ਮਾਲਵੇ ਚ ਸਿੱਖਿਆ ਦੀ ਹੱਬ ਵਜੋਂ ਵਿਕਸਿਤ ਗਰੀਨਲੈਂਡ ਸਕੂਲ ਵਿੱਚ ਟੋਪਰਾ ਦਾ ਸ਼ਾਨਦਾਰ ਸਵਾਗਤ

0
40

ਬੁਢਲਾਡਾ 14, ਜੁਲਾਈ (  (ਸਾਰਾ ਯਹਾ/ ਅਮਨ ਮਹਿਤਾ): ਸੀ ਬੀ ਐਸ ਸੀ ਬੋਰਡ ਵੱਲੋਂ ਐਲਾਨੇ ਗਏ 12ਵੀਂ ਕਲਾਸ ਦੇ ਨਤੀਜੇ ਵਿੱਚ ਗਰੀਨਲੈਂਡ ਸਕੂਲ ਬਰੇਟਾ ਦੇ ਟਾਪਰ ਵਿਿਦਆਰਥੀਆਂ ਦਾ ਅੱਜ ਸਕੂਲ ਦੇ ਵਿਹੜੇ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੋਕੇ ਤੇ ਹਵਨ ਯੱਗ ਤੋਂ ਇਲਾਵਾ ਬੱਚਿਆ ਦੇ ਅਗਲੇਰੀ ਭਵਿੱਖ ਲਈ ਪ੍ਰਚਰਚਾ ਕਰਵਾਈ ਗਈ। ਇਸ ਮੌਕੇ ਤੇ ਬੋਲਦਿਆਂ ਸਕੂਲ ਦੀ ਚੇਅਰਪਰਸਨ ਡਾ. ਮਨੋਜ਼ ਮੰਜੂ ਬਾਂਸਲ ਨੇ ਸ਼ਾਨਦਾਰ ਨਤੀਜੇ ਤੇ ਸਟਾਫ ਮਾਪੇ ਅਤੇ ਵਿਿਦਆਰਥੀਆਂ ਨੂੰ ਵਧਾਈ ਦਿੱਤੀ। ਉਨਾਂ ਦੱਸਿਆ ਕਿ ਉਪਰੋਕਤ ਸਕੂਲ ਦੀ ਸਥਾਪਨਾ ਅੱਜ ਤੋਂ 19 ਸਾਲ ਪਹਿਲਾ 2001 ਵਿੱਚ ਸਾਬਕਾ ਵਿਧਾਇਕ ਸ੍ਰੀ ਮੰਗਤ ਰਾਏ ਬਾਂਸਲ ਦੇ ਉਪਰਾਲੇ ਸਦਕਾ ਇਸ ਪਛੜੇ ਇਲਾਕੇ ਦੇ ਮਾਪਿਆਂ ਦੇ ਸਹਿਯੋਗ ਨਾਲ ਚੰਗੀ ਸਿੱਖਿਆ ਦੇਣ ਦੇ ਮਨਸੇ ਨਾਲ ਸਕੂਲ ਦੀ ਸ਼ੂੁਰੁਆਤ ਕੀਤੀ ਗਈੇ ਸਕੂਲ ਦਾ ਕਾਫਲਾ ਜਿਓ ਜਿਓ ਅੱਗੇ ਵਧਦਾ ਗਿਆ ਸਕੂਲ ਦੀ ਚੰਗੀ ਪੜਾਈ ਦੇ ਕਾਰਨ ਸ਼ਾਨਦਾਰ ਨਤੀਜੇ ਸਾਹਮਣੇ ਆਉਣ ਲੱਗੇ ਜ਼ੋ ਅੱਜ ਮਾਲਵਾ ਖੇਤਰ ਵਿੱਚ ਸਿੱਖਿਆ ਦੇ ਹੱਬ ਵਿੱਚ ਗਰੀਨਲੈਂਡ ਬਰੇਟਾ ਨੇ ਬੁਲੰਦੀਆਂ ਦੇ ਝੰਡੇ ਗੱਡ ਦਿੱਤੇ। ਸਕੂਲ ਦੀ ਪ੍ਰਿੰਸੀਪਲ ਉਰਮਿਲ ਜੈਨ ਨੇ ਸਕੂਲ ਦੀ ਪ੍ਰਗਤੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਇਸ 19 ਸਾਲਾਂ ਦੇ ਪੜਾਅ ਵਿੱਚ ਇਸ ਛੋਟੇ ਜਿਹੇ ਪੇਂਡੂ ਖੇਤਰ ਬਰੇਟਾ ਮੰਡੀ ਵਿੱਚ ਉਹ ਹੋਣਹਾਰ ਵਿਿਦਆਰਥੀ ਉੱਭਰ ਕੇ ਸਾਹਮਣੇ ਆਏ ਜ਼ੋ ਅੱਜ ਦੇਸ਼ ਦੇ ਵੱਖ ਵੱਖ ਕੋਨਿਆ ਵਿੱਚ ਆਈ ਪੀ ਐਸ, ਆਈ ਆਰ ਐਸ, ਡਾਕਟਰ, ਇੰਜੀਨੀਅਰ, ਸੀ ਏ, ਭਾਰਤੀ ਫੋਜ਼ ਵਿੱਚ ਕੈਪਟਨ, ਬ੍ਰਿਗੇਡੀਅਰ ਅਤੇ ਵੱਖ ਵੱਖ ਨਾਮੀ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਵਿਿਦਆਰਥੀ ਇਸ ਸਕੂਲ ਦੇ ਹਨ। ਉਨ੍ਹਾ ਇਨ੍ਹਾਂ ਵਿਿਦਆਰਥੀਆਂ ਤੇ ਮਾਨ ਮਹਿਸੂਸ ਕਰਦਿਆਂ ਕਿਹਾ ਕਿ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਵੱਲੋਂ ਲਾਇਆ ਗਿਆ ਛੋਟਾ ਜਿਹਾ ਬੂਟਾਂ ਅੱਜ਼ ਇਨ੍ਹਾਂ ਹੋਣਹਾਰ ਵਿਿਦਆਰਥੀਆਂ ਦੇ ਸਦਕਾ ਛਾਦਾਰ ਦਰੱਖਤ ਬਣ ਗਿਆ ਹੈ। ਮਾਲਵੇ ਦੇ ਇਸ ਖੇਤਰ ਤੇ ਪੱਛੜੇਪਣ ਦੇ ਲੱਗੇ ਦਾਗ ਨੂੰ ਵੀ ਇਨ੍ਹਾਂ ਹੌਣਹਾਰ ਵਿਿਦਆਰਥੀਆਂ ਦੀਆਂ ਪ੍ਰਾਪਤੀਆਂ ਨੇ ਧੋਹ ਦਿੱਤਾ ਹੈ। ਗਰੀਨਲੈਂਡ ਪਬਲਿਕ ਸਕੂਲ ਬਰੇਟਾ ਹਮੇਸ਼ਾ ਚੰਗੀ ਮਿਆਰੀ ਅਤੇ ਵਧੀਆ ਸਿੱਖਿਆ ਦੇਣ ਲਈ ਵਚਨਬੱਧ ਹੈ ਜਿੰਨ੍ਹਾਂ ਦਾ ਮੁੱਖ ਉਦੇਸ਼ ਇਲਾਕੇ ਦੇ ਬੱਚਿਆ ਲਈ ਮਿਆਰੀ ਸਿੱਖਿਆ ਹੀ ਮੁੱਖ ਮੰਤਵ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਸਿੱਖਿਆ ਦੇ ਨਾਲ ਨਾਲ ਖੇਡਾ, ਪ੍ਰਤੀਭਾ ਖੋਜ਼ ਮੁਕਾਬਲਿਆ ਵਿੱਚ ਵੀ ਸੂਬਾ ਪੱਧਰ ਤੋਂ ਇਲਾਵਾ ਨੈਸ਼ਨਲ ਪੱਧਰ ਤੱਕ ਦੇ ਸਕੂਲ ਦੇ ਵਿਿਦਆਰਥੀ ਮੈਡਲ ਪ੍ਰਾਪਤ ਕਰ ਚੁੱਕੇ ਹਨ। ਸਕੁਲ ਦਾ ਯੋਗ ਮਿਹਨਤੀ ਸਟਾਫ ਅਤੇ ਲੋਕ ਇਸ ਸਫਲਤਾ ਦੇ ਬਰਾਬਰ ਦੇ ਭਾਈਵਾਲ ਹਨ। ਇਸ ਮੋਕੇ ਤੇ ਸਕੂਲ ਦੇ ਵਾਇਸ ਪ੍ਰਿੰਸੀਪਲ ਯਾਦਵਿੰਦਰ ਭੱਠਲ, ਕਮਰਸ ਵਿਭਾਗ ਦੇ ਪੂਨਮ, ਦੀਪਤੀ, ਬਾੲ.ਓਲੋਜੀ ਵਿਭਾਗ ਦੇ ਸੁਖਪ੍ਰੀਤ ਸਿੰਘ, ਕੋਆਡੀਨੇਟਰ ਸੁਨੀਤਾ ਗਰਗ, ਪੁਨੀਤ ਕੁਮਾਰ, ਪਰਵਿੰਦਰ ਕੋਰ, ਸ਼ੁਸ਼ਮਾ ਰਾਣੀ, ਸੁਨੀਤਾ ਐਸ, ਜ਼ਸਪ੍ਰੀਤ ਸਿੰਘ, ਸੁਮਨ ਰਾਣੀ, ਕੈਮੀਸਟਰੀ ਵਿਭਾਗ ਦੇ ਕਿਰਨਦੀਪ ਕੋਰ, ਗਣਿਤ ਵਿਭਾਗ ਦੀ ਕਿਰਤੀ, ਫਿਜੀਕਲ ਐਜ਼ੁਕੇਸ਼ਨ ਵਿਭਾਗ ਦੀ ਦਲਜੀਤ ਕੋਰ, ਪੰਜਾਬੀ ਵਿਭਾਗ ਦੇ ਧਰਮ ਸਿੰਘ, ਵਿਸ਼ਾਲ ਰਿਸ਼ੀ ਰਾਜ ਆਦਿ ਹਾਜ਼ਰ ਸਨ। 

NO COMMENTS