ਮਾਸਕ ਹੀ ਵੈਕਸੀਨ ਦਾ ਮੰਤਰ ਹੈ ਇਸ ਨਾਲ ਕੋਰੋਨਾ ਮਹਾਂਮਾਰੀ ਨੂੰ ਹਰਾ ਸਕਦੇ ਹਾਂ :ਸਾਗਰ ਸੇਤੀਆ

0
91

ਬੁਢਲਾਡਾ/ਮਾਨਸਾ 1 ਦਸੰਬਰ (ਸਾਰਾ ਯਹਾ /ਅਮਨ ਮਹਿਤਾ) : ਮਿਸ਼ਨ ਫਤਿਹ ਤਹਿਤ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੀ.ਆਰ.ਟੀ.ਸੀ.ਬੁਢਲਾਡਾ ਡਿਪੂ ਵਿਖੇ ਲਗਾਤਾਰ ਦੂਜੀ ਵਾਰ ਕੋਰੋਨਾ ਸੈਂਪÇਲੰਗ ਕਰਵਾਈ ਗਈ। ਇਸ ਸਬੰਧੀ ਐਸ.ਡੀ.ਐਮ. ਬੁਢਲਾਡਾ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਇਸ ਮੌਕੇ ਜ਼ਿਲ੍ਹਾ ਇੰਚਾਰਜ ਸੈਂਪÇਲੰਗ ਟੀਮ ਡਾ. ਰਣਜੀਤ ਸਿੰਘ ਰਾਏ ਅਤੇ ਉਨ੍ਹਾਂ ਦੀ ਟੀਮ ਵੱਲੋਂ ਬੁਢਲਾਡਾ ਡਿਪੂ ਵਿਖੇ 130 ਸੈਂਪਲ ਇਕੱਤਰ ਕੀਤੇ ਗਏ। ਐਸ.ਡੀ.ਐਮ. ਨੇ ਦੱਸਿਆ ਕਿ ਜਿਨ੍ਹਾਂ ਸਮਾਂ ਵੈਕਸੀਨ ਨਹÄ ਆਉਂਦੀ, ਉਨ੍ਹਾਂ ਚਿਰ ਆਪਾਂ ਸਾਰਿਆਂ ਨੂੰ ਮਾਸਕ ਲਗਾ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਫਿਲਹਾਲ ਦੀ ਘੜੀ “ਮਾਸਕ ਹੀ ਕੋਰੋਨਾ ਤੋਂ ਬਚਣ ਦਾ ਮੰਤਰ ਹੈ। ਉਨ੍ਹਾਂ ਕਿਹਾ ਕਿ ਸਿਹਤ ਸਾਵਧਾਨੀਆਂ ਦੀ ਵਰਤੋਂ ਕਰਕੇ ਆਪਾਂ ਕੋਰੋਨਾ ਮਹਾਂਮਾਰੀ ਨੂੰ ਹਰਾ ਸਕਦੇ ਹਾਂ ।ਉਨ੍ਹਾਂ ਕਿਹਾ ਕਿ ਇਸ ਦੇ ਨਾਲ-ਨਾਲ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਭੀੜ ਵਾਲੀ ਜਗ੍ਹਾਂ ’ਤੇ ਜਾਣ ਤੋਂ ਪਰਹੇਜ ਕਰੋ ਅਤੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਚੰਗੇ ਢੰਗ ਨਾਲ ਧੋਣਾ ਚਾਹੀਦਾ ਹੈ। ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਹੁਣ ਤੱਕ 67,210 ਸੈਂਪਲ ਲਏ ਗਏ ਹਨ  ਅਤੇ ਜੋ ਵੀ ਵਿਅਕਤੀ ਬਿਨ੍ਹਾਂ ਲੱਛਣਾ ਤੋਂ ਕੋਰੋਨਾ ਪਾਜ਼ਿਟਿਵ ਪਾਇਆ ਜਾਂਦਾ ਹੈ, ਤਾਂ ਉਸ ਨੂੰ ਹੋਮ ਆਈਸੋਲੇਟ ਕੀਤਾ ਜਾਂਦਾ ਹੈ ਅਤੇ ਫਤਿਹ ਕਿੱਟ ਮੁਫਤ ਦਿੱਤੀ ਜਾਂਦੀ ਹੈ, ਜਿਸ ਵਿੱਚ ਪਲਸ ਆਕਸੀਮੀਟਰ, ਥਰਮਾਮੀਟਰ ,ਕਾੜ੍ਹਾ, ਵਿਟਾਮੀਨ ਸੀ ਅਤੇ ਹੋਰ ਦਵਾਈਆਂ ਆਦਿ ਮੁਫਤ ਦਿੱਤੀਆਂ ਜਾਂਦੀਆਂ ਹਨ। ਡਾਕਟਰ ਰਣਜੀਤ ਸਿੰਘ ਰਾਏ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਬੁਖਾਰ, ਜੁਖਾਮ, ਖੰਘ, ਜਾਂ ਸੁਆਦ ਦਾ ਅਨੁਭਵ ਨਾ ਹੋਣਾ ਵਰਗੇ ਲੱਛਣ ਆਉਂਦੇ ਹਨ ਤਾਂ ਸਭ ਤੋਂ ਪਹਿਲਾਂ ਕੋਰੋਨਾ ਦਾ ਸੈਂਪਲ ਜਰੂਰ ਕਰਵਾਉਣਾ  ਚਾਹੀਦਾ ਹੈ ਜੋ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਹੋ ਰਿਹਾ ਹੈ।ਉਨ੍ਹਾਂ ਪੀ.ਆਰ.ਟੀ.ਸੀ. ਬੁਢਲਾਡਾ ਡਿਪੂ ਜਨਰਲ ਮੈਨੇਜਰ ਸ਼੍ਰੀ ਪਰਵੀਨ ਕੁਮਾਰ ਨੂੰ ਸੈਂਪÇਲੰਗ ਦੌਰਾਨ ਸਹਿਯੋਗ ਦੇਣ ਲਈ ਧੰਨਵਾਦ ਕੀਤਾ । ਇਸ ਮੌਕੇ ਇਸ ਮੌਕੇ  ਡਾਕਟਰ ਗੁਰਚੇਤਨ ਪ੍ਰਕਾਸ਼ ਬੁਢਲਾਡਾ ਐੱਸ.ਐੱਮ.ਓ, ਐੱਸ.ਆਈ. ਭੁਪਿੰਦਰ ਸਿੰਘ, ਬੀ.ਈ.ਈ. ਜਗਤਾਰ ਸਿੰਘ, ਵਿਸ਼ਾਲ ਕੁਮਾਰ, ਗੁਰਿੰਦਰ ਸ਼ਰਮਾ, ਦਵਿੰਦਰ ਸ਼ਰਮਾ, ਪਵਨ ਕੁਮਾਰ, ਅਜੀਤ ਸਿੰਘ ਮਾਨ, ਸਰਬਜੀਤ ਸਿੰਘ ਇਸਪੈਕਟਰ, ਹਰਜਿੰਦਰ ਸਿੰਘ ਐੱਮ.ਐੱਸ.ਆਈ, ਅੰਗਰੇਜ ਸਿੰਘ ਹੈੱਡ ਮਕੈਨਿਕ, ਜਗਦੇਵ ਸਿੰਘ ਅਤੇ ਹਰਮਨਦੀਪ ਸ਼ਰਮਾ ਮੌਜੂਦ ਸਨ। 

NO COMMENTS