*ਮਾਲ ਵਿਭਾਗ ਦੇ ਮੁਲਾਜ਼ਮਾਂ ਦੀ ਹਡ਼ਤਾਲ ਖੁੱਲ੍ਹਵਾਈ ਜਾਵੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਮਾਨਸਾ*

0
32

ਮਾਨਸਾ 03 ਦਸੰਬਰ  (ਸਾਰਾ ਯਹਾਂ/ਬੀਰਬਲ ਧਾਲੀਵਾਲ) : ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਮਾਲ ਵਿਭਾਗ ਮਹਿਕਮੇ ਦੇ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਹੜਤਾਲ ਉਪਰ ਬੈਠੇ ਹਨ। ਉਸ ਨਾਲ ਪ੍ਰਾਪਰਟੀ ਖਰੀਦ ਵੇਚ ਕਰਨ ਵਾਲਿਆਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਕਿਉਂਕਿ ਵਿਆਹਾਂ ਦਾ ਸੀਜ਼ਨ ਹੋਣ ਕਰਕੇ ਹਰ ਕਿਸੇ  ਨੂੰ ਕਿਸੇ ਨਾ ਕਿਸੇ ਤਰੀਕੇ ਪੈਸੇ ਦੀ ਜ਼ਰੂਰਤ ਪੈ ਰਹੀ ਹੈ। ਜੋ ਆਪਣੀ ਪ੍ਰਾਪਰਟੀ ਖ਼ਰੀਦ ਵੇਚ ਨਹੀਂ ਕਰ ਸਕਦਾ ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਬੇਲੋੜ ਸਕੀਮ NOC ਲਾਗੂ ਕੀਤੀ ਹੈ ਜੋ ਪਲਾਟਾਂ ਮੌਕੇ ਰਜਿਸਟਰੀ ਕਰਾਉਣ ਲਈ ਜ਼ਰੂਰੀ ਹੈ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ। ਕਿਉਂਕਿ ਇਸ ਨਾਲ  ਆਮ ਲੋਕਾਂ ਨੂੰ ਬਹੁਤ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਮਸਲੇ ਸਬੰਧੀ ਐਡਵੋਕੇਟ ਗੁਰਲਾਭ ਮਾਹਲ ਮਹਿੰਦਰ ਸਿੰਘ ਭੈਣੀਬਾਘਾ, ਜਗਸੀਰ ਸਿੰਘ ਸੀਰਾ, ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਮਾਲ ਮਹਿਕਮਾ ਗੂੜ੍ਹੀ ਨੀਂਦ ਸੌਂ ਰਿਹਾ ਹੈ ।ਜਿਹੜੇ ਕਾਰਨਾਂ ਕਰਕੇ ਪੰਜਾਬ ਭਰ ਦਾ  ਮਾਲ ਮਹਿਕਮਾ ਧਰਨੇ ਮੁਜ਼ਾਹਰਿਆਂ ਉਪਰ ਬੈਠਾ ਹੈ ।ਉਨ੍ਹਾਂ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਫੌਰੀ ਹੱਲ ਕੱਢਿਆ ਜਾਵੇ ਤਾਂ ਜੋ ਪ੍ਰਾਪਰਟੀਖਰੀਦ ਵੇਚ ਕਰਨ ਵਾਲੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ।  ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਮਾਲ ਵਿਭਾਗ ਦਾ ਤਹਿਸੀਲਦਾਰ ਮਹਿਕਮੇ ਦੇ ਮੁਲਾਜ਼ਮ ਹੜਤਾਲ ਉੱਤੇ ਹੋਣ ਕਾਰਨ ਜ਼ਮੀਨ ਪਲਾਟਾਂ ਦੀ ਖਰੀਦ ਵੇਚ ਕਰਨ ਵਾਲੇ  ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰ ਨਾ ਪੈ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਪਾਸੇ ਧਿਆਨ ਦਿੰਦੇ ਹੋਏ ਇਸ ਮਸਲੇ ਦਾ ਫੌਰੀ ਤੌਰ ਤੇ ਹੱਲ ਕੱਢਣ ।ਪ੍ਰਾਪਰਟੀ ਦੇ ਧੰਦੇ ਨਾਲ ਪੰਜਾਬ ਵਿੱਚ ਹਜ਼ਾਰਾਂ ਲੋਕ ਜੁੜੇ ਹੋਏ ਹਨ ਜਿਨ੍ਹਾਂ ਦੀ ਰੋਜ਼ੀ ਰੋਟੀ ਦਾ ਮੁੱਖ ਕਾਰਨ ਇਹ ਹੈ ਪ੍ਰਾਪਰਟੀ ਦਾ ਕੰਮ ਬੰਦ ਹੋਣ ਕਾਰਨ ਹਜ਼ਾਰਾਂ ਪਰਿਵਾਰ ਦੋ ਵਕਤ ਦੀ ਰੋਟੀ  ਤੋਂ ਵੀ ਮੁਥਾਜ ਹੋ ਜਾਂਦੇ ਹਨ। ਕਿਉਂਕਿ ਉਨ੍ਹਾਂ ਦੀ ਕਮਾਈ ਦਾ ਜ਼ਰੀਆ ਹੀ ਇਹ ਹੈ ਇਸ ਲਈ ਪ੍ਰਾਪਰਟੀ ਨਾਲ ਜੁੜੇ ਲੋਕਾਂ ਦੀ ਮੰਗ ਨੂੰ ਧਿਆਨ ਚ ਰੱਖਦੇ ਹੋਏ ਇਸ ਮਸਲੇ ਦਾ ਹੱਲ ਕੱਢਿਆ ਜਾਵੇ । ਇਸ ਮੌਕੇ ਮਾਨਸਾ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ, ਵਾਈਸ ਪ੍ਰਧਾਨ ਸੋਹਣ ਲਾਲ ਮਿੱਤਲ, ਜਨਰਲ ਸੈਕਟਰੀ ਇੰਦਰ ਸੈਨ ਅਕਲੀਆ, ਕੈਸ਼ੀਅਰ ਮਹਾਂਵੀਰ ਜੈਨ ਪਾਲੀ, ਸਹਾਇਕ ਕੈਸ਼ੀਅਰ ਰਵੀ ਕੁਮਾਰ ,  ਅਗਜ਼ੈਕਟਿਵ ਮੈਂਬਰ  ਰਾਮ ਲਾਲ ਸ਼ਰਮਾ, ਮਾਧੋ ਮੁਰਾਰੀ ਸਰਮਾ,ਭੀਸ਼ਮ ਸ਼ਰਮਾ ,ਸ਼ੀਤਲ ਕੁਮਾਰ, ਦਿਨੇਸ਼ ਕੁਮਾਰ ,ਮਨੀਸ਼ ਕੁਮਾਰ ਮਨੀ ,ਰਾਮਪਾਲ ਐਮ ਸੀ ,ਦੇਵਿੰਦਰ ਕੁਮਾਰ ਐਮਸੀ ,ਵਿਜੇ ਕੁਮਾਰ ਕਾਲ਼ਾ, ਓਮ ਪ੍ਰਕਾਸ਼,  ਬਿੱਟੂ ਭੋਪਾਲ ,ਧੀਰਜ ਕੁਮਾਰ ,ਗੋਗੀ ਭਗਤ, ਹੈਪੀ ਭੰਮਾ ਮਨੀਸ਼ ਸ਼ੀਲਾ, ਯੂਨੀਅਨ ਦੇ ਸਾਰੇ ਆਗੂ ਅਤੇ ਵਰਕਰ ਹਾਜ਼ਰ ਸਨ।

NO COMMENTS