*ਮਾਨ ਸਰਕਾਰ ਵੱਲੋਂ VIP ਕਲਚਰ ‘ਤੇ ਇੱਕ ਹੋਰ ਹਮਲਾ, ਕਈ ਵੱਡੇ ਲੀਡਰਾਂ ਦੀ ਸੁਰੱਖਿਆ ‘ਚ ਕਟੌਤੀ*

0
77

 11,ਮਈ (ਸਾਰਾ ਯਹਾਂ/ਬਿਊਰੋ ਨਿਊਜ਼): ਸੀਐਮ ਭਗਵੰਤ ਮਾਨ ਨੇ ਪੰਜਾਬ ਵਿੱਚ VIP ਕਲਚਰ ‘ਤੇ ਇੱਕ ਹੋਰ ਹਮਲਾ ਕੀਤਾ ਹੈ। ਪੰਜਾਬ ਦੇ ਕਈ ਵੱਡੇ ਲੀਡਰਾਂ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਗਈ ਹੈ। ਇਨ੍ਹਾਂ ਆਗੂਆਂ ਵਿੱਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਸ਼ਾਮਲ ਹਨ। ਸੁਰੱਖਿਆ ਕਟੌਤੀ ਤੋਂ ਬਾਅਦ 127 ਪੁਲਿਸ ਮੁਲਾਜ਼ਮ ਅਤੇ 9 ਵਾਹਨ ਵਾਪਸ ਲੈ ਲਏ ਗਏ ਹਨ। ਮਾਨ ਸਰਕਾਰ ਦਾ ਕਹਿਣਾ ਹੈ ਕਿ ਜਨਤਾ ਦੀ ਸੁਰੱਖਿਆ ਲਈ ਸਿਪਾਹੀਆਂ ਨੂੰ ਵਾਪਸ ਥਾਣੇ ਲਿਜਾਇਆ ਜਾਵੇਗਾ।

ਵੱਡੀ ਗਿਣਤੀ ‘ਚ ਤਾਇਨਾਤ ਸੀ ਪੁਲਿਸ ਮੁਲਾਜ਼ਮ

ਸਥਿਤੀ ਇਹ ਸੀ ਕਿ ਪੰਜਾਬ ਵਿੱਚ ਹਾਰੇ ਹੋਏ ਵਿਧਾਇਕਾਂ ਅਤੇ ਆਗੂਆਂ ਦੀ ਸੁਰੱਖਿਆ ਲਈ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਹੈ। ਸਾਬਕਾ ਵਿਧਾਇਕ ਤੇ ਰਾਜਿੰਦਰ ਕੌਰ ਭੱਠਲ ਵਰਗੇ ਆਗੂ 20-30 ਗੰਨ ਰੱਖ ਰਹੇ ਸੀ।

ਭਗਵੰਤ ਮਾਨ ਦੇ ਖਿਲਾਫ ਹੁਣ ਤੱਕ ਜਿਸ ਕਿਸੇ ਨੇ ਵੀ ਚੋਣਾਂ ਲੜੀਆਂ ਉਨ੍ਹਾਂ ਦੀ ਸੁਰੱਖਿਆ ਵਿਚ ਕਟੌਤੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਮੀਦਵਾਰਾਂ ਦੇ ਪਰਿਵਾਰ ਦੀ ਸੁਰੱਖਿਆ ਵਿਚ ਕਟੌਤੀ ਕੀਤੀ ਗਈ।

ਜਾਣੋ ਹੁਣ ਤੱਕ ਕਿਸੇ ਅਤੇ ਕਦੋਂ ਲੜੀ ਮਾਨ ਖਿਲਾਫ ਚੋਣਾਂ

2012 ਵਿੱਚ ਰਜਿੰਦਰ ਕੌਰ ਭੱਠਲ ਨੇ\ ਸੰਗਰੂਰ ਦੇ ਲਹਿਰਾਗਾਗਾ ਤੋਂ ਭਗਵੰਤ ਮਾਨ ਵਿਰੁੱਧ ਚੋਣ ਲੜੀ ਸੀ।

2014 ਦੀਆਂ ਲੋਕ ਸਭਾ ਚੋਣਾਂ ‘ਚ ਵਿਜੇਂਦਰ ਸਿੰਗਲਾ ਨੇ ਭਗਵੰਤ ਮਾਨ ਖਿਲਾਫ ਚੋਣ ਲੜੀ ਸੀ।

2017 ‘ਚ ਭਗਵੰਤ ਮਾਨ ਖਿਲਾਫ ਚੋਣ ਲੜਨ ਵਾਲੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਤੋਂ ਵੀ ਸੁਰੱਖਿਆ ਵਾਪਸ ਲੈ ਲਈ ਗਈ ਹੈ।

ਕੇਵਲ ਢਿੱਲੋਂ ਜੋ 2019 ਵਿੱਚ ਸੰਗਰੂਰ ਤੋਂ ਭਗਵੰਤ ਮਾਨ ਦੇ ਖਿਲਾਫ ਚੋਣ ਲੜੇ ਸੀ ਉਨ੍ਹਾਂ ਤੋਂ ਵੀ ਸੁਰੱਖਿਆ ਵਾਪਸ ਲੈ ਲਈ ਗਈ ਹੈ।

NO COMMENTS