ਮਾਮਲਾ ਭੋਲੇ ਭਾਲੇ ਨੌਜਵਾਨਾਂ ਨੂੰ ਫਸਾ ਕੇ ਵਿਆਹ ਕਰਵਾ ਕੇ ਲੁੱਟਣ ਦਾ

0
134

ਬੁਢਲਾਡਾ 23 ਅਗਸਤ (ਸਾਰਾ ਯਹਾ/ਅਮਨ ਮਹਿਤਾ) : ਲੁਟੇਰੀ ਦੁਲਹਨ ਦੇ ਕਾਰੇ, ਕਈ ਹੋਏ ਜਬਰ ਜਿਨਾਹ ਦੇ ਸ਼ਿਕਾਰ ਅਤੇ ਕਈ ਲੂੱਟੇ ਗਏ ਭੱਦਰ ਪੁਰਸ਼ਾ ਦੇ ਮਾਮਲੇ ਵਿੱਚ ਇਸ ਕਹਾਣੀ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਕੁਝ ਲੋਕ ਅੱਜ ਵੀ ਪੁਲਿਸ ਦੀ ਗ੍ਰਿਫਤ ਤੋਂ ਦੂਰ ਨਜਰ ਆ ਰਹੇ ਹਨ। ਜਿਨ੍ਹਾਂ ਨੂੰ ਕਾਬੂ ਕਰਨ ਨਾਲ ਵੱਡੇ ਖੁਲਾਸੇ ਸਾਹਮਣੇ ਆ ਸਕਦੇ ਹਨ। ਐਸ ਐਚ ਓ ਬੋਹਾ ਸੰਦੀਪ ਭਾਟੀ ਨੇ ਦੱਸਿਆ ਕਿ ਮੁਕੱਦਮਾ ਨੰਬਰ 150 ਵਿੱਚ ਪੜਤਾਲ ਦੌਰਾਨ ਪਿੰਡ ਰਿਉਦ ਖੁਰਦ ਦੀ ਸਾਬਕਾ ਸਰਪੰਚਨੀ ਦਾ ਪੁੱਤਰ ਸਿਕੰਦਰ ਸਿੰਘ ਨੂੰ ਨਾਮਜਦ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਪਿੰਡ ਰਿਉਦ ਖੁਰਦ ਦੇ ਇਸ ਗੈਗ ਤੋਂ ਪੀੜਤ ਇੰਦਰਜੀਤ ਸਿੰਘ ਦੀ ਪਤਨੀ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਝੂਠੇ ਮੁਕੱਦਮੇ ਦਰਜ ਕਰਵਾਉਣ ਵਾਲੇ ਗਿਰੋਹ ਦੇ ਕੁਝ ਸਰਗਰਮ ਹਿੱਸੇਦਾਰ ਅੱਜ ਵੀ ਦੂਰ ਹਨ। ਉਨ੍ਹਾਂ ਦੱਸਿਆ ਕਿ ਪਿੰਡ ਰਿਉਦ ਖੁਰਦ ਦੀ ਸਾਬਕਾ ਸਰਪੰਚ ਦਾ ਪੁੱਤਰ ਸਿਕੰਦਰ ਸਿੰਘ ਜਿਸਨੇ ਮੇਰੇ ਪਤੀ ਖਿਲਾਫ ਕੋਮਲਪ੍ਰੀਤ ਕੋਰ ਨਾਲ ਮਿਲ ਕੇ ਇੱਕ ਝੂਠੀ ਸਾਜਿਸ਼ ਰਚਦਿਆ 2 ਅਗਸਤ ਨੂੰ ਝੂਠਾ ਪਰਚਾ ਦਰਜ ਕਰਵਾਇਆ ਸੀ ਦੀ ਪੜਤਾਲ ਦੌਰਾਨ ਸੱਚ ਸਾਹਮਣੇ ਆ ਚੁੱਕਾ ਹੈ ਪਰ ਅਜੇ ਤੱਕ ਸਾਬਕਾ ਸਰਪੰਚ ਪੁਲਿਸ ਦੀ ਗ੍ਰਿਫਤ ਤੋਂ ਦੂਰ ਹੈ। ਵਰਣਨਯੋਗ ਹੈ ਕਿ ਵਿਆਹ ਦੇ ਨਾਮ ਤੇ ਲੋਕਾਂ ਨੂੰ ਫਸਾਉਣ ਅਤੇ ਵਿਆਹ ਕਰਵਾਉਣ ਤੋਂ ਬਾਅਦ ਕੁੱਝ ਦਿਨਾਂ ਦੇ ਅੰਦਰ ਦੁਲਹਨ ਗਹਿਣੇ ਅਤੇ ਕੀਮਤੀ ਸਮਾਨ ਲੈ ਕੇ ਫਰਾਰ ਹੋ ਜਾਂਦੀ ਹੈ ਦੀ ਤਰਜ਼ ਤੇ ਇਕ ਗਿਰੋਹ ਨੇ ਕੁਝ ਮਹੀਨਿਆ ਵਿੱਚ ਹੀ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰਾਂ ਵਿੱਚ ਲੱਖਾਂ ਰੁਪਏ ਲੁੁੱਟਣ ਦਾ ਸਮਾਚਾਰ ਮਿਿਲਆ ਸੀ। ਪੁਲਿਸ ਵੱਲੋਂ ਨਾਟਕੀ ਅੰਦਾਜ਼ ਵਿੱਚ ਫਿਲਮੀ ਤਰਜ ਤੇ ਲੁੱਟਣ ਵਾਲੀਆ ਕੁੱਝ ਔਰਤਾਂ ਨੂੰ ਕਾਬੁ ਕਰਕੇ ਜਿਨ੍ਹਾਂ ਨੇ 6^7 ਮਹੀਨਿਆ ਦੇ ਅੰਦਰ ਹੀ ਅਨੇਕਾ ਵਿਆਹ ਕਰਵਾ ਕੇ ਲੋਕਾ ਨੂੰ ਲੁੱਟਣ ਦਾ ਆਪਣਾ ਜਾਲ ਵਿਛਾਇਆ ਹੋਇਆ ਹੈ। ਬੁਢਲਾਡਾ ਦੇ ਨਜਦੀਕ ਪਿੰਡ ਬੋਹਾ ਪੁਲਿਸ ਵੱਲੋਂ ਕੀਤੀ ਪੜਤਾਲ ਅਤੇ ਦਰਜ ਕੀਤੇ ਮੁੱਕਦਮੇ ਅਨੁਸਾਰ ਇਹ ਗਿਰੋਹ ਦੀ ਮੈਂਬਰ ਵੱਲੋਂ ਕਈ ਲੋਕਾਂ ਨੂੰ ‘ਡ੍ਰੀਮ ਗਰਲ’ ਦੀ ਤਰ੍ਹਾਂ ਫ਼ੋਨ ’ਤੇ ਆਪਣੀਆਂ ਗੱਲਾਂ ਦੇ ਜਾਲ ਚ ਫਸਾਇਆ ਜਾਂਦਾ ਸੀ ਅਤੇ ਫਿਰ ਮੁਲਾਕਾਤ ਹੁੰਦੇ ਹੀ ‘ਜਬਰ ਜ਼ਿਨਾਹ’ ਦਾ ਰੌਲਾ ਪਾ ਕੇ ਪੈਸੇ ਲਏ ਜਾਂਦੇ ਸਨ। ਫਿਲਹਾਲ ਗਿਰੋਹ ਦੀ ਮੁਖੀ ਸਮੇਤ ਹੁਣ ਤੱਕ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ ਚੋਂ ‘ਦੁਲਹਨ’ ਅਤੇ ਉਸ ਦਾ ‘ਚਾਚਾ’ ਪੁਲਸ ਰਿਮਾਂਡ ’ਤੇ ਹਨ, ਜਦੋਂ ਕਿ ਬਾਕੀ ਸਿਕੰਦਰ ਸਿੰਘ ਅਤੇ ਉਸਦਾ ਸਾਥੀ ਗੁਰਮੀਤ ਸਿੰਘ ਰੇਲਨ ਦਾ ਪਤੀ ਪੁਲਿਸ ਦੀ ਗ੍ਰਿਫਤ ਤੋਂ ਦੂਰ ਹਨ। 
ਕਿਸ ਤਰ੍ਹਾਂ ਹੁੰਦਾ ਸੀ ਗਿਰੋਹ ਆਪਣੀ ਕਾਰਵਾਈ ਨੂੰ ਅੰਜਾਮ ਪੁਲਿਸ ਅਨੁਸਾਰ ਗਿਰੋਹ ਨੂੰ ਰਤੀਆ ਦੀ ਰਹਿਣ ਵਾਲੀ ਅੋਰਤ ਜਸਪਾਲ ਕੌਰ ਉਰਫ਼ ਰੇਲਨ ਚਲਾਉਂਦੀ ਸੀ। ਉਸ ਦਾ ਸਾਥ ਗੁਰਮੀਤ ਸਿੰਘ ਵੱਲੋਂ ਦਿੱਤਾ ਜਾ ਰਿਹਾ ਸੀ। ਇਹ ਦੋਵੇਂ ਨਿਸ਼ਾਨਾ ਤੈਅ ਕਰਨ ਤੋਂ ਲੈ ਕੇ ਬਾਅਦ ਚ ਮਾਮਲਾ ਨਜਿੱਠਣ ਲਈ ਪੈਸੇ ਤੈਅ ਕਰਨ ਤੱਕ ਦਾ ਕੰਮ ਕਰਦੇ ਸਨ। ਗਿਰੋਹ ਚ ‘ਦੁਲਹਨ’ ਦੇ ਤੌਰ ’ਤੇ ਕੰਮ ਕਰਦੀ ਸੀ ਬੁਢਲਾਡਾ ਦੀ ਰਹਿਣ ਵਾਲੀ ਰੁਪਾਲੀ (ਕਾਲਪਨਿਕ ਨਾਮ) ਜਦੋਂ ਕਿ ਤਰਸੇਮ ਕੁਮਾਰ ਸ਼ਰਮਾ ਕਦੇ ਉਸ ਦੇ ਪਿਤਾ ਜਾਂ ਫਿਰ ਕਦੇ ਉਸ ਦੇ ਚਾਚਾ ਦਾ ਰੋਲ ਨਿਭਾਉਂਦਾ ਸੀ। ਬੁਢਲਾਡਾ ਦੀ ਰਹਿਣ ਵਾਲੀ ਜਸਪਾਲ ਕੌਰ ਵਿਚੋਲਣ ਦਾ ਕੰਮ ਕਰਦੀ ਸੀ ਅਤੇ ਇਕ ਹੋਰ ਸਾਥੀ ਬਲਕਾਰ ਸਿੰਘ ਵਾਸੀ ਸਤੀਕੇ ਉਸ ਦੇ ਪਤੀ ਦਾ ਕੰਮ ਕਰਦਾ ਸੀ।

NO COMMENTS