ਨਵੀਂ ਦਿੱਲੀ 02,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਕੋਰੋਨਾ ਵਾਇਰਸ (Corona Virus) ਦੇ ਓਮੀਕਰੋਨ ਵੇਰੀਐਂਟ ਤੋਂ ਬਾਅਦ, ਪਾਬੰਦੀਆਂ ਨੂੰ ਸੌਖਾ ਕੀਤਾ ਗਿਆ, ਉਪਭੋਗਤਾ ਗਤੀਸ਼ੀਲਤਾ ਵਿੱਚ ਸੁਧਾਰ ਹੋਇਆ। ਇਸ ਕਾਰਨ ਰੈਸਟੋਰੈਂਟ, ਕੈਫੇ ਅਤੇ ਫਾਸਟ-ਫੂਡ ਸੰਚਾਲਕਾਂ ਨੂੰ ਮਾਰਚ ਵਿਚ ਬਿਹਤਰ ਰਿਕਵਰੀ ਦੀ ਉਮੀਦ ਦਿਖਾਈ ਦੇਣ ਲੱਗੀ , ਪਰ ਇਸ ਉਮੀਦ ਨੂੰ ਮਹਿੰਗਾਈ ਦਾ ਝਟਕਾ ਲੱਗਿਆ ਹੈ। 1 ਮਾਰਚ 2022 ਤੋਂ ਦੁੱਧ ਮਹਿੰਗਾ ਹੋਇਆ, ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧੀਆਂ ਅਤੇ ਰਸੋਈ ਤੇਲ ਦੀਆਂ ਕੀਮਤਾਂ ਵੀ ਵਧ ਗਈਆਂ। ਦੁੱਧ (Milk Price) ਦੋ ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਤਾਂ ਹੋਰ ਡੇਅਰੀ ਉਤਪਾਦਾਂ ਦੀਆਂ ਕੀਮਤਾਂ ਵੀ ਵਧ ਗਈਆਂ ਹਨ। ਦੱਸ ਦਈਏ ਕਿ ਰੂਸ-ਯੂਕਰੇਨ ਵਿਚਾਲੇ ਜੰਗ ਕਾਰਨ ਪਿਛਲੇ ਇਕ ਹਫਤੇ ‘ਚ ਰਸੋਈ ਤੇਲ ਵੀ ਮਹਿੰਗਾ ਹੋ ਗਿਆ ਸੀ। ਕਮਰਸ਼ੀਅਲ ਗੈਸ ਸਿਲੰਡਰ 105 ਰੁਪਏ ਹੋਇਆ ਮਹਿੰਗਾ ਮਾਮਲਾ ਅਜੇ ਖਤਮ ਨਹੀਂ ਹੋਇਆ ਹੈ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਵੀ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਕਰਕੇ ਰਿਕਵਰੀ ਦੀ ਉਮੀਦ ਨੂੰ ਧੂੰਏਂ ਵਿੱਚ ਬਦਲ ਦਿੱਤਾ ਹੈ। 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 105 ਰੁਪਏ ਦਾ ਵਾਧਾ ਹੋਇਆ ਹੈ। ਦਿੱਲੀ ‘ਚ ਹੁਣ ਵਪਾਰਕ ਸਿਲੰਡਰ 2012 ਰੁਪਏ ‘ਚ ਮਿਲੇਗਾ, ਜੋ ਪਹਿਲਾਂ ਫਰਵਰੀ ‘ਚ 1907 ਰੁਪਏ ‘ਚ ਮਿਲਦਾ ਸੀ। ਕੋਲਕਾਤਾ ‘ਚ ਇਸ ਸਿਲੰਡਰ ਦੀ ਕੀਮਤ 2095 ਰੁਪਏ, ਮੁੰਬਈ ‘ਚ 1963 ਰੁਪਏ ਅਤੇ ਚੇਨਈ ‘ਚ 2145 ਰੁਪਏ ਹੋਵੇਗੀ।
ਰੈਸਟੋਰੈਂਟ, ਕੈਫੇ ਵੀ ਵਧਾ ਸਕਦੇ ਹਨ ਕੀਮਤਾਂ
ਦੁੱਧ, ਤੇਲ, ਗੈਸ ਦੀਆਂ ਕੀਮਤਾਂ ਵਧਣ ਕਾਰਨ ਹੁਣ ਰੈਸਟੋਰੈਂਟਾਂ, ਕੈਫੇ ਅਤੇ ਫਾਸਟ ਫੂਡ ਸੰਚਾਲਕਾਂ ‘ਤੇ ਕੀਮਤਾਂ ਵਧਾਉਣ ਦਾ ਦਬਾਅ ਵਧ ਗਿਆ ਹੈ। ਯਾਨੀ ਕਿ ਹੁਣ ਸੜਕ ਕਿਨਾਰੇ ਕਿਸੇ ਟਿੱਪਰੀ ‘ਤੇ ਖੜ੍ਹ ਕੇ ਚਾਹ ਪੀਣਾ ਜਾਂ ਸਮੋਸੇ-ਪਕੌੜੇ ਦੇ ਚਟਖਾਰੇ ਲੈ ਕੇ ਰੈਸਟੋਰੈਂਟਾਂ ਅਤੇ ਹੋਟਲਾਂ ‘ਚ ਸਵਾਦਿਸ਼ਟ ਖਾਣੇ ‘ਤੇ ਹੁਣ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਦੇਣੇ ਪੈ ਸਕਦੇ ਹਨ। ਹਾਲਾਂਕਿ ਇਹ ਰਾਹਤ ਦੀ ਗੱਲ ਹੈ ਕਿ IOCL ਨੇ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਇੱਕ ਵਾਰ ਫਿਰ ਕੋਈ ਬਦਲਾਅ ਨਹੀਂ ਕੀਤਾ ਹੈ। ਦਿੱਲੀ ‘ਚ ਬਿਨਾਂ ਸਬਸਿਡੀ ਵਾਲਾ LPG ਸਿਲੰਡਰ ਸਿਰਫ 899.50 ਰੁਪਏ ‘ਚ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ 6 ਅਕਤੂਬਰ 2021 ਤੋਂ ਸਥਿਰ ਹੈ।