*ਮਿਡ ਡੇ ਮੀਲ ਵਰਕਰਾਂ ਵੱਲੋਂ 3 ਅਕਤੂਬਰ ਨੂੰ ਡੀ ਸੀ ਦਫਤਰ ਅੱਗੇ ਮੁਜਾਹਰੇ ਦਾ ਕੀਤਾ ਐਲਾਨ*

0
10

ਬੁਢਲਾਡਾ 5 ਸਤੰਬਰ(ਸਾਰਾ ਯਹਾਂ/ਅਮਨ ਮਹਿਤਾ ): ਆਪਣੀਆਂ ਹੱਕੀ ਮੰਗਾਂ ਸੰਘਰਸ ਕਰਦੇ ਆ ਰਹੇ ਮਿਡ ਡੇ ਮੀਲ ਵਰਕਰਾਂ ਵੱਲੋਂ ਤਹਿਸੀਲ ਪੱਧਰੀ ਮੀਟਿੰਗ ਕੀਤੀ ਗਈ ਅਤੇ ਸਰਕਾਰ ਖਿਲਾਫ ਨਾਅਰੇਬਾਜੀ ਵੀ ਕੀਤੀ ਗਈ। ਜਿਸ ਵਿੱਚ ਲਾਲ ਝੰਡਾ ਮਿਡ ਡੇ ਮੀਲ ਯੂਨੀਅਨ (ਏਕਟੂ) ਦੇ ਸੂਬਾ ਆਗੂ ਸੁਖਵਿੰਦਰ ਸਿੰਘ ਬੋਹਾ ਨੇ ਦੱਸਿਆ ਕਿ ਸਰਕਾਰ ਵੱਲੋਂ ਮਿਡ ਡੇ ਮੀਲ ਵਰਕਰਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਨਿਗੂਣੀਆਂ ਤਨਖਾਹਾਂ ਹੀ ਦਿੱਤੀਆਂ ਜਾ ਰਹੀਆ ਹਨ ਅਤੇ ਨਾ ਹੀ ਇਨ੍ਹਾਂ ਵਰਕਰਾਂ ਨੂੰ ਸਰਕਾਰੀ ਕਰਮਚਾਰੀਆਂ ਦਾ ਦਰਜਾ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਵਰਕਰਾਂ ਨੂੰ ਨਿਗੂਣੀਆਂ ਤਨਖਾਹਾਂ ਮਿਲਣ ਅਤੇ ਹੋਰ ਭੱਤੇ ਨਾ ਹੋਣ ਕਰਕੇ ਆਪਣੇ ਘਰ ਦਾ ਗੁਜਾਰਾ ਕਰਨਾ ਬਹੁਤ ਮੁਸਕਲ ਹੋ ਰਿਹਾ ਹੈ। ਉਨ੍ਹਾ ਕਿਹਾ ਕਿ ਕਰੋਨਾ ਕਾਲ ਦੇ ਚਲਦਿਆਂ ਇਨ੍ਹਾਂ ਵਰਕਰਾਂ ਪੂਰੀ ਤਨਖਾਹ ਵੀ ਨਹੀਂ ਮਿਲੀ ਜਿਸ ਕਰਕੇ ਵਰਕਰਾਂ ਵਿੱਚ ਸਰਕਾਰ ਖਿਲਾਫ ਰੋਸ ਪਾਇਆ ਜਾ ਰਿਹਾ ਹੈ। ਜਿਸ ਲਈ ਸੰਘਰਸ ਦਾ ਰਾਹ ਅਪਣਾਉਣਾ ਪਿਆ। ਇਸ ਮੌਕੇ ਜਿਲ੍ਹਾਂ ਪ੍ਰਧਾਨ ਮਨਜੀਤ ਕੋਰ, ਜੀਤ ਸਿੰਘ ਬੋਹਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੀਆਂ ਮੰਗਾ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ ਕੀਤਾ ਜਾ ਰਿਹਾ ਹੈ ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾ ਕਿਹਾ ਕਿ ਜਿਸ ਕਾਰਨ ਜੱਥੇਬੰਦੀ ਵੱਲੋਂ 3 ਅਕਤੂਬਰ ਨੂੰ ਡੀ ਸੀ ਮਾਨਸਾ ਵਿਖੇ ਆਪਣੀਆ ਹੱਕੀ ਮੰਗਾਂ ਲਈ ਘੜੇ ਭੰਨ੍ਹ ਮੁਜਾਹਰਾ ਅਤੇ ਰੋਸ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਸੰਬੰਧੀ ਯੂਨੀਅਨ ਦੇ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆ ਹਨ ਅਤੇ ਹਰ ਪਿੰਡ ਵਿੱਚ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਵਰਕਰ ਪਹੁੰਚਣ।  ਉਨ੍ਹਾਂ ਕਿਹਾ ਕਿ ਜੱਥੈਬੰਦੀ ਦੀ 18 ਸਤੰਬਰ ਨੂੰ ਊਦੇਪੁਰ ਰਾਜਸਥਾਨ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਵੀ ਪਹੁੰਚਣ ਲਈ ਵਰਕਰਾਂ ਨੂੰ ਸੱਦਾ ਦਿੱਤਾ। ਇਸ ਮੋਕੇ ਜਸਵਿੰਦਰ ਕੋਰ, ਪਰਮਜੀਤ ਕੋਰ, ਗੁਲਾਬ ਕੋਰ, ਜਸਵੀਰ ਕੋਰ, ਸੰਦੀਪ ਕੋਰ, ਗੁਰਮੀਤ ਦੇਵੀ ਆਦਿ ਹਾਜ਼ਰ ਸਨ। 

NO COMMENTS