ਮਾਪਿਆ ਨੇ ਪੂਰੀ ਫੀਸ ਨਾ ਲੈਣ ਲਈ ਪ੍ਰਬੰਧਕਾਂ ਨੂੰ ਲਿਿਖਆ ਪੱਤਰ

0
255

ਬੁਢਲਾਡਾ 30, ਅਗਸਤ (ਸਾਰਾ ਯਹਾ/ਅਮਨ ਮਹਿਤਾ, ਅਮਿੱਤ ਜਿੰਦਲ): ਪਿਛਲੇ ਲੰਮੇ ਸਮੇਂ ਤੋਂ ਕਰੋਨਾ ਮਹਾਮਾਰੀ ਕਾਰਨ ਜਿੱਥੇ ਲੋਕਾਂ ਦੇ ਕੰਮ ਕਾਜ ਬੰਦ ਪਏ ਹਨ ਉੱਥੇ ਦੂਸਰੇ ਪਾਸੇ ਪ੍ਰਾਇਵੇਟ ਸਕੂਲਾਂ ਵੱਲੋਂ ਵਿਿਦਆਰਥੀਆ ਨੂੰ ਪੂਰੀ ਫੀਸ ਭਰਨ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਕੁਝ ਵਿਿਦਆਰਥੀਆਂ ਦੇ ਮਾਪਿਆਂ ਨੇ ਆਪਣਾ ਨਾਮ ਗੁਪਤ ਰੱਖਦਿਆਂ ਦੱਸਿਆ ਕਿ ਸਕੂਲ ਪ੍ਰੰਬਧਕਾਂ ਦੇ ਤਾਨਾਸ਼ਾਹੀ ਰਵੱਈਏ ਵਿਰੱੁਧ ਵਿਿਦਆਰਥੀਆ ਦੇ ਮਾਪਿਆ ਨੇ ਲਿਖਤੀ ਰੂਪ ਵਿੱਚ ਵੀ ਫੀਸਾਂ ਨਾ ਭਰਨ ਲਈ ਦਿੱਤਾ ਗਿਆ ਹੈ। ਮਾਪਿਆਂ ਨੇ ਪ੍ਰਬੰਧਕਾਂ ਦੇ ਧਿਆਨ ਵਿੱਚ ਲਿਆਦਾਂ ਕਿ ਟ੍ਰਾਂਸਪੋਰਟ, ਬਿਜਲੀ, ਪਾਣੀ, ਬਿਲਡਿੰਗ ਹੋਰ ਖਰਚਿਆ ਉੱਪਰ ਰੋਕ ਲੱਗੀ ਹੋਈ ਹੈ। ਜਦੋਂਕਿ ਸਕੂਲ ਦਾ ਕੋਈ ਹੋਰ ਖਰਚਾ ਨਹੀਂ ਹੈ। ਪ੍ਰਾਇਵੇਟ ਸਕੂਲਾਂ ਵੱਲੋਂ ਆਨ-ਲਾਇਨ ਪੜਾਈ ਇੱਕ ਦਿਖਾਵਾਂ ਕੀਤਾ ਹੋਇਆ ਹੈ। ਜਦੋਂਕਿ ਛੋਟੇ ਬੱਚੇ ਵੱਟਸਅੱਪ ਗਰੁੱਪ ਜਰੀਏ ਨਹੀ ਪੜ੍ਹ ਸਕਦੇ। ਅਜਿਹੇ ਹਲਾਤਾਂ ਵਿੱਚ ਸਕੂਲਾਂ ਵੱਲੋਂ ਦਾਖਲਾ, ਟਿਉਸ਼ਨ ਅਤੇ ਹੋਰ ਵਾਧੂ ਫੰਡ ਨਹੀਂ ਵਸੂਲੇ ਜਾ ਸਕਦੇ। ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਉਹ 50 ਫੀਸਦੀ ਫੀਸ ਭਰਨ ਲਈ ਤਿਆਰ ਹਨ। ਮਾਪਿਆ ਨੇ ਸਿੱਖਿਆ ਮੰਤਰੀ ਅਤੇ ਜਿਲਾਂ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦੇ ਹੱਲ ਲਈ ਯੋਗ ਕਦਮ ਉਠਾਉਣ ਤਾਂ ਜ਼ੋ ਮਾਪਿਆਂ ਨੂੰ ਤੰਗ ਨਾ ਹੋਣਾ ਪਵੇ। 

NO COMMENTS