ਬਰੇਟਾ 25 ਮਈ (ਸਾਰਾ ਯਹਾਂ/ਰੀਤਵਾਲ) ਅੱਜ ਸਵੇਰੇ ਲਗਭਗ 5 ਵਜੇ ਇੱਕ ਕਣਕ ਦੀ ਸਪੈਸਲ ਭਰਨ ਵਾਲੀ ਮਾਲ ਗੱਡੀ ਸ਼ੰਟਿੰਗ
ਸਮੇ ਪਲੇਟੀ ਤੇ ਲਗਾਈ ਜਾ ਰਹੀ ਸੀ, ਉਸ ਸਮੇਂ ਲਾਇਨ ਦੇ ਕਾਟੇ ਵਿੱਚ ਕੋਈ ਤਕਨੀਕੀ ਨੁਕਸ ਆ ਜਾਣ ਕਾਰਨ
ਇਸ ਮਾਲ ਗੱਡੀ ਦੇ 6 ਖਾਲੀ ਡੱਬੇ ਅਚਾਨਕ ਲਾਇਨ ਤੋਂ ਉੱਤਰ ਕੇ ਪਲੇਟੀ ਤੇ ਜਾ ਚੜੇ ਪਰ ਕਿਸੇ ਜਾਨੀ ਮਾਲੀ
ਨੁਕਸਾਨ ਤੋ ਬਚਾ ਰਿਹਾ, ਲਾਇਨ ਤੋ ਉੱਤਰੀ ਤੇ ਪਲੇਟੀ ਤੇ ਚੜ੍ਹੀ ਮਾਲ ਗੱਡੀ ਨੂੰ ਦੇਖਣ ਵਾਲੇ ਲੋਕ ਉੱਥੇ
ਇਹ ਕਹਿ ਰਹੇ ਸਨ ਕਿ ਇਹ ਤਾਂ ਇੰਝ ਜਾਪਦਾ ਹੈ ਕਿ ਡੱਬੇ ਚੁੱਕ ਕੇ ਪਲੇਟੀ ਤੇ ਚੜਾਏ ਹੋਣ। ਇਸ ਮਗਰੋ
ਰੇਲਵੇ ਸੇਫਟੀ ਟਰੇਨ ਬਠਿੰਡਾ ਤੋ ਟੀਮ ਸਮੇਤ ਪੁੱਜੀ ਤੇ ਲਾਇਨੋ ਉੱਤਰੇ ਡੱਬਿਆ ਨੂੰ ਮੁੜ ਲੀਹ ਤੇ
ਚੜਾਇਆ। ਇਸ ਘਟਨਾ ਦੀ ਪੜਤਾਲ ਕਰਨ ਲਈ ਤਕਨੀਕੀ ਉੱਚ ਅਧਿਕਾਰੀ, ਏਰੀਆ ਟਰੈਫਿਕ ਮੈਨੇਜਰ,
ਏ.ਡੀ.ਈ.ਐਨ, ਡੀ.ਈ.ਐਨ, ਏ.ਡੀ.ਆਰ.ਐਮ ਤੇ ਹੋਰ ਕਈ ਰੇਲਵੇ ਅਧਿਕਾਰੀ ਘਟਨਾ ਸਥਾਨ ਤੇ ਘਟਨਾ ਦਾ
ਜਾਇਜਾ ਲੈਣ ਅਤੇ ਜਾਂਚ ਕਰਨ ਲਈ ਪੁੱਜੇ। ਇਸ ਸਮੇਂ ਸੰਪਰਕ ਕਰਨ ਤੇਂ ਦੱਸਿਆ ਗਿਆ ਕਿ ਇਹ ਘਟਨਾ
ਹੈਰਾਨੀ ਜਨਕ ਹੈ ਤੇ ਇਸਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਸੈਕੜੇ ਰੇਲਵੇ ਦੇ ਤਕਨੀਕੀ,
ਕਰਮਚਾਰੀ ਤੇ ਅਧਿਕਾਰੀ ਵੱਖ-ਵੱਖ ਤਰ੍ਹਾਂ ਦੀ ਜਾਂਚ ਵਿੱਚ ਰੁੱਝੇ ਹੋਏ ਸਨ। ਸਥਾਨਕ ਰੇਲਵੇ ਸਟੇਸਨ ਦੇ
ਸੁਪਰਡੈਟ ਹਰਪਾਲ ਸਿੰਘ ਨਾਲ ਘਟਨਾ ਦੀ ਜਾਣਕਾਰੀ ਸਬੰਧੀ ਸੰਪਰਕ ਕਰਨ ਤੇ ਉਹਨਾਂ ਨੇ ਕਿਹਾ ਕਿ ਅਧਿਕਾਰੀ
ਪੁੱਜੇ ਹੋਏ ਹਨ ਅਤੇ ਜਾਂਚ ਜਾਰੀ ਹੈ। ਇਸ ਘਟਨਾ ਕਾਰਨ ਰੇਲ ਲਾਇਨਾ