸਮਰੱਥ ਬਣਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ.ਤਿਵਾੜੀ ਨੇ ਦੱਸਿਆ ਕਿ ਵਿਭਾਗ ਵੱਲੋਂ ਕੋਵਿਡ-19 ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰ ‘ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਾਸਤੇ ਜ਼ਿਲ੍ਹਾ ਹਸਪਤਾਲਾਂ ਨੂੰ ਪੋਜ਼ੀਟਿਵ ਮਰੀਜ਼ਾਂ ਦੇ ਸੰਪਰਕ ਟਰੇਸ ਕਰਨ, ਕਨਟੇਨਿੰਗ ਜ਼ੋਨ ਸਥਾਪਤ ਕਰਨ, ਸ਼੍ਰੇਣੀ 1 ਅਤੇ 2 ਦੀਆਂ ਸਹੂਲਤਾਂ ਦਾ ਮੁਲਾਂਕਣ ਕਰਨ ਅਤੇ ਹਰੇਕ ਜ਼ਿਲ੍ਹੇ ਦੀ ਸਹਾਇਤਾ ਲਈ 3-3 ਡਾਕਟਰ ਤਾਇਨਾਤ ਕੀਤੇ ਗਏ ਹਨ । ਇਸ ਤੋਂ ਇਲਾਵਾ ਮਰੀਜ਼ਾਂ ਦੇ ਸੈਂਪਲ ਲੈਣ ਦੀ ਸਿਖਲਾਈ, ਇਲਾਜ ਸਬੰਧੀ ਮਾਰਗ ਦਰਸ਼ਨ ਅਤੇ ਹਰੇਕ ਜ਼ਿਲ੍ਹੇ ਲਈ ਨੋਡਲ ਫੈਕਲਟੀ ਮੁਹੱਈਆ ਕਰਵਾਈ ਗਈ। ਇਸ ਦੇ ਨਾਲ ਹੀ ਤੀਜੇ ਦਰਜੇ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸੂਬੇ ਵਿੱਚ ਟਰਸ਼ਰੀ ਕੇਅਰ ਸਰਵੇ ਕਰਵਾਇਆ ਗਿਆ, ਜਿਸਦੇ ਕਿ 76 ਪੈਰਾਮੀਟਰ ਸਨ। ਇਸ ਸਰਵੇ ਦੌਰਾਨ 218 ਨਿਜੀ ਹਸਪਤਾਲਾਂ ਦੀ ਪਹਿਚਾਣ ਉਪਰੰਤ ਚੋਣ ਕੀਤੀ ਗਈ ਹੈ ਤਾਂ ਜੋ ਲੋੜ ਪੈਣ ‘ਤੇ ਮਰੀਜ਼ਾਂ ਨੂੰ ਢੁਕਵੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਨੇ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਮਾਹਰ ਡਾਕਟਰਾਂ ਦਾ ਸਮੂਹ ਬਣਾਇਆ ਗਿਆ ਹੈ, ਜੋ ਲੋੜ ਪੈਣ ‘ਤੇ ਮੈਡੀਕਲ ਕਾਲਜਾਂ, ਜ਼ਿਲ੍ਹਾ ਹਸਪਤਾਲਾਂ ਅਤੇ ਹੇਠਲੇ ਪੱਧਰ ‘ਤੇ ਕੰਮ ਕਰ ਰਹੇ ਫਰੰਟ ਲਾਈਨ ਵਰਕਰਾਂ ਨੂੰ ਫੋਨ ਅਤੇ ਵੀਡੀਓ ਕਾਨਫਰੰਸ ਰਾਹੀਂ ਮਾਰਗ ਦਰਸ਼ਨ ਦਿੰਦੇ ਹਨ। ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਟ੍ਰੇਨਿੰਗ ਦੇਣ ਦੇ ਇਸ ਕਾਰਜ ਵਿੱਚ ਪ੍ਰੋ.ਕੇ ਕੇ ਤਲਵਾੜ (ਸਲਾਹਕਾਰ ਸਿਹਤ ਅਤੇ ਮੈਡੀਕਲ ਸਿੱਖਿਆ, ਪੰਜਾਬ ਸਰਕਾਰ) ਦੀ ਅਗਵਾਈ ਹੇਠ ਪ੍ਰੋਫੈਸਰ ਬਿਸ਼ਵ ਮੋਹਨ (ਕਾਰਡੀਓਲੌਜੀ ਵਿਭਾਗ, ਡੀ.ਐਮ.ਸੀ.ਐਚ. ਲੁਧਿਆਣਾ), ਪ੍ਰੋਫੈਸਰ ਜੀ.ਡੀ. ਪੁਰੀ, ਡੀਨ ਅਤੇ ਐਚ.ਓ.ਡੀ. ਐਨਸਥੀਸੀਆ, ਪੀ.ਜੀ.ਆਈ.ਐਮ.ਈ.ਆਰ, ਚੰਡੀਗੜ੍ਹ, ਡਾ. ਵਿਕਾਸ ਸੂਰੀ, ਮੈਡੀਸਨ ਦੇ ਐਡੀਸ਼ਨਲ ਪ੍ਰੋਫੈਸਰ, ਪੀ.ਜੀ.ਆਈ.ਐਮ.ਈ.ਆਰ. ਚੰਡੀਗੜ੍ਹ, ਡਾ: ਅਨੂਪ ਕੇ ਸਿੰਘ, ਐਸੋਸੀਏਟ ਪ੍ਰੋਫੈਸਰ ਪਲੂਮਨਰੀ ਐਂਡ ਕ੍ਰਿਟੀਕਲ ਕੇਅਰ ਮੈਡੀਸਿਨ ਵਿਭਾਗ, ਲੈਨੋਕਸ ਹਿੱਲ ਹਸਪਤਾਲ, ਨਿਊਯਾਰਕ, ਯੂ.ਐਸ.ਏ., ਡਾ. ਅਜੀਤ ਕਿਆਲ, ਸੇਂਟ ਜੋਰਜ ਯੂਨੀਵਰਸਿਟੀ ਹਸਪਤਾਲ, ਐਨ.ਐਚ.ਐਸ. ਫਾਊਂਡੇਸ਼ਨ ਟਰੱਸਟ), ਡਾ. ਸੰਦੀਪ ਕਟਾਰੀਆ, ਐਨਸਥੀਸੀਆ ਸਲਾਹਕਾਰ, ਬ੍ਰੋਂਨਕਸ ਨਿਊਯਾਰਕ), ਪ੍ਰੋ: ਨਿਤੀਸ਼ ਨਾਇਕ, ਪ੍ਰੋਫੈਸਰ ਕਾਰਡੀਓਲੌਜੀ ਏਮਜ਼, ਨਵੀਂ ਦਿੱਲੀ) ਪ੍ਰੋ ਅੰਬੂਜ ਰਾਏ, ਪ੍ਰੋਫੈਸਰ ਕਾਰਡੀਓਲਾਜੀ ਏਮਜ਼ ਨਵੀਂ ਦਿੱਲੀ , ਪ੍ਰੋ: ਰਾਜੇਸ਼ ਮਹਾਜਨ, ਮੈਡੀਸਨ ਦੇ ਪ੍ਰੋਫੈਸਰ, ਡੀ.ਐਮ.ਸੀ. ਲੁਧਿਆਣਾ , ਪ੍ਰੋ: ਰਵਿੰਦਰ ਗਰਗ, ਪ੍ਰੋਫੈਸਰ ਮੈਡੀਸਨ, ਸਰਕਾਰੀ ਮੈਡੀਕਲ ਕਾਲਜ ਫਰੀਦਕੋਟ, ਪ੍ਰੋ: ਆਰ. ਐਸ. ਸਿਬੀਆ, ਪ੍ਰੋਫ਼ੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਪ੍ਰੋਫੈਸਰ ਰਮਨ ਸ਼ਰਮਾ, ਪ੍ਰੋਫੈਸਰ ਮੈਡੀਸਨ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪ੍ਰੋਫੈਸਰ ਨਿਤਿਨ ਮਲਹੋਤਰਾ ਪ੍ਰੋਫੈਸਰ ਮੈਡੀਸਨ, ਸੀ.ਐਮ.ਸੀ. ਮੈਡੀਕਲ ਕਾਲਜ ਲੁਧਿਆਣਾ, ਵਲੋਂ ਟ੍ਰੇਨਿੰਗ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਗਈ ਜਦਕਿ ਕਲਰ ਕੋਡਿਡ ਸਬੰਧੀ ਟ੍ਰੇਨਿੰਗ ਲਈ ਡਾ. ਸਾਹਿਲ ਗੋਇਲ (ਡੀ.ਐਮ.ਸੀ.ਐਚ. ਲੁਧਿਆਣਾ), ਪ੍ਰੋ: ਗੁਰਪ੍ਰੀਤ ਐਸ ਵਾਂਦਰ (ਡੀ.ਐਮ.ਸੀ.ਐਚ. ਲੁਧਿਆਣਾ), ਡਾ: ਸਰਜੂ ਰਲਹਨ (ਐਚ.ਡੀ.ਐਚ.ਆਈ, ਲੁਧਿਆਣਾ), ਪ੍ਰੋਫੈਸਰ ਵਿਸ਼ਾਲ ਚੋਪੜਾ (ਸਰਕਾਰੀ ਮੈਡੀਕਲ ਕਾਲਜ ਪਟਿਆਲਾ), ਮੈਡੀਸਨ ਦੇ ਪ੍ਰੋਫੈਸਰ, ਸੀਐਮਸੀ ਲੁਧਿਆਣਾ, ਵਿਸ਼ੇਸ਼ ਇਨਪੁਟ ਅਤੇ ਰੰਗ-ਕੋਡ ਸੰਕਲਪ ਨਾਲ ), ਪ੍ਰੋ. ਅਕਾਸ਼ਦੀਪ (ਡੀ.ਐਮ.ਸੀ.ਐਚ. ਲੁਧਿਆਣਾ) ਡਾ. ਤਨੂੰ ਸਿੰਘਲ (ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਮੁੰਬਈ) ਅਤੇ ਸ੍ਰੀ ਰਾਜਾ ਗੁਪਤਾ, (ਡੀ.ਐਮ.ਸੀ.ਐਚ. ਲੁਧਿਆਣਾ ) ਵਲੋਂ ਟ੍ਰੇਨਿੰਗ ਸਬੰਧੀ ਵਿਸ਼ੇਸ਼ ਇਨਪੁੱਟ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਮੈਡੀਕਲ ਕਾਲਜ ਪਹਿਲੀ ਵਾਰ ਇਸ ਪੱਧਰ ‘ਤੇ ਕੁਸ਼ਲਤਾ ਨਾਲ ਤਾਲਮੇਲ ਕਰ ਕੇ ਇਸ ਨਵੀਂ ਬਿਮਾਰੀ ਨਾਲ ਨਜਿੱਠਣ ਲਈ ਪੂਰੀ ਤਾਕਤ ਨਾਲ ਇਕਜੁੱਟ ਹੋ ਕੇ ਕੰਮ ਕਰ ਰਹੇ ਹਨ। ਸ੍ਰੀ ਤਿਵਾੜੀ ਨੇ ਕੋਵਿਡ 19 ਦਾ ਟਾਕਰਾ ਕਰਨ ਵਿਚ ਸਹਾਈ ਸਿੱਧ ਹੋਈ ਪ੍ਰੋ.ਕੇ.ਕੇ.ਤਲਵਾੜ ਦੀ ਅਗਵਾਈ ਵਾਲੀ ਟ੍ਰੇਨਿੰਗ ਦੇਣ ਵਾਲੇ ਸਮੂਹ ਡਾਕਟਰਾਂ ਦੀ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਮਾਰਗ ਦਰਸ਼ਨ ਸਦਕਾ ਹੀ ਪੰਜਾਬ ਰਾਜ ਕੋਵਿਡ 19 ਖ਼ਿਲਾਫ਼ ਨਿਰਣਾਇਕ ਜੰਗ ਲੜ ਸਕਿਆ ਹੈ।——-