ਮਿਡਲ ਸਕੂਲ ਕਾਸਮਪੁਰ ਛੀਨਾ ਦੀ ਨੁਹਾਰ ਬਦਲੀ

0
44

ਬੁਢਲਾਡਾ, 28 ,ਮਾਰਚ (ਸਾਰਾ ਯਹਾਂ /ਅਮਨ ਮਹਿਤਾ)-ਸਰਕਾਰੀ ਸਕੂਲਾਂ ਦੀ ਦਿੱਖ ਸੁਧਾਰਨ ਵਿੱਚ ਉੱਚ ਅਧਿਕਾਰੀ ਅਤੇ ਕਰਮਚਾਰੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।ਸਰਕਾਰੀ ਮਿਡਲ ਸਕੂਲ, ਕਾਸਮਪੁਰ ਛੀਨਾ ਦੀ ਚਾਰ  ਦੀਵਾਰੀ ਅਤੇ ਕਲਾਸ ਰੂਮ ਨੂੰ ਉਸ ਸਮੇਂ ਨਵੀਂ ਦਿੱਖ ਅਤੇ ਨਵੀਂ ਨੁਹਾਰ ਪ੍ਰਦਾਨ ਹੋਈ , ਜਦ ਤੋਂ ਸਕੂਲ ਵਿੱਚ ਬਤੌਰ ਇੰਚਾਰਜ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਪੰਜਾਬੀ ਮਾਸਟਰ ਨੇ ਕਾਰਜ ਸੰਭਾਲਿਆ।ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਕਿਹਾ ਕਿ  ਸਮੂਹ ਸਟਾਫ਼  ਦੇ ਯਤਨਾਂ ਨਾਲ਼ ਅਤਿ ਆਧੁਨਿਕ ਸਮਾਰਟ ਕਲਾਸ ਰੂਮ,ਵਿੱਦਿਅਕ ਪਾਰਕ ,ਸ਼ਾਨਦਾਰ ਬਿਲਡਿੰਗ, ਸਾਫ-ਸੁਥਰੇ ਬਾਥਰੂਮ ਅਤੇ ਕੈਮਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ।ਉੱਚ ਯੋਗਤਾ ਪ੍ਰਾਪਤ ਸਟਾਫ਼ ਦੀ ਅਗਵਾਈ ਵਿੱਚ ਕਾਸਮਪੁਰ ਛੀਨਾ ਦਾ ਸਕੂਲ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ।ਸਕੂਲ ਦੇ ਲਈ 200 ਮੀਟਰ ਦਾ ਟਰੈਕ ਬਣਿਆਂ ਹੋਇਆਂ ਹੈ ਜਿੱਥੇ ਬੱਚੇ ਸਵੇਰੇ ਸ਼ਾਮ ਤਿਆਰੀ ਕਰਦੇ ਹਨ,

ਜੋ ਸਕੂਲ ਦੀ ਦਿੱਖ ਨੂੰ ਨਿਖਾਰਨ ਵਿੱਚ ਯੋਗਦਾਨ ਪਾ ਰਿਹਾ ਹੈ। ਮੁੱਖ ਦਰਵਾਜ਼ੇ, ਸੋਹਣੇ ਪਾਰਕ ਅਤੇ ਨਵੇਂ ਰੰਗ-  ਰੋਗਨ ਨੇ ਸਕੂਲ ਦੀ ਨੁਹਾਰ ਬਦਲ ਦਿੱਤੀ ਹੈ।ਸਕੂਲ ਦੀ ਅਧਿਆਪਕਾ ਕਿਰਨ ਕੌਰ ਮਠਾਰੂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸੁਖਾਵੇਂ ਵਾਤਾਵਰਨ ਵਿੱਚ ਵਧੀਆ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ।ਉਨਾਂ ਕਿਹਾ ਕਿ ਆਨ ਲਾਈਨ ਸਿੱਖਿਆ ਪ੍ਰਦਾਨ ਕਰਨ ਵਿੱਚ ਵੀ ਸਕੂਲ ਦੇ ਅਧਿਆਪਕ ਅਹਿਮ ਭੂਮਿਕਾ ਅਦਾ ਕਰ ਰਹੇ ਹਨ।ਸਕੂਲ ਦੀ ਦਿੱਖ ਸੰਵਾਰਨ ਵਿੱਚ ਗੁਰਦਾਸ ਸਿੰਘ ਹਿੰਦੀ ਮਾਸਟਰ, ਕਿਰਨ ਬਾਲਾ ਐੱਸ. ਐੱਸ. ਮਿਸਟ੍ਰੈਸ, ਗੁਰਵਿੰਦਰ ਸਿੰਘ ਪੀ. ਟੀ. ਆਈ. ਨੇ ਵਿਸ਼ੇਸ਼ ਯੋਗਦਾਨ ਪਾਇਆ ।

NO COMMENTS