ਬੁਢਲਾਡਾ 5 ਜੂਨ (ਸਾਰਾ ਯਹਾਂ/ਅਮਨ ਮੇਹਤਾ): ਸਿਟੀ ਥਾਣੇ ਅੰਦਰ ਝਗੜੇ ਦੌਰਾਨ ਨੌਜਵਾਨ ਨੂੰ ਬੁਲਾਉਣ ਅਤੇ ਬਾਅਦ ਵਿੱਚ ਉਸਦੀ ਘਰ ਵਿੱਚ ਜਾ ਕੇ ਮੌਤ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕਾਇਮ ਕੀਤੀ ਗਈ ਸਿੱਟ ਦੇ ਫੈਸਲੇ ਤੋਂ ਪਹਿਲਾ ਐਸ ਐਚ ਓ ਬੁਢਲਾਡਾ ਦੀ ਮੁਅੱਤਲੀ ਨੇ ਲੋਕਾਂ ਲਈ ਕਈ ਸਵਾਲੀਆਂ ਨਿਸ਼ਾਨ ਪੈਦਾ ਕਰ ਦਿੱਤੇ ਹਨ। ਜ਼ੋ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਿਟੀ ਪੁਲਿਸ ਦੀ ਕਾਰਗੁਜਾਰੀ ਤੋਂ ਲੋਕ ਕਾਫੀ ਸੰਤੁਸ਼ਟ ਸਨ ਪਰੰਤੂ ਨੌਜਵਾਨ ਦੇ ਮਾਮਲੇ ਵਿੱਚ ਸਿੱਟ ਦੇ ਫੈਸਲੇ ਤੋਂ ਪਹਿਲਾ ਐਸ ਐਚ ਓ ਦੀ ਮੁਅੱਤਲੀ ਲੋਕਾਂ ਦੇ ਗਲੇ ਨਹੀਂ ਉੱਤਰ ਰਹੀ। ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨੇ ਡੀ ਜੀ ਪੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਦਲਿਤ ਨੌਜਵਾਨ ਦੀ ਮੋਤ ਦੇ ਮਾਮਲੇ ਵਿੱਚ ਪੋਸਟ ਮਾਰਟਮ ਦੀ ਰਿਪੋਰਟ ਅਤੇ ਸਿੱਟ ਦੇ ਫੈਸਲੇ ਦਾ ਇਤਜਾਰ ਕਰਨਾ ਚਾਹੀਦਾ ਹੈ ਅਤੇ ਲੋਕ ਕਚਿਹਰੀ ਵਿੱਚ ਇਸਦੀਆਂ ਰਿਪੋਰਟਾਂ ਜਨਤਕ ਹੋਣੀਆਂ ਚਾਹੀਦੀਆਂ ਹਨ ਤਾਂ ਜ਼ੋ ਦਲਿਤ ਪਰਿਵਾਰ ਨੂੰ ਇੰਨਸਾਫ ਮਿਲ ਸਕੇ। ਭਾਰਤੀ ਕਿਸਾਨ ਯੂਨੀਅਨਾਂ ਨੇ ਕਿਹਾ ਕਿ ਐਸ ਸੀ ਕਮੀਸ਼ਨ ਦੇ ਦੌਰੇ ਨੂੰ ਲੈ ਕੇ ਭਾਜਪਾ ਨੇਤਾਵਾ ਨੂੰ ਪਿੰਡਾਂ ਵਿੱਚ ਨਾ ਵੜ੍ਹਨ ਦੇ ਵਿਰੋਧ ਦਾ ਫੈਸਲਾ ਉਨ੍ਹਾਂ ਦਾ ਆਪਣਾ ਹੈ। ਮ੍ਰਿਤਕ ਦੇ ਭਰਾ ਦੇ ਬਿਆਨ ਤੇ ਦਰਜ ਕੀਤੇ ਗਏ ਅਣਪਛਾਤੇ ਪੁਲਿਸ ਮੁਲਾਜਮਾ ਖਿਲਾਫ ਮੁਕੱਦਮੇ ਦੀ ਵੀ ਪੜਤਾਲ ਕਰਕੇ ਮੁਲਜਮ ਸਾਹਮਣੇ ਲਿਆਦੇ ਜਾਣ ਅਤੇ ਪਰਿਵਾਰ ਨੂੰ ਇੰਨਸਾਫ ਦਿੱਤਾ ਜਾਵੇ।