*ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨਾਲ ਵਾਇਸ ਆਫ ਮਾਨਸਾ ਦੇ ਵਫਦ ਨੇ ਐਨ ਓ ਸੀ , ਸੀਵਰੇਜ ਸਮੇਤ ਮਾਨਸਾ ਦੇ ਵਿਕਾਸ ਦੀਆਂ ਸੰਭਾਵਨਾਵਾਂ ਤੇ ਕੀਤੀ ਵਿਚਾਰ ਚਰਚਾ*

0
26

ਮਾਨਸਾ 27 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਗਣਤੰਤਰ ਦਿਵਸ ਮੌਕੇ ਮਾਨਸਾ ‘ਚ ਝੰਡਾ ਲਹਿਰਾਉਣ ਲਈ ਪਹੁੰਚੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨਾਲ ਵਾਇਸ ਆਫ ਮਾਨਸਾ ਦੇ ਵਫਦ ਨੇ ਡਾ ਜਨਕ ਰਾਜ ਸਿੰਗਲਾ ਦੀ ਅਗਵਾਈ ਵਿੱਚ,ਐਮ ਐਲ ਏ ਡਾ ਵਿਜੇ ਸਿੰਗਲਾ, ਹਲਕਾ ਸਰਦੂਲਗੜ੍ਹ ਦੇ ਐਮ ਐਲ ਏ ਗੁਰਪ੍ਰੀਤ ਸਿੰਘ ਬਣਾਵਾਲੀ, ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਅਤੇ ਐਸ ਐਸ ਪੀ ਡਾ ਨਾਨਕ ਸਿੰਘ ਦੀ ਹਾਜ਼ਰੀ ਵਿਚ ਮਾਨਸਾ ਇਲਾਕੇ ਨਾਲ ਸਬੰਧਤ ਵੱਖ ਵੱਖ ਸਮੱਸਿਆਵਾਂ ਜਿੰਨਾ ਵਿਚ ਐਨ ਓ ਸੀ , ਸੀਵਰੇਜ ਸਮੇਤ ਸ਼ਹਿਰ ਵਿਚਲੇ ਗੰਦੇ ਪਾਣੀ ਦੀ ਨਿਕਾਸੀ ਮੁੱਖ ਹਨ, ਬਾਰੇ ਵਿਚਾਰ ਚਰਚਾ ਕੀਤੀ। ਜਿੰਪਾ ਦਾ ਮਾਨਸਾ ਆਉਣ ਤੇ ਸਵਾਗਤ ਕਰਦਿਆਂ ਸੰਸਥਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਨੇ ਉਹਨਾਂ ਦੀ ਅਗਵਾਈ ਵਿਚ ਸਰਕਾਰ ਵਲੋਂ ਪਟਵਾਰੀਆਂ ਦੀਆਂ ਅਸਾਮੀਆਂ ਭਰ ਕੇ ਵੱਡੀ ਗਿਣਤੀ ‘ਚ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਉਹਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਤਹਿਸੀਲਾਂ ਵਿਚ ਲੋਕਾਂ ਦੀ ਖੱਜਲ ਖੁਆਰੀ ਘਟਣ ਦੇ ਨਾਲ ਪਿੰਡਾਂ ਵਿਚ ਜ਼ਮੀਨਾਂ ਦੀ ਪੈਮਾਇਸ਼ ਆਦਿ ਦੇ ਕੰਮ ਹੋਣ ਵਿਚ ਤੇਜ਼ੀ ਆਈ ਹੈ। ਉਹਨਾਂ ਸ਼ਹਿਰਾਂ ਤੇ ਪਿੰਡਾਂ ਵਿਚ ਐਨ ਓ ਸੀ ਦੀ ਸ਼ਰਤ ਨੂੰ ਖਤਮ ਕਰਨ ਦੀ ਮੰਗ ਕੀਤੀ ਕਿਉਕੇ ਇਸ ਨਾਲ ਪੂਰੇ ਪੰਜਾਬ ਵਿੱਚ ਕਿਸੇ ਵੀ ਗੈਰ ਕਾਨੂੰਨੀ ਕੋਲੋਨੀ ਦਾ ਪਤਾ ਲਗਾ ਕੇ ਇੱਕ ਵੀ ਕੋਲੋਨਾਈਜਰ ਨੂੰ ਸਜਾ ਨਹੀ ਮਿਲ ਸਕੀ ਜੋ ਕਿ ਇਸ ਨੂੰ ਲਾਗੂ ਕਰਨ ਦਾ ਮੰਤਵ ਸੀ ਪਰ ਪੂਰੇ ਪੰਜਾਬ ਖਾਸ ਕਰਕੇ ਮਾਨਸਾ ਦੇ ਲੋਕ ਜਰੂਰ ਸਜਾ ਭੁਗਤ ਰਹੇ ਹਨ ।ਉਹਨਾਂ ਕਿਹਾ ਕਿ ਅਗਰ ਖਤਮ ਨਹੀ ਕਰਨਾ ਤਾ ਘੱਟੋ ਘੱਟ ਸ਼ਹਿਰਾਂ ਤੇ ਪਿੰਡਾਂ ਵਿਚ ਐਨ ਓ ਸੀ ਦੀ ਸ਼ਰਤ ਨੂੰ ਸੌਖਾਲਾ ਜਰੂਰ ਕੀਤਾ ਜਾਵੇ ।ਸੋਸਲਿਸਟ ਪਾਰਟੀ ਦੇ ਅਗੂ ਹਰਿੰਦਰ ਸਿੰਘ ਮਾਨਸ਼ਾਹੀਆਂ ਨੇ ਮਾਨਸਾ ਖੁਰਦ ਲਈ ਐਨ ਓ ਸੀ ਸ਼ਰਤ ਸੌਖੀ ਕਰਨ ਤੇ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੇ ਸੁਧਾਰ ਦੀ ਮੰਗ ਕੀਤੀ। ਸੰਸਥਾਂ ਦੇ ਮੀਡੀਆ ਇੰਚਾਰਜ ਡਾ ਲਖਵਿੰਦਰ ਸਿੰਘ ਮੂਸਾ ਨੇ ਸ਼ਹਿਰ ਦੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਲਈ ਥਰਮਲ ਪਲਾਂਟ ਨਾਲ ਸਮਝੋਤਾ ਕਰਕੇ ਮਾਨਸਾ ਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਵਾਉਣ ਲਈ ਕਿਹਾ। ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਸ਼ਹਿਰ ਵਿਚ ਟਰੈਫਿਕ ਦੀ ਸਮੱਸਿਆ ਦੂਰ ਕਰਨ ਲਈ ਸਾਰੀਆਂ ਸੜਕਾਂ ਦੀ ਮੁਰੰਮਤ ਫੌਰਨ ਕੀਤੇ ਜਾਣ ਦੀ ਲੋੜ ਤੇ ਜ਼ੋਰ ਦਿੱਤਾ। ਵਾਇਸ ਆਫ ਮਾਨਸਾ ਦੇ ਸਕੱਤਰ ਵਿਸ਼ਵਦੀਪ ਬਰਾੜ ਨੇ ਮਾਨਸਾ ਵਿਚ ਖੇਡ ਐਸੋਸੀਏਸ਼ਨਾਂ ਵਿਚ ਵੱਡੇ ਬਦਲਾਅ ਦੀ ਮੰਗ ਉਠਾਉਦਿਆਂ ਮਾਨਸਾ ਅਤੇ ਪੰਜਾਬ ਦੇ ਖਿਡਾਰੀਆਂ ਨੂੰ ਹੀ ਪੰਜਾਬ ਵਿਚ ਮੌਕੇ ਮਿਲਣਾ ਨਿਸ਼ਚਤ ਕਰਨ ਲਈ ਪੰਜਾਬ ਦੀ ਨਵੀਂ ਖੇਡ ਨੀਤੀ ਤਹਿਤ ਕੀਤੇ ਜਾਣ ਵਾਲੇ ਵੱਡੇ ਬਦਲਾਅ ਜਲਦੀ ਲਾਗੂ ਕਰਵਾਉਣ ਦੀ ਬੇਨਤੀ ਕੀਤੀ।ਸੀਨੀਅਰ ਸਿਟੀਜ਼ਨ ਆਗੂ ਬਿੱਕਰ ਸਿੰਘ ਮਘਾਣੀਆਂ ਨੇ ਸਰਕਾਰੀ ਕੰਮਾਂ ਵਿਚ ਸੀਨੀਅਰ ਸਿਟੀਜ਼ਨ ਲਈ ਸਹੂਲਤਾਂ ਵਿਚ ਵਾਧੇ ਲਈ ਵੀ ਆਪਣੇ ਵਿਚਾਰ ਪੇਸ਼ ਕੀਤੇ। ਸੰਸਥਾ ਦੇ ਮੈਂਬਰ ਅਤੇ ਅਧਿਆਅ[ਪਕ ਆਗੂ ਹਰਦੀਪ ਸਿੱਧੂ ਨੇ ਮਾਨਸਾ ਵਿਚ ਬਣਨ ਵਾਲੇ ਆਡੀਟੋਰੀਅਮ ਅਤੇ ਲਾਇਬਰੇਰੀਆਂ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰਨ ਦੀ ਵਕਾਲਤ ਕਰਦਿਆਂ ਇਸ ਪਾਸੇ ਮੰਤਰੀ ਦਾ ਧਿਆਨ ਖਿੱਚਿਆ। ਇਸ ਵਿਚਾਰ ਚਰਚਾ ਵਿਚ ਹਿੱਸਾ ਲੈਂਦਿਆ ਐਮ ਐਲ ਏ ਡਾ ਵਿਜੈ ਸਿੰਗਲਾ ਨੇ ਮਾਨਸਾ ਇਲਾਕੇ ਵਿਚ ਪਾਣੀ ਦੀ ਸੰਭਾਲ ਲਈ ਅੰਮ੍ਰਿਤ ਸਕੀਮ ਤਹਿਤ ਕੁੱਝ ਪ੍ਰੋਜੈਕਟ ਸ਼ੁਰੂ ਕਰਨ ਲਈ ਕਿਹਾ। ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਪਰਮਵੀਰ ਸਿੰਘ ਨੇ ਸਾਰੀਆਂ ਸਮੱਸਿਆਵਾਂ ਦੀ ਮੌਜੂਦਾ ਸਥਿਤੀ ਬਾਰੇ ਮੰਤਰੀ ਅਤੇ ਵਫਦ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਹਨਾਂ ਵਲੋਂ ਸਭ ਸਮੱਸਿਆਵਾਂ ਦਾ ਹੱਲ ਜਲਦੀ ਕੀਤਾ ਜਾਵੇਗਾ। ਐਸ ਐਸ ਪੀ ਮਾਨਸਾ ਡਾ ਨਾਨਕ ਸਿੰਘ ਨੇ ਖੇਡਾਂ ਵਿਚ ਘਪਲੇਬਾਜੀ ਬਾਰੇ ਕਿਹਾ ਕਿ ਇਸ ਨਾਲ ਸਬੰਧਤ ਦੋਸ਼ੀ ਬਖਸ਼ੇ ਨਹੀਂ ਜਾਣਗੇ ਅਤੇ ਉਹ ਮਾਮਲੇ ਦੀ ਤਹਿ ਤੱਕ ਜਾ ਰਹੇ ਹਨ ਤਾਂ ਜੋ ਪੰਜਾਬੀ ਖਿਡਾਰੀਆਂ ਨੂੰ ਇਨਸਾਫ ਮਿਲਣਾ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਹਲਕਾ ਸਰਦੂਲਗੜ੍ਹ ਦੇ ਐਮ ਐਲ ਏ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਵੀ ਸ਼ਹਿਰੀਆਂ ਦੇ ਵਫਦ ਵਲੋਂ ਉਠਾਈਆਂ ਮੰਗਾਂ ਲਈ ਆਪਣੀ ਹਾਮੀ ਭਰਦਿਆਂ ਸਰਕਾਰ ਵਲੋਂ ਇਹਨਾਂ ਦਾ ਹੱਲ ਯਕੀਨੀ ਬਣਾਏ ਜਾਣ ਦਾ ਭਰੋਸਾ ਦਿੱਤਾ।ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਐਨ ਓ ਸੀ ਅਤੇ ਲਾਲ ਡੋਰਾ ਬਾਰੇ ਵਫਦ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਸਰਕਾਰ ਗੈਰ ਕਾਨੂੰਨੀ ਕਲੋਨੀਆਂ ਖਿਲਾਫ ਕਾਰਵਾਈ ਕਰਦੇ ਹੋਏ ਆਮ ਲੋਕਾਂ ਦੀ ਸਹੂਲਤ ਲਈ ਐਨ ਓ ਸੀ ਸਬੰਧੀ ਲੋੜੀਦੀਆਂ ਤਬਦੀਲੀਆਂ ਜਲਦੀ ਲਿਆ ਰਹੀ ਹੈ। ਉਹਨਾਂ ਸ਼ਹਿਰ ਦੀਆਂ ਅਤੇ ਜਿਲ੍ਹੇ ਦੀਆਂ ਸਮੱਸਿਆਂਵਾਂ ਦੇ ਹੱਲ ਲਈ ਸਥਾਨਕ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਕਾਰਜਾਂ ਤੇ ਸੰਤੁਸ਼ਟੀ ਪ੍ਰਗਟ ਕੀਤੀ ਤੇ ਕਿਹਾ ਕਿ ਸਭ ਕੰਮ ਸਮਾਂ ਸੀਮਾ ਵਿਚ ਪੂਰੇ ਕਰਨੇ ਯਕੀਨੀ ਬਣਾਇਆ ਜਾਵੇਗਾ। ਖੇਡਾਂ ਐਸੋਸੀਏਸ਼ਨ ਸਬੰਧੀ ਮਸਲੇ ਉਹਨਾਂ ਵਲੋਂ ਖੇਡ ਮੰਤਰੀ ਨਾਲ ਗੱਲ ਕਰਕੇ ਹੱਲ ਕਰਵਾਉਣ ਦਾ ਵੀ ਭਰੋਸਾਂ ਦਿੱਤਾ। ਇਸ ਮੌਕੇ ਮਾਨਸਾ ਮਾਰਕਿਟ ਕਮੇਟੀ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਨਗਰ ਕੋਂਸਲ ਮਾਨਸਾ ਦੇ ਮੀਤ ਪ੍ਰਧਾਨ ਵਿਸ਼ਾਲ ਜੈਨ ਅਤੇ ਸਮਾਜ ਸੇਵੀ ਅਮਨ ਕੁਮਾਰ ਮਿੱਤਲ ਅਤੇ ਪਰੈਸ ਦੇ ਸਤਿਕਾਰ ਯੋਗ ਨੁਮਾਇੰਦੇ ਵੀ ਮੌਜੂਦ ਸਨ।

NO COMMENTS