*ਮਾਲਵਾ ਪ੍ਰੈਸ ਕਲੱਬ ਬੁਢਲਾਡਾ ਦੇ  ਅਹੁਦੇਦਾਰਾਂ ਦੀ ਹੋਈ ਚੋਣ  ,ਇੰਦਰਜੀਤ ਟੋਨੀ ਬਣੇ ਪ੍ਰਧਾਨ,ਅਮਨ ਮੇਹਤਾ ਨੂੰ ਚੁਣਿਆ ਗਿਆ ਸਹਾਇਕ ਸਕੱਤਰ*

0
251

ਬੁਢਲਾਡਾ:- 8 ਦਸੰਬਰ (ਸਾਰਾ ਯਹਾਂ/ਅਮਨ ਮਹਿਤਾ)-ਬੁਢਲਾਡਾ ਖੇਤਰ ਨਾਲ ਸੰਬੰਧਿਤ ਬਹੁ ਗਿਣਤੀ ਪੱਤਰਕਾਰਾਂ ਵੱਲੋਂ ਅੱਜ ਇੱਥੇ ਗਠਤ ਕੀਤੇ ਗਏ ‘ਮਾਲਵਾ ਪ੍ਰੈਸ ਕਲੱਬ’ ਬੁਢਲਾਡਾ ਦੇ ਦੀ ਸਰਬਸੰਮਤੀ ਨਾਲ ਕੀਤੀ ਗਈ ਚੋਣ’ਚ ਇੰਦਰਜੀਤ ਸਿੰਘ ਟੋਨੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਆਗੂ ਪੰਕਜ ਰਾਜੂ ਨੇ ਦੱਸਿਆ ਕਿ ਪਿਛਲੇ ਦਿਨੀ ਗਠਿਤ ਪ੍ਰੈਸ ਕਲੱਬ ਬੁਢਲਾਡਾ ਦੀ ਅੱਜ ਸਰਬ ਸੰਮਤੀ ਨਾਲ ਚੋਣ ਕੀਤੀ ਗਈ ਹੈ ਜਿਸ ਵਿੱਚ ਇੰਦਰਜੀਤ ਸਿੰਘ ਟੋਨੀ ਨੂੰ ਪ੍ਰਧਾਨ ਚੁਣਨ ਤੋਂ ਇਲਾਵਾ ਬਲਵਿੰਦਰ ਜਿੰਦਲ ਨੁੰ ਜਨਰਲ ਸਕੱਤਰ, ਜਤਿੰਦਰ ਰਿੰਕੂ ਨੂੰ ਖ਼ਜ਼ਾਨਚੀ, ਅਮਨ ਮਹਿਤਾ ਨੂੰ ਸਹਾਇਕ ਸਕੱਤਰ ਅਤੇ ਅਮਿਤ ਜਿੰਦਲ ਨੂੰ ਸਹਾਇਕ ਖਜਾਨਚੀ ਚੁਣਿਆ ਗਿਆ ਹੈ।ਇਸ ਮੌਕੇ ਮੌਜੂਦ ਪੱਤਰਕਾਰਾਂ’ਚ ਸਵਰਨ ਸਿੰਘ ਰਾਹੀ, ਚਤਰ ਸਿੰਘ ਵਰੁਨ, ਵਿਨੋਦ ਕੁਮਾਰ ਗਰਗ, ਅਸ਼ੋਕ ਕੁਮਾਰ ਲਾਕੜਾ, ਦਵਿੰਦਰ ਸਿੰਘ ਕੋਹਲੀ, ਅਮਨ ਮਹਿਤਾ, ਅਮਿਤ ਜਿੰਦਲ, ਅਰਵਿੰਦ ਕੁਮਾਰ ਗਰਗ, ਸੰਜੀਵ ਤਾਇਲ, ਜੀਵਨ ਕੁਮਾਰ ਡੀਸੀ, ਮਨਜੀਤ ਮਸੌਣ, ਕੁਲਵਿੰਦਰ ਚਹਿਲ ਆਦਿ ਮੌਜੂਦ ਸਨ।ਨਵ-ਨਿਯੁਕਤ ਪ੍ਰਧਾਨ ਟੋਨੀ ਨੇ ਕਿਹਾ ਕਿ ਉਹ ਸਭਨਾਂ ਦੇ ਸਹਿਯੋਗ ਨਾਲ ਪੱਤਰਕਾਰਾਂ ਦੀਆਂ ਮੁਸ਼ਕਿਲਾਂ ਸਬੰਧੀ ਹਰ  ਪੱਧਰ ਤੇ ਆਵਾਜ਼ ਉਠਾਉਣਗੇ।ਉਨਾਂ ਦੱਸਿਆ ਕਿ ਇਸ ਸੰਸਥਾ ਨੂੰ ਜਲਦੀ ਰਜਿਸਟਰਡ ਕਰਵਾਉਣ ਸਮੇਤ ਪੰਜਾਬ ਚੰਡੀਗੜ੍ਹ ਪੱਤਰਕਾਰ ਪਰਿਸ਼ਦ ਨਾਲ ਜੋੜਿਆ ਜਾਵੇਗਾ।


NO COMMENTS