*ਮਾਰਕੀਟ ਕਮੇਟੀ ਮਾਨਸਾ ਦੇ ਚੇਅਰਮੈਨ ਦੀ ਉਮੀਦਵਾਰੀ*

0
614

ਮਾਨਸਾ (ਸਾਰਾ ਯਹਾਂ/  ਮੁੱਖ ਸੰਪਾਦਕ) : ਮਾਨਸਾ ਮਾਰਕੀਟ ਕਮੇਟੀ ਦੇ ਨਵੇਂ ਥਾਪੇ ਗਏ ਚੇਅਰਮੈਨ ਅਤੇ ਉਸਦੇ ਦੋ ਸਹਿਯੋਗੀ ਆਹਦੇਦਾਰਾਂ ਦੇ ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ ਲਿੱਬੜਨ ਨਾਲ ਮਾਨਸਾ ਹਲਕੇ ਦੀ ਬਹੁਤ ਤੋਏ ਤੋਏ ਹੋ ਰਹੀ ਹੈ। ਆਮ ਆਦਮੀ ਪਾਰਟੀ ਪੰਜਾਬ ਨੂੰ ਉਸਦੇ ਦਾਮਨ ਤੇ ਲੱਗ ਰਹੇ ਚਿੱਕੜ ਦੇ ਇੰਨ੍ਹਾਂ ਦਾਗਾਂ ਨੂੰ ਧੋਣ ਲਈ ਅਜਿਹੇ ਫ਼ੈਸਲੇ ਬੇਹੱਦ ਸੂਝ ਬੂਝ ਨਾਲ ਲੈਣੇ ਪੈਣਗੇ। ਜਿਸ ਵੀ ਉਮੀਦਵਾਰ ਦਾ ਨਾਂ ਚਰਚਾ ਵਿੱਚ ਆਉਂਦਾ ਹੈ ਉਸ ਦੇ ਪਹਿਲਾਂ ਹੀ ਹੋਰ ਰਵਾਇਤੀ ਪਾਰਟੀਆਂ ਦੇ ਮੈਂਬਰ ਹੋਣ ਦਾ ਪਤਾ ਚਲਦਾ ਹੈ ਜਿਹੜੀਆਂ ਪਾਰਟੀਆਂ ਦੇ ਅੰਦਰੂਨੀ ਕਲਚਰ ਵਿੱਚ ਨਜ਼ਾਇਜ ਤਰੀਕੇ ਨਾਲ ਪੈਸਾ ਇਕੱਤਰ ਕਰਨਾ ਕੋਈ ਜ਼ੁਰਮ ਨਹੀਂ ਮੰਨਿਆ ਜਾਂਦਾ।ਜੇਕਰ ਮਾਰਕੀਟ ਕਮੇਟੀ ਦੇ ਚੈਅਰਮੈਨ ਦੇ ਆਹੁਦੇ ਲਈ ਉਸ ਵਿਅਕਤੀ ਦਾ ਨਾਮ ਚਰਚਾ ਵਿੱਚ ਆ ਸਕਦੈ ਜਿਹੜਾ ਅਕਾਲੀ ਜਾਂ ਕਾਂਗਰਸ ਪਾਰਟੀ ਦਾ ਮੈਂਬਰ ਹੁੰਦਿਆਂ ਬਲਾਕ ਸੰਮਤੀ ਦਾ ਮੈਂਬਰ ਹੋ ਸਕਦਾ ਹੈ ਤਾਂ ਇਸ ਆਹੁਦੇ ਲਈ ਇੱਕ ਸਿਰੇ ਦਾ ਇਮਾਨਦਾਰ,ਧਰਮ ਨਿਰਪੱਖ,ਅਨੇਕਾਂ ਕਲੱਬਾਂ ਵਿੱਚ ਲੋਕ ਸੇਵਾ ਕਰਨ ਵਾਲ਼ਾ ,ਗਰੀਬਾਂ ਦਾ ਹਮਦਰਦ ਸਾਫ਼ ਸੁਥਰੇ ਅਕਸ ਵਾਲ਼ਾ ਹਰਿੰਦਰ ਸਿੰਘ ਮਾਨਸ਼ਾਹੀਆ ਉਮੀਦਵਾਰ ਕਿਓਂ ਨਹੀਂ ਬਣਾਇਆ ਜਾ ਸਕਦਾ।ਸਭਿਆਚਾਰ ਚੇਤਨਾ ਮੰਚ ਨਾਲ ਵੀਹ ਸਾਲ ਤੋਂ ਜੁੜਿਆ ਮੌਜੂਦਾ ਪ੍ਰਧਾਨ,ਰਾਜਨੀਤਕ ਸੂਝ ਨਾਲ ਪ੍ਰਪੱਕ ਮਾਨਸ਼ਾਹੀਆ ਮੰਡੀ ਬੋਰਡ ਪੰਜਾਬ ਦੇ ਪ੍ਰਧਾਨ ਸ੍ਰ. ਹਰਚੰਦ ਸਿੰਘ ਬਰਸਟ ਦੇ ਬਹੁਤ ਨਜ਼ਦੀਕੀ ਮਿੱਤਰ ਹਨ। ਸੋਸ਼ਲਿਸਟ ਪਾਰਟੀ ਇੰਡੀਆ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮਾਨਸਾ ਹਲਕੇ ਸਮੇਤ ਸਾਰੇ ਪੰਜਾਬ ਵਿੱਚ ਗਹਿਗੱਡ ਸੁਪੋਰਟ ਅਤੇ ਹਰ ਤਰ੍ਹਾਂ ਦੀ ਮੱਦਦ ਕੀਤੀ ਸੀ।ਇਸ ਲਈ ਮਾਰਕੀਟ ਕਮੇਟੀ ਮਾਨਸਾ ਦੇ ਆਹੁਦੇ ਲਈ ਆਮ ਆਦਮੀ ਪਾਰਟੀ ਨੂੰ ਹਰਿੰਦਰ ਸਿੰਘ ਮਾਨਸ਼ਾਹੀਆ ਤੋਂ ਯੋਗ ਕੋਈ ਉਮੀਦਵਾਰ ਨਹੀਂ ਮਿਲ ਸਕਦਾ। ਮਾਨਸ਼ਾਹੀਆ ਦੀ ਸੁਪੋਰਟ ਤੇ ਮਾਨਸਾ ਦਾ ਹਰ ਵਰਗ ਡਟ ਕੇ ਖੜ੍ਹੇਗਾ

NO COMMENTS