ਮਾਸਕ ਨਾ ਪਹਿਣ ਕੇ ਰਖਣ ਵਾਲਿਆ ਦੇ ਪੁਲਿਸ ਨੇ ਕੱਟੇ ਚਲਾਨ

0
166

ਬੁਢਲਾਡਾ 1, ਜੂਨ( (ਸਾਰਾ ਯਹਾ / ਅਮਨ ਮਹਿਤਾ): ਕਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਵੱਲੋਂ ਕੀਤੇ ਗਏ ਲੋਕਡਾਉਨ ਤੋਂ ਬਾਅਦ ਅਨਲਾਕ ਦੌਰਾਨ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਖਿਲਾਫ ਪੁਲਿਸ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਸਖ਼ਤੀ ਵਰਤ ਰਹੀ ਹੈ.  ਜਿਸ ਦੇ ਚੱਲਦਿਆਂ ਸਥਾਨਕ ਸ਼ਹਿਰ ਵਿੱਚ ਸਿਟੀ ਪੁਲਿਸ ਵੱੱਲੋਂ ਵੱਡੀ ਤਦਾਦ ਵਿੱਚ ਲੋਕਾਂ ਦੇ ਚਲਾਨ ਕੱਟੇ ਗਏ. ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਐਸਐਚਓ ਨੇ ਦੱਸਿਆ ਕਿ ਮਾਸਕ ਨਾ ਲਗਾਉਣ, ਮੋਟਰਸਾਈਕਲ ਤੇ ਡਬਲ ਸਵਾਰੀ ਅਤੇ ਗੱਡੀਆਂ ਵਿੱਚ ਹਦਾਇਤਾਂ ਤੋਂ ਵੱਧ ਕੇ ਸਵਾਰੀ ਬਿਠਾਉਣ ਸਮੇਤ ਕਾਗਜ਼ ਪੱਤਰ ਪੂਰੇ ਨਾ ਹੋਣ ਅਤੇ ਕਰਫਿਉ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ. ਉਨ੍ਹਾਂ ਲੋਕਾਂ ਨੂੰ ਹਦਾਇਤ ਕੀਤੀ ਕਿ ਅਨਲਾਕ ਦੇ ਚੱਲਦਿਆਂ ਅਤੇ ਇਸ ਭਿਆਨਕ ਮਹਾਂਮਾਰੀ ਦੌਰਾਨ ਬਿਨਾਂ ਕੰਮ ਤੋਂ ਘਰ ਤੋਂ ਬਾਹਰ ਨਾ ਆਉਣ ਅਤੇ ਸਰਕਾਰ ਵੱਲੋਂ ਦਿੱਤੀਆ ਹਦਾਇਤਾਂ ਦੀ ਪਾਲਣਾ ਕਰਨ. ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਲਈ ਹੈ ਪਰ ਜੇਕਰ ਲੋਕ ਫਿਰ ਵੀ ਹਦਾਇਤਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਪੁਲਿਸ ਨੂੰ ਸਖ਼ਤੀ ਵਰਤਣੀ ਹੀ ਪਵੇਗੀ. ਇਸ ਮੌਕੇ ਏਐੱਸਆਈ ਪਰਮਜੀਤ ਸਿੰਘ, ਲਵਦੀਪ ਸਿੰਘ, ਸੁਖਦੇਵ ਸਿੰਘ, ਜਗਸੀਰ ਸਿੰਘ ਸਮੇਤ ਪੁਲਸ ਪਾਰਟੀ ਹਾਜ਼ਰ ਸਨ.

NO COMMENTS