*ਮਾਮਲਾ ਅਣਮਨੁੱਖੀ ਢੰਗ ਨਾਲ ਪਤਨੀ ਨਾਲ ਜਬਰ ਜਨਾਹ*

0
336

ਬੁਢਲਾਡਾ 11 ਫਰਵਰੀ (ਸਾਰਾ ਯਹਾਂ/ਮਹਿਤਾ ਅਮਨ) ਪਤੀ ਵੱਲੋਂ ਇੱਛਾ ਤੋਂ ਉਲਟ ਪਤਨੀ ਨਾਲ ਅਣਮਨੁੱਖੀ ਤੇ ਗਲਤ ਢੰਗ ਨਾਲ ਜਬਰ ਜਨਾਹ ਕਰਨ ਦੇ ਵਿਰੋਧ ਚ ਜੇਲ੍ਹ ਤੋਂ ਜਮਾਨਤ ਵਾਪਿਸ ਆਏ ਪਤੀ ਵੱਲੋਂ ਪਤਨੀ ਦਾ ਕੁਹਾੜੀ ਮਾਰ ਕੇ ਕੱਤਲ ਕਰ ਦੇਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਰਾਮਪੁਰ ਮੰਡੇਰ ਵਿਖੇ ਮ੍ਰਿਤਕ ਕੁਲਵਿੰਦਰ ਕੌਰ ਦੇ ਭੂਆ ਦੇ ਮੁੰਡੇ ਵੱਲੋਂ ਪੁਲੀਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਸਦੀ ਭੈਣ ਕੁਲਵਿੰਦਰ ਕੌਰ ਦਾ ਕਾਫੀ ਸਮੇ ਤੋਂ ਆਪਣੇ ਪਤੀ ਕਾਲਾ ਸਿੰਘ ਪੁੱਤਰ ਸੁਰਜੀਤ ਸਿੰਘ ਨਾਲ ਉਸਦੀਆਂ ਗਲਤ ਹਰਕਤਾਂ ਨੂੰ ਲੈ ਕੇ ਤਕਰਾਰ ਚਲਦਾ ਸੀ। ਇਸ ਸਬੰਧੀ ਉਸਦੀ ਭੈਣ ਵੱਲੋਂ ਆਪਣੇ ਪਤੀ ਵੱਲੋਂ ਉਸਦੀ ਇੱਛਾ ਤੋਂ ਉਲਟ ਆਪਣੀ ਪਤਨੀ ਅਣਮਨੁੱਖੀ ਤੇ ਗਲਤ ਢੰਗ ਨਾਲ ਜਬਰ ਜਨਾਹ ਕਰਦਾ ਸੀ ਜਿਸਦਾ ਵਿਰੋਧ ਕਰਦਿਆਂ ਉਸਨੇ ਪਤੀ ਤੇ ਮੁਕੱਦਮਾ ਵੀ ਦਰਜ਼ ਕਰਵਾ ਦਿੱਤਾ ਸੀ, ਜਿਸ ਤੇ ਉਸਦੇ ਪਤੀ ਨੂੰ ਉਸ ਨੂੰ ਜੇਲ੍ਹ ਚਲਾ ਗਿਆ ਸੀ। ਉਹ ਦੋ ਦਿਨ ਪਹਿਲਾਂ ਹੀ ਜ਼ਮਾਨਤ ’ਤੇ ਜੇਲ੍ਹ ਵਿਚੋ ਬਾਹਰ ਆਇਆ ਸੀ ਤੇ ਉਸਦੀ ਭੈਣ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਦੋਵਾਂ ਵਿੱਚ ਤਕਰਾਰ ਵੱਧ ਜਾਣ ’ਤੇ ਕਾਲਾ ਸਿੰਘ ਵੱਲੋਂ ਆਪਣੀ ਪਤਨੀ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਤੇ ਉਹ ਮੌਕੇ ’ਤੋਂ ਫਰਾਰ ਹੋ ਗਿਆ। ਪੁਲੀਸ ਨੇ ਕਾਲਾ ਸਿੰਘ ਖਿਲਾਫ ਆਈ ਪੀ ਸੀ ਧਾਰਾ  ਅਧੀਨ ਕਤਲ ਦਾ ਮੁਕੱਦਮਾ ਦਰਜ਼ ਕਰਕੇ ਮੁਲਜਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਥੇ ਪੁਲਿਸ ਨੇ ਲਾਸ਼ ਪੋਸਟ ਮਾਰਟਮ ਲਈ ਹਸਪਤਾਲ ਭੇਜ ਦਿੱਤੀ ਹੈ।

NO COMMENTS