*ਮਾਨ ਸਰਕਾਰ ਨੇ ਪੁਰਾਤਨ ਪੰਜਾਬੀ ਵਿਰਸੇ ਦੀ ਸੰਭਾਲ ਲਈ ਨਵੀਂ ਪੀੜ੍ਹੀ ਨੂੰ ਕੀਤਾ ਜਾਗਰੂਕ— ਮਾਤਾ ਹਰਪਾਲ ਕੌਰ*

0
32

ਬੁਢਲਾਡਾ 20 ਅਗਸਤ (ਸਾਰਾ ਯਹਾਂ/ਮਹਿਤਾ ਅਮਨ) ਸਾਉਣ ਦੀਆਂ ਤੀਆਂ ਦੀ ਯਾਦ ਨੂੰ ਤਾਜਾ ਕਰਦਿਆਂ ਪਿੰਡ ਬੀਰੋਕੇ ਕਲਾ ਵਿਖੇ ਵਿਰਾਸਤੀ ਸੱਥ ਵੱਲੋਂ ਇੱਕ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਮੁੱਖ ਮਹਿਮਾਨ ਮੁੱਖ ਮੰਤਰੀ ਪੰਜਾਬ ਦੀ ਮਾਤਾ ਹਰਪਾਲ ਕੌਰ ਅਤੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੀ ਅਗਵਾਈ ਨੌਰਥ ਜੋਨ ਕਲਚਰਲ ਸੈਂਟਰ ਸੱਭਿਆਚਾਰ ਮੰਤਰਾਲਿਆ ਭਾਰਤ ਸਰਕਾਰ ਦੇ ਰਵਿੰਦਰ ਸ਼ਰਮਾਂ ਨੇ ਕੀਤੀ। ਇਸ ਮੌਕੇ ਪੰਜਾਬੀ ਕਲਾਕਾਰ ਰਜਨੀ ਸਾਗਰ ਨੇ ਲੋਕ ਬੋਲੀਆਂ ਰਾਹੀਂ ਲੋਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਤੇ ਪੰਜਾਬੀ ਸੱਭਿਆਚਾਰ ਨੂੰ ਮਜਬੂਤ ਕਰਦਿਆਂ ਲੋਕ ਬੋਲੀਆਂ, ਪੁਰਾਤਨ ਵਿਰਸੇ ਨੂੰ ਤਾਜਾ ਕਰਦਿਆਂ ਚਰਖਾ ਕੱਤਣਾ, ਸੇਵੀਆ ਵੱਟਣਾ, ਲੰਮੀ ਹੇਕ, ਕਿੱਕਲੀ, ਹੀਂਗ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਜੈਤੂ ਔਰਤਾਂ ਨੂੰ ਸਨਮਾਣਿਤ ਵੀ ਕੀਤਾ ਗਿਆ। ਇਸ ਮੌਕੇ ਬੋਲਦਿਆਂ ਮਾਤਾ ਹਰਪਾਲ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਸਰਕਾਰ ਨੇ ਖੇਡਾਂ ਵਤਨ ਦੀਆਂ ਸ਼ੁਰੂ ਕਰਕੇ ਸਕੂਲੀ ਬੱਚਿਆਂ ਨੂੰ ਖੇਡ ਮੈਦਾਨ ਤੱਕ ਜੋੜਿਆ, ਉਥੇ ਪਿੰਡਾਂ ਅੰਦਰ ਸੱਭਿਆਚਾਰਕ ਪ੍ਰੋਗਰਾਮ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਰਾਸਤੀ ਸੱਥ ਨੇ ਇਹ ਮੇਲੇ ਕਰਵਾ ਕੇ ਪੰਜਾਬੀ ਸੱਭਿਆਚਾਰ ਨੂੰ ਹੋਰ ਮਜਬੂਤ ਕੀਤਾ ਹੈ। ਇਸ ਮੌਕੇ ਤੇ ਬੋਲਦਿਆਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਅੱਜ ਪੁਰਾਤਨ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ ਇਹੋ ਜਿਹੇ ਮੇਲਾ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਗੀਤੂ, ਪ੍ਰਧਾਨ ਜਗਸੀਰ ਸਿੰਘ ਬੀਰੋਕੇ, ਸਤਿਗੁਰ ਸਿੰਘ ਬੀਰੋਕੇ, ਕੁਲਵਿੰਦਰ ਸਿੰਘ ਬਿੰਦੀ, ਸੁਖਜੀਤ ਸਿੰਘ ਕਾਕੂ, ਹਰਦੀਪ ਸਿੰਘ ਦੀਪ ਆਦਿ ਹਾਜਰ ਸਨ। 

NO COMMENTS