ਮਾੜੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਫਿਰ ਜਿਲ੍ਹਾ *ਪੁਲਿਸ ਕਪਤਾਨ ਦਾ ਸਨਮਾਨ, ਲੋਕਾਂ ਵਿੱਚ ਨਹੀਂ ਹੈ ਕੋਈ ਵੀ ਡਰ-ਭੈਅ*

0
369

ਮਾਨਸਾ 12 ਅਪ੍ਰੈਲ(ਸਾਰਾ ਯਹਾਂ/ਮੁੱਖ ਸੰਪਾਦਕ)ਮਾਨਸਾ ਪੁਲਿਸ ਦੇ ਵਧੀਆ ਕੰਮ ਕਰਨ ਨੂੰ ਲੈ ਕੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਨੇ ਐੱਸ.ਐੱਸ.ਪੀ ਡਾ: ਨਾਨਕ ਸਿੰਘ ਦਾ ਸਨਮਾਨ ਕਰਕੇ ਲੋਕਾਂ ਦੀ ਸੁਰੱਖਿਆਂ ਲਈ ਪੁਲਿਸ ਵੱਲੋਂ ਕੀਤੇ ਜਾ ਰਹੇ ਕੰਮਾਂ ਪ੍ਰਤੀ ਵਿਸ਼ਵਾਸ਼ ਪ੍ਰਗਟਾਇਆ ਹੈ। ਅਗਰਵਾਲ ਸਭਾ ਮਾਨਸਾ, ਸਨਾਤਨ ਧਰਮ ਸਭਾ ਮਾਨਸਾ, ਬਾਲਮੀਕ ਨੌਜਵਾਨ ਸਭਾ ਮਾਨਸਾ ਨੇ ਅੱਜ ਉਨ੍ਹਾਂ ਦੇ ਦਫਤਰ ਜਾ ਕੇ ਐੱਸ.ਐੱਸ.ਪੀ ਡਾ: ਨਾਨਕ ਸਿੰਘ ਦਾ ਸਨਮਾਨ ਕੀਤਾ ਅਤੇ ਪਿਛਲੇ ਦਿਨੀਂ ਸ਼ਹਿਰ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਕੀਤੇ ਗਏ ਕੰਮ ਅਤੇ ਕਾਰਵਾਈਆਂ ਪ੍ਰਤੀ ਪੁਲਿਸ ਦੇ ਕੰਮ ਨੂੰ ਸਲਾਹਿਆ ਹੈ। ਸੰਸਥਾ ਦੇ ਆਗੂਆਂ ਨੇ ਕਿਹਾ ਕਿ ਮਾਨਸਾ ਪੁਲਿਸ ਨੇ ਲੋਕਾਂ ਨੂੰ ਭੈਅ ਰਹਿਤ ਮਾਹੌਲ, ਵਧੀਆ ਸੁਰੱਖਿਆ ਅਤੇ ਹਿਫਾਜਤ ਦਿੱਤੀ ਹੈ ਤਾਂ ਜੋ ਸ਼ਹਿਰ ਵਿੱਚ ਕੋਈ ਵੀ ਅਜਿਹੀ ਘਟਨਾ ਨਾ ਵਾਪਰੇ ਅਤੇ ਸ਼ਰਾਰਤਬਾਜਾਂ ਵਿੱਚ ਖੌਫ ਬਣਿਆ ਰਹੇ। ਉਨ੍ਹਾਂ ਕਿਹਾ ਕਿ ਐੱਸ.ਐੱਸ.ਪੀ ਡਾ: ਨਾਨਕ ਸਿੰਘ ਮਾਨਸਾ ਪੁਲਿਸ ਨੂੰ ਪੂਰੀ ਸੁਚੱਜੀ ਅਗਵਾਈ ਦੇ ਕੇ ਜਿੱਥੇ ਆਪਣੇ ਫਰਜ ਨਿਭਾ ਰਹੇ ਹਨ। ਉੱਥੇ ਲੋਕਾਂ ਵਿੱਚ ਕਿਸੇ ਤਰ੍ਹਾਂ ਦਾ ਡਰ-ਭੈਅ ਵੀ ਪੈਦਾ ਨਹੀਂ ਹੋਣ ਦੇ ਰਹੇ। ਜਿਸ ਕਰਕੇ ਲੋਕਾਂ ਵਿੱਚ ਮਾਨਸਾ ਪੁਲਿਸ ਦੀ ਕਾਰਗੁਜਾਰੀ ਪ੍ਰਤੀ ਭਰੋਸਾ ਵਧਿਆ ਹੈ। ਉਨ੍ਹਾਂ ਕਿਹਾ ਕਿ ਇਹ ਸਨਾਮਨ ਖਾਨਾਪੂਰਤੀ ਜਾਂ ਕਿਸੇ ਦੇ ਕਹਿਣ ਉੱਤੇ ਨਹੀਂ ਕੀਤਾ ਗਿਆ ਬਲਕਿ ਮਾਨਸਾ ਪੁਲਿਸ ਦੇ ਕਪਤਾਨ ਇਸ ਦੇ ਹੱਕਦਾਰ ਹਨ ਕਿਉਂਕਿ ਗੈਂਗਸਟਰਾਂ ਵੱਲੋਂ ਪਿਛਲੇ ਦਿਨੀਂ ਕੀਤੀ ਗਈ ਗੋਲੀਆਂ ਚਲਾਉਣ ਦੀ ਕਾਰਵਾਈ ਦੇ ਮੁਲਜਮਾਂ ਨੂੰ 24 ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਜਿਸ ਨਾਲ ਲੋਕਾਂ ਦੀ ਭਰੋਸੇਯੋਗਤਾ ਹੋਰ ਵਧੀ ਹੈ ਅਤੇ ਸਮਾਜ ਵਿਰੋਧੀ ਅਨਸਰ ਮਾਨਸਾ ਪੁਲਿਸ ਦੇ ਡਰ ਨੂੰ ਲੈ ਕੇ ਖੌਫ ਮਹਿਸੂਸ ਕਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਇਹ ਸਨਮਾਨ ਪੂਰੀ ਪੁਲਿਸ ਟੀਮ ਦਾ ਹੈ। ਉਸ ਵੱਲੋਂ ਨਿਭਾਇਆ ਗਿਆ ਫਰਜ ਲੋਕ ਆਪਣੀ ਸੁਰੱਖਿਆ ਦੇ ਤੌਰ ਤੇ ਦੇਖ ਰਹੇ ਹਨ।
ਇਸ ਮੌਕੇ ਅਗਰਵਾਲ ਸਭਾ ਮਾਨਸਾ ਪੰਜਾਬ ਦੇ ਮੀਤ ਪ੍ਰਧਾਨ ਅਸ਼ੋਕ ਗਰਗ, ਨਗਰ ਕੋਂਸਲ ਮਾਨਸਾ ਦੇ ਪ੍ਰਧਾਨ ਵਿਜੈ ਸਿੰਗਲਾ, ਆਰ.ਸੀ ਗੋਇਲ, ਰਾਜ ਨਰਾਇਣ ਕਾਕੂ, ਸਨਾਤਨ ਧਰਮ ਸਭਾ ਮਾਨਸਾ ਦੇ ਪ੍ਰਧਾਨ ਵਿਨੋਦ ਕੁਮਾਰ ਭੰਮਾ, ਰਾਜੇਸ਼ ਪੰਧੇਰ, ਬਿੰਦਰ ਪਾਲ, ਬਾਲਮੀਕ ਨੌਜਵਾਨ ਸਭਾ ਮਾਨਸਾ ਦੇ ਪ੍ਰਧਾਨ ਕੋਂਸਲਰ ਸੁਨੀਲ ਕੁਮਾਰ ਨੀਨੂ, ਮੁਕੇਸ਼ ਕੁਮਾਰ, ਪਵਨ ਕੁਮਾਰ ਵੀ ਮੌਜੂਦ ਸਨ।


ਐੱਸ.ਐੱਸ.ਪੀ ਡਾ: ਨਾਨਕ ਸਿੰਘ ਨੇ ਕਿਹਾ ਕਿ ਜਿਲ੍ਹਾ ਮਾਨਸਾ ਪੁਲਿਸ 24 ਘੰਟੇ ਆਮ ਲੋਕਾਂ ਦੀ ਸੁਰੱਖਿਆ ਲਈ ਆਪਣਾ ਫਰਜ ਸਮਝ ਕੇ ਡਿਊਟੀ ਕਰ ਰਹੀ ਹੈ ਤਾਂ ਕਿ ਮਾਨਸਾ ਜਿਲ੍ਹੇ ਦੇ ਕਿਸੇ ਵੀ ਆਮ ਵਿਅਕਤੀ ਨੂੰ ਮਾੜੇ ਅਨਸਰਾਂ ਤੋਂ ਦਿੱਕਤ ਨਾ ਆ ਸਕੇ। ਉਨ੍ਹਾਂ ਕਿਹਾ ਕਿ ਮਾਨਸਾ ਪੁਲਿਸ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਨਾਲ ਸਖਤੀ ਨਾਲ ਪੇਸ਼ ਆਵੇਗੀ ਅਤੇ ਮਾੜੇ ਅਨਸਰਾਂ ਤੋਂ ਹੋਰ ਪੁੱਛਗਿੱਛ ਕਰਨ ਲਈ ਕਾਰਵਾਈ ਆਰੰਭੀ ਹੋਈ ਹੈ ਤਾਂ ਜੋ ਮਾੜੇ ਅਨਸਰਾਂ ਦੀਆਂ ਕਿੱਥੇ-ਕਿੱਥੇ ਤੱਕ ਸੰਬੰਧ ਹਨ। ਉਸ ਦਾ ਪਤਾ ਲਗਾਉਣ ਲਈ ਘੋਖ ਜਾਰੀ ਹੈ। ਆਉਣ ਵਾਲੇ ਦਿਨਾਂ ਵਿੱਚ ਅਸਲੀਅਤ ਜਿਲ੍ਹਾ ਵਾਸੀਆਂ ਸਾਹਮਣੇ ਆਵੇਗੀ। ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬੇਝਿਜਕ ਹੋ ਕੇ ਉਨ੍ਹਾਂ ਨੂੰ ਕਿਸੇ ਵੀ ਮਾੜੇ ਅਨਸਰ ਜਾਂ ਨਸ਼ਾ ਤਸਕਰ ਖਿਲਾਫ ਗੁਪਤ ਇਤਲਾਹ ਦਿੱਤੀ ਜਾਵੇ।

ਫੋਟੋ : ਅਗਰਵਾਲ ਸਭਾ ਮਾਨਸਾ, ਸਨਾਤਨ ਧਰਮ ਸਭਾ ਮਾਨਸਾ ਅਤੇ ਬਾਲਮੀਕ ਨੌਜਵਾਨ ਸਭਾ ਮਾਨਸਾ ਐੱਸ.ਐੱਸ.ਐੱਸ.ਪੀ ਡਾ: ਨਾਨਕ ਸਿੰਘ ਦਾ ਸਨਮਾਨ ਕਰਦੇ ਹੋਏ।
ਫਾਈਲ ਫੋਟੋ : ਐੱਸ.ਐੱਸ.ਪੀ ਡਾ: ਨਾਨਕ ਸਿੰਘ

NO COMMENTS