*ਮਾਮਲਾ ਰੇਲਵੇ ਦੇ ਬੰਦ ਫਾਟਕਾਂ ਦਾ ਬੀਬਾ ਬਾਦਲ ਜੀ ਸੁਣ ਲਓ ਲੋਕਾਂ ਦੀ ਪੁਕਾਰ ‘ ਫਿਰ ਨਾ ਕਹਿ ਦਿਓ’ ਕਿਉਂ ਘੱਟ ਗਈਆ ਵੋਟਾਂ ਇਸ ਵਾਰ*

0
123

ਬਰੇਟਾ 22,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ)ਰੀਤਵਾਲ)  ਸ਼ਹਿਰ ਦੇ ਗਊਸ਼ਾਲਾ ਨਜ਼ਦੀਕ ਅਤੇ ਜਲਵੇੜਾ ਰੋੜ ਤੇ ਬਣੇ ਰੇਲਵੇ ਫਾਟਕਾਂ ਦੇ
ਜ਼ਿਆਦਾਤਰ ਬੰਦ ਰਹਿਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ । ਸ਼ਹਿਰ ਨਿਵਾਸੀਆਂ ਵੱਲੋਂ
ਪਿਛਲੇ ਲੰਮੇ ਸਮੇਂ ਤੋਂ ਰੇਲਵੇ ਫਾਟਕਾਂ ‘ਤੇ ਅੰਡਰਬ੍ਰਿਜ ਜਾਂ ਓਵਰਬ੍ਰਿਜ ਬਣਾਉਣ ਦੀ ਮੰਗ ਕੀਤੀ ਜਾ ਰਹੀ
ਹੈ। ਜਿæਕਰਯੋਗ ਹੈ ਕਿ ਦੋਹਰੀ ਲਾਇਨ ਹੋਣ ਕਾਰਨ ਹਰ ਰੋਜ਼ ਵੱਡੀ ਗਿਣਤੀ ‘ਚ ਰੇਲ ਗੱਡੀਆਂ ਦਾ ਆਉਣਾ-ਜਾਣਾ
ਹੈ ਅਤੇ ਰੇਲਵੇ ਫਾਟਕਾਂ ਦੇ ਜ਼ਿਆਦਾਤਰ ਬੰਦ ਰਹਿਣ ਕਾਰਨ ਲੋਕਾਂ ਨੂੰ ਲੰਮਾ ਸਮਾਂ ਖੜੇ ਰਹਿ ਕੇ ਫਾਟਕ
ਖੁੱਲ੍ਹਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਅਕਸਰ ਦੇਖਣ ‘ਚ ਆਉਂਦਾ ਹੈ ਕਿ ਫਾਟਕਾਂ ਦੇ ਦੋਵੇਂ
ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ ਤੇ ਕਾਫ਼ੳਮਪ;ੀ ਸਮਾਂ ਟਰੈਫ਼ਿੳਮਪ;ਕ ਜਾਮ ਰਹਿੰਦਾ ਹੈ
। ਇਸ ਦੌਰਾਨ ਲੋਕਾਂ ਨੂੰ ਸਮੇਂ ਦੀ ਬਰਬਾਦੀ ਦੇ ਨਾਲ-ਨਾਲ ਟਰੈਫ਼ਿੳਮਪ;ਕ ਦੀ ਸਮੱਸਿਆ ਨਾਲ ਵੀ ਨਜਿੱਠਣਾ ਪੈਂਦਾ
ਹੈ। ਰੋਜ਼ਾਨਾ ਡਿਊਟੀ ’ਤੇ ਜਾਣ ਵਾਲੇ ਤੇ ਆਪਣਾ ਵਾਹਨਾਂ ਰਾਹੀਂ ਸਫਰ ਕਰਨ ਵਾਲੇ ਲੋਕ ਇਸ ਸਮੱਸਿਆ
ਤੋਂ ਡਾਢੇ ਪ੍ਰੇਸ਼ਾਨ ਹਨ । ਕਈ ਵਾਰੀ ਮਰੀਜ਼ ਲੈ ਕੇ ਆ ਰਹੀ ਐਂਬ¨ਲੈਂਸ ਵੀ ਫਾਟਕ ਬੰਦ ਹੋਣ ਕਾਰਨ
ਟਰੈਫ਼ਿੳਮਪ;ਕ ‘ਚ ਫਸ ਜਾਂਦੀ ਹੈ । ਇੱਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਬੰਦ ਫਾਟਕਾਂ ਨੂੰ ਲੈ ਕੇ ਵੱਡੀ
ਗਿਣਤੀ ‘ਚ ਚੱਲਦੀਆਂ ਨਿੱਜੀ ਬੱਸਾਂ ਦੇ ਚਾਲਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ ਕਿਉਂਕਿ
ਉਨ੍ਹਾਂ ਦਾ ਬੱਸ ਅੱਡੇ ਤੋਂ ਚੱਲਣ ਦਾ ਕੁਝ ਮਿੰਟਾਂ ਦਾ ਹੀ ਸਮਾਂ ਨਿਰਧਾਰਿਤ ਹੁੰਦਾ ਹੈ, ਪਰ ਇੱਥੇ
ਫਾਟਕਾਂ ’ਤੇ ਬੱਸ ਦੇ ਘੰਟਿਆਂ ਬੱਧੀ ਖੜ੍ਹੇ ਰਹਿਣ ਕਾਰਨ ਉਨ੍ਹਾਂ ਦਾ ਟਾਈਮ ਟੇਬਲ ਵਿਗੜ ਜਾਂਦਾ ਹੈ।
ਫਾਟਕਾਂ ਦੀ ਬੰਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਅਨੇਕਾਂ ਵਾਰ
ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਬੀਬਾ ਬਾਦਲ ਕੋਲ ਰੇਲਵੇ ਫਾਟਕਾਂ ‘ਤੇ ਓਵਰਬ੍ਰਿਜ ਜਾਂ ਅੰਡਰਬ੍ਰਿਜ
ਬਣਾਉਣ ਦੀ ਗੁਹਾਰ ਲਗਾ ਚੁੱਕੇ ਹਾਂ ਪਰ ਫਿਰ ਵੀ ਮਾਮਲਾ ਜਿਉਂ ਦਾ ਤਿਉਂ ਹੈ । ਉਨ੍ਹਾਂ ਇਹ ਵੀ
ਦੱਸਿਆ ਕਿ ਇਨ੍ਹਾਂ ਫਾਟਕਾਂ ਦੀ ਥਾਂ ਤੇ ਜਲਦ ਹੀ ਪੁੱਲ ਦੇ ਕਾਰਜ ਦੇ ਸ਼ੁਰੂ ਹੋਣ ਨੂੰ ਲੈ ਕੇ ਕੁਝ ਸਿਆਸੀ
ਆਗੂ ਲੱਡੂ ਵੀ ਵੰਡ ਚੁੱਕੇ ਹਨ ਪਰ ਐਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਜ ਨਾ ਚਾਲੂ
ਹੁੰਦਾ ਵੇਖ ਲੋਂਕੀ ਕਹਿ ਰਹੇ ਹਨ ਕਿ ਲਗਦਾ ਹੈ ਸਿਆਸੀ ਲੋਕਾਂ ਵੱਲੋਂ ਆਪਣੀ ਝੂਠੀ ਵਾਹ ਵਾਹ ਖੱਟਣ ਦੇ
ਲਈ ਉਸ ਸਮੇਂ ਲੱਡੂ ਵੰਡੇ ਗਏ ਸਨ ।

NO COMMENTS