ਚੰਡੀਗੜ•,(ਸਾਰਾ ਯਹਾ, ਬਲਜੀਤ ਸ਼ਰਮਾ) 7 ਮਾਰਚ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਰਾਜ ਦੀਆਂ ਪ੍ਰਮੁੱਖ 73 ਫਲ ਅਤੇ ਸਬਜੀ ਮੰਡੀਆਂ ਦੀ ਡਵੀਜ਼ਨ ਪੱਧਰ, ਜ਼ਿਲ•ਾ ਪੱਧਰ ਅਤੇ ਸਕੱਤਰ ਮਾਰਕਿਟ ਕਮੇਟੀ ਪੱਧਰ ਦੀਆਂ ਬਣਾਈਆਂ ਟੀਮਾਂ, ਜਿਸ ਵਿੱਚ ਸਿਹਤ ਵਿਭਾਗ ਅਤੇ ਬਾਗਵਾਨੀ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਸਨ, ਵੱਲੋਂ ਮੰਡੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਹ ਜਾਣਕਾਰੀ ਸ. ਕਾਹਨ ਸਿੰਘ ਪੰਨੂੰ ਡਾਇਰਕੈਟਰ, ਮਿਸ਼ਨ ਤੰਦਰੁਸਤ ਪੰਜਾਬ ਨੇ ਦਿੱਤੀ।
ਉਨ•ਾਂ ਦੱਸਿਆ ਕਿ ਕੁੱਲ ਫਲ ਸਬਜ਼ੀਆਂ ਦੀ ਅਣਵਿਗਿਆਨਕ ਤਰੀਕੇ ਨਾਲ ਪਕਾਉਣ, ਸੰਭਾਲ ਅਤੇ ਨਾ ਖਾਣਯੋਗ ਫਲ ਸਬਜੀਆਂ ਸਬੰਧੀ ਪੜਤਾਲ ਕੀਤੀ ਗਈ। ਇਸ ਤੋਂ ਇਲਾਵਾ ਮੰਡੀਆਂ ਵਿੱਚ ਪਲਾਸਟਿਕ ਦੇ ਲਿਫਾਫੇ ਫੜੇ ਗਏ ਜਿਨ•ਾਂ ਨੂੰ ਮੌਕੇ ਤੇ ਜਬਤ ਕੀਤਾ ਗਿਆ। ਚੈਕਿੰਗ ਟੀਮਾਂ ਵੱਲੋਂ ਮੌਕੇ ਤੇ ਕਿਸਾਨਾਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਜਾਗਰੂਕ ਕੀਤਾ ਗਿਆ ਅਤੇ ਆੜਤੀਆਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਨੋਟਿਸ ਜਾਰੀ ਕੀਤੇ ਗਏ। ਪੜਤਾਲ ਦੌਰਾਨ 167.50 ਕੁਇੰਟਲ ਫਲ ਤੇ ਸਬਜੀਆਂ, ਜੋ ਕਿ ਖਾਣ ਯੋਗ ਨਹੀਂ ਸਨ, ਨੂੰ ਮੌਕੇ ਤੇ ਨਸ਼ਟ ਕਰਵਾਇਆ ਗਿਆ। ਇਸ ਵਿੱਚ ਮੁੱਖ ਤੌਰ ਤੇ ਸਰਹਿੰਦ ਵਿਖੇ 0.80 ਕੁਇੰਟਲ ਫਲ ਸਬਜੀਆਂ, ਬਸੀ ਪਠਾਣਾ ਵਿਖੇ 0.70 ਕੁਇੰਟਲ ਸਬਜੀਆਂ, ਪਟਿਆਲਾ ਵਿਖੇ 1.44 ਕੁਇੰਟਲ ਫਲ ਸਬਜੀਆਂ, ਭਵਾਨੀਗੜ• ਵਿਖੇ 0.90 ਕੁਇੰਟਲ ਸਬਜੀਆਂ, ਖਰੜ ਵਿਖੇ 2.30 ਕੁਇੰਟਲ ਫਲ ਸਬਜੀਆਂ, ਸੁਨਾਮ ਵਿਖੇ 1.10 ਕੁਇੰਟਲ ਫਲ ਸਬਜੀਆਂ, ਬਠਿੰਡਾ ਵਿਖੇ 0.70 ਕੁਇੰਟਲ ਫਲ, ਕੋਟਕਪੁਰਾ ਵਿਖੇ 0.92 ਕੁਇੰਟਲ ਫਲ ਸਬਜੀਆਂ, ਫਿਰੋਜ਼ਪੁਰ ਵਿਖੇ 3.85 ਕੁਇੰਟਲ ਫਲ ਸਬਜੀਆਂ, ਮਾਨਸਾ ਵਿਖੇ 4.64 ਕੁਇੰਟਲ ਫਲ ਸਬਜੀਆਂ, ਹੁਸ਼ਿਆਰਪੁਰ 10.20 ਕੁਇੰਟਲ ਫਲ ਸਬਜੀਆਂ, ਜਗਰਾਓਂ ਵਿਖੇ 94.00 ਕੁਇੰਟਲ ਫਲ ਸਬਜੀਆਂ, ਲੁਧਿਆਣਾ ਵਿਖੇ 16.00 ਕੁਇੰਟਲ ਫਲ ਸਬਜੀਆਂ, ਰੂਪਨਗਰ ਵਿਖੇ 1.10 ਕੁਇੰਟਲ ਸਬਜੀਆਂ, ਗੁਰਦਾਸਪੁਰ ਵਿਖੇ 1.70 ਕੁਇੰਟਲ ਫਲ ਸਬਜੀਆਂ, ਬਟਾਲਾ ਵਖੇ 1.55 ਕੁਇੰਟਲ ਫਲ ਸਬਜੀਆਂ, ਪਠਾਨਕੋਟ ਵਿਖੇ 7.90 ਕੁਇੰਟਲ ਫਲ ਸਬਜੀਆਂ ਨੂੰ ਨਸ਼ਟ ਕਰਵਾਇਆ ਗਿਆ।
ਸ. ਪੰਨੂੰ ਨੇ ਦੱਸਿਆ ਕਿ ਹੁਣ ਫਲਾਂ ਨੂੰ ਕੇਵਲ ਐਥਲੀਨ ਗੈਸ ਨਾਲ ਹੀ ਪਕਾਇਆ ਜਾਂਦਾ ਹੈ ਜਿਸ ਵਿੱਚ ਇਹ ਗੈਸ ਐਥਾਫੋਨ ਦੀਆਂ ਪੁੜੀਆਂ, ਐਥਲੀਨ ਦੇ ਮਿਨੀ ਸਿਲੰਡਰ ਅਤੇ ਰਾਇਪਨਿੰਗ ਚੈਂਬਰਾਂ ਵਿੱਚ ਐਥਲੀਨ ਜਨਰੇਟਰ ਰਾਹੀਂ ਐਥਲੀਨ ਗੈਸ ਨਾਲ ਹੀ ਫਲਾਂ ਨੂੰ ਪਕਾਇਆ ਜਾਂਦਾ ਹੈ। ਉਨ•ਾਂ ਅੱਗੇ ਦੱਸਿਆ ਕਿ ਐਥਲੀਨ ਦੀ ਸਹੀ ਮਾਤਰਾ ਭਾਵ 100 ਪੀ.ਪੀ.ਐਮ. ਨਾਲ 24 ਘੰਟੇ ਗੈਸ ਦੇਣ ਨਾਲ ਹੀ ਫਲਾਂ ਨੂੰ ਪਕਾਇਆ ਜਾਣਾ ਵਿਗਿਆਨਕ ਤਰੀਕਾ ਹੈ।
——–