*ਮਿਲਖਾ ਸਿੰਘ ਚੈਰੀਟੇਬਲ ਟਰੱਸਟ ਵੱਲੌਂ ਅੱਖਾਂ ਦਾ ਆਪ੍ਰੇਸ਼ਨ ਕੈਂਪ ਲਗਾਇਆ ਗਿਆ*

0
83

ਬੁਢਲਾਡਾ 09 ਨਵੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):ਮਿਲਖਾ ਸਿੰਘ ਚੈਰੀਟੇਬਲ ਟਰੱਸਟ ਬਰੇਟਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਰਿਵਾਰ ਵੱਲੋਂ ਮਾਤਾ ਗੁਰਦੇਵ ਕੌਰ ਅਤੇ ਪਿਤਾ ਮਿਲਖਾ ਸਿੰਘ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਆਪ੍ਰੇਸ਼ਨ ਅਤੇ ਚੈੱਕਅਪ ਕੈਂਪ ਦਾ ਮਾਤਾ ਗੁਰਦੇਵ ਕੌਰ ਕਾਲਜ ਬਰੇਟਾ ਵਿਖੇ ਆਯੋਜਨ ਕੀਤਾ ਗਿਆ। ਜਿਸ ਵਿੱਚ ਸੈਂਕੜੇ ਮਰੀਜਾਂ ਨੇ ਅੱਖਾਂ ਦਾ ਚੈੱਕਅਪ ਕਰਵਾਇਆ ਅਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਅੱਖਾਂ ਦੇ ਮਸ਼ਹੂਰ ਡਾਕਟਰ ਡਾ: ਸ਼ੂਸ਼ਾਂਕ ਸ਼ੂਦ ਮਾਨਸਾ ਐੱਮ.ਡੀ ਵਿਸ਼ੇਸ਼ ਤੌਰ ਤੇ ਆਪਣੀ ਟੀਮ ਸਮੇਤ ਪਹੁੰਚੇ, ਜਿਨ੍ਹਾਂ ਨੇ 830 ਮਰੀਜਾਂ ਦਾ ਚੈੱਕਅਪ ਕੀਤਾ। ਉਨ੍ਹਾਂ ਨੂੰ ਦਵਾਈਆਂ, ਐਨਕਾਂ ਮੁਫਤ ਦਿੱਤੀਆਂ ਗਈਆਂ ਅਤੇ 71 ਮਰੀਜਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਦੇ ਅੱਖਾਂ ਵਿੱਚ ਲੈਂਜ ਪਾਏ ਜਾਣਗੇ। ਮਿਲਖਾ ਸਿੰਘ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਐਡਵੋਕੇਟ ਪਰਵਿੰਦਰ ਸਿੰਘ ਨੇ ਦੱਸਿਆ ਕਿ 33ਵਾਂ ਕੈਂਪ ਪ੍ਰਮਾਤਮਾ ਦੀ ਕਿਰਪਾ ਨਾਲ ਸੰਪੂਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਹਰ ਸਾਲ ਲਗਾਤਾਰ ਲਗਾਏ ਜਾਣਗੇ ਅਤੇ ਲੋੜਵੰਦਾਂ ਨੂੰ ਦਵਾਈਆਂ, ਐਨਕਾਂ ਅਤੇ ਲੈਂਜ ਪਵਾਏ ਜਾਂਦੇ ਹਨ ਅਤੇ ਕੈਂਪ ਲਗਾਉਣ ਤੋਂ ਪਹਿਲਾਂ ਲਗਾਤਾਰ 15 ਦਿਨ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਅਲਾਊਸਮੈਂਟ ਕਰਵਾ ਕੇ ਸੁਨੇਹਾ ਦਿੱਤਾ ਜਾਂਦਾ ਹੈ। ਇਸ ਮੌਕੇ ਐਡਵੋਕੇਟ ਗੁਰਸਿਮਰਨ ਸਿੰਘ, ਐਡਵੋਕੇਟ ਹਰਸਿਮਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਵੱਲੋਂ ਹਰ ਸਾਲ ਲੋੜਵੰਦਾਂ ਦੀ ਸੇਵਾ ਲਈ ਕੈਂਪ ਲਗਾ ਕੇ ਨਿਸ਼ਕਾਮ ਸੇਵਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਮਨ ਨੂੰ ਸਕੂਨ ਮਿਲਦਾ ਹੈ।

NO COMMENTS