*ਮਾਨ ਸਰਕਾਰ ਵੱਲੋਂ ਮਿਸ਼ਨ 100% ਗਿਵ ਯੁਅਰ ਬੈਸਟ ਨੂੰ ਮੱਦੇਨਜ਼ਰ ਰੱਖਦਿਆਂ ਵਿਦਿਆਰਥੀਆਂ ਨੂੰ ਪ੍ਰਿੰਟਡ ਮੈਟੀਰੀਅਲ ਮੁਹਾਇਆ ਕਰਵਾਉਣ ਲਈ ਤਿੰਨ ਕਰੋੜ ਪੱਚੀ ਲੱਖ ਦੀ ਗ੍ਰਾਂਟ ਜਾਰੀ: ਹਰਜੋਤ ਸਿੰਘ ਬੈਂਸ*

0
18

ਚੰਡੀਗੜ੍ਹ, 10 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ): ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ  ਸਲਾਨਾ ਪ੍ਰੀਖਿਆਵਾਂ ਦੇ ਮੱਦੇਨਜ਼ਰ ਸ਼ੁਰੂ ਕੀਤੀ  ਗਈ ਮੁਹਿੰਮ “ਮਿਸ਼ਨ 100% ਗਿਵ ਯੁਅਰ ਬੈਸਟ” ਰਾਹੀਂ ਸਰਵੋਤਮ ਨਤੀਜੇ ਹਾਸਲ ਕਰਨ ਲਈ ਰਾਜ ਦੇ ਸਮੂਹ ਸਕੂਲਾਂ ਵਿੱਚ ਅੱਠਵੀਂ ਅਤੇ ਦਸਵੀਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸਲਾਨਾ ਪ੍ਰੀਖਿਆਵਾਂ ਦੀ ਤਿਆਰੀ ਵਾਸਤੇ ਫੋਟੋਸਟੇਟ ਅਤੇ ਪ੍ਰਿੰਟਡ ਮੈਟੀਰੀਅਲ ਮੁਹੱਈਆ ਕਰਵਾਉਣ ਵਾਸਤੇ ਤਿੰਨ ਕਰੋੜ ਪੱਚੀ ਲੱਖ ਅਠਾਨਵੇਂ ਹਜ਼ਾਰ ਪੰਜ ਸੋ ਚਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ  ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਅੱਠਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਪ੍ਰਤੀ ਵਿਦਿਆਰਥੀ 72 ਰੁਪਏ ਅਤੇ ਦਸਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ 90 ਰੁਪਏ ਪ੍ਰਤੀ ਵਿਦਿਆਰਥੀ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਰੇਕ ਜ਼ਿਲ੍ਹੇ ਨੂੰ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਸ. ਬੈਂਸ ਅਨੁਸਾਰ ਇਸ ਰਾਸ਼ੀ ਨਾਲ ਵਿਦਿਆਰਥੀ ਆਪਣੀ ਜ਼ਰੂਰਤ ਅਨੁਸਾਰ ਫੋਟੋ ਸਟੇਟ ਜਾਂ ਹੋਰ ਸਿੱਖਣ ਸਹਾਇਕ ਸਮੱਗਰੀ ਦੀ ਖਰੀਦ ਕਰ ਸਕਦੇ ਹਨ।

ਕਿਹੜੇ ਜ਼ਿਲ੍ਹੇ ਨੂੰ ਕਿੰਨੀ ਗਰਾਂਟ ਮਿਲੀ
ਇਸ ਗ੍ਰਾਂਟ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਨੂੰ   26.38944 ਲੱਖ,  ਬਰਨਾਲਾ ਨੂੰ 7.0767 ਲੱਖ, ਬਠਿੰਡਾ  ਨੂੰ 18.04032 ਲੱਖ,  ਫਰੀਦਕੋਟ ਨੂੰ 7.9867 ਲੱਖ,  ਫਤਿਹਗੜ੍ਹ ਸਾਹਿਬ ਨੂੰ 6.5421 ਲੱਖ,  ਫਾਜ਼ਿਲਕਾ ਨੂੰ 19.16298 ਲੱਖ,  ਫ਼ਿਰੋਜ਼ਪੁਰ ਨੂੰ 12.2192 ਲੱਖ, ਗੁਰਦਾਸਪੁਰ ਨੂੰ 20.13318 ਲੱਖ, ਹੁਸ਼ਿਆਰਪੁਰ ਨੂੰ 17.76906 ਲੱਖ, ਜਲੰਧਰ ਨੂੰ 20.71746 ਲੱਖ, ਕਪੂਰਥਲਾ ਨੂੰ 7.90722 ਲੱਖ,  ਲੁਧਿਆਣਾ ਨੂੰ 32.67072 ਲੱਖ, ਮਲੇਰਕੋਟਲਾ ਨੂੰ 4.15926 ਲੱਖ, ਮਾਨਸਾ ਨੂੰ 11.61 ਲੱਖ, ਮੋਗਾ ਨੂੰ 11.87406 ਲੱਖ,  ਸ੍ਰੀ ਮੁਕਤਸਰ ਸਾਹਿਬ ਨੂੰ 13.06098 ਲੱਖ, ਪਠਾਨਕੋਟ ਨੂੰ 7.44912 ਲੱਖ, ਪਟਿਆਲਾ ਨੂੰ 23.80014 ਲੱਖ, ਰੂਪਨਗਰ ਨੂੰ 8.2935 ਲੱਖ, ਐਸਬੀਐਸ ਨਗਰ ਨੂੰ 6.60924 ਲੱਖ, ਸੰਗਰੂਰ ਨੂੰ 15.0489 ਲੱਖ, ਐਸ ਏ ਐਸ ਨਗਰ ਨੂੰ 11.96244 ਲੱਖ ਅਤੇ ਤਰਨਤਾਰਨ ਨੂੰ 15.5142 ਲੱਖ ਰੁਪਏ ਜਾਰੀ ਹੋਏ ਹਨ। ਇਸ ਤਰ੍ਹਾਂ ਜ਼ਿਲ੍ਹੇ ਵਾਰ ਤਿੰਨ ਕਰੋੜ ਪੱਚੀ ਲੱਖ ਅਠਾਨਵੇਂ ਹਜ਼ਾਰ ਪੰਜ ਸੋ ਚਾਰ ਰੁਪਏ ਜਾਰੀ ਕੀਤੇ ਗਏ ਹਨ।

———-

NO COMMENTS