*ਮਾਨ ਨੇ ਚਾਹਲ ਨਗਰ ਅਤੇ ਬਸੰਤ ਨਗਰ ਵਿਖੇ ਸ਼ੁਰੂ ਕਰਵਾਏ ਵਿਕਾਸ ਦੇ ਕੰਮ*

0
27

ਫਗਵਾੜਾ 10 ਅਗਸਤ (ਸਾਰਾ ਯਹਾਂ/ਸ਼ਿਵ ਕੋੜਾ) ਸ਼ਹਿਰ ਦੇ ਮੁਹੱਲਾ ਬਸੰਤ ਨਗਰ ਅਤੇ ਚਾਹਲ ਨਗਰ ਵਿਖੇ 15 ਲੱਖ ਦੀ ਲਾਗਤ ਦੇ ਨਾਲ ਕਰਵਾਏ ਜਾਣ ਵਾਲੇ ਵੱਖ ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਵਲੋਂ ਕਰਵਾਈ ਗਈ। ਇਸ ਮੌਕੇ ਉਹਨਾਂ ਭਰੋਸਾ ਦਿੱਤਾ ਕਿ ਸ਼ਹਿਰ ਦੇ ਹਰੇਕ ਵਾਰਡ ਦਾ ਸਰਬ ਪੱਖੀ ਵਿਕਾਸ ਕਰਵਾਇਆ ਜਾਵੇਗਾ। ਅਧੂਰੇ ਪਏ ਵਿਕਾਸ ਦੇ ਕਾਰਜਾਂ ਨੂੰ ਮੈਰਿਟ ਦੇ ਅਧਾਰ ਤੇ ਪੂਰਾ ਕਰਵਾਉਣਗੇ ਅਤੇ ਵਿਕਾਸ ਦੇ ਕੰਮਾਂ ‘ਚ ਗਰਾਂਟ ਦਾ ਲੋੜੀਂਦਾ ਪ੍ਰਬੰਧ ਆਪਣੀ ਜਿੰਮੇਵਾਰੀ ਸਮਝਦੇ ਹੋਏ ਕਰਨਗੇ। ਜੋਗਿੰਦਰ ਮਾਨ ਨੇ ਕਿਹਾ ਕਿ ਸੂਬੇ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦਾ ਸਮੁੱਚਾ ਵਿਕਾਸ ਹੀ ਨਹੀਂ ਕਰਵਾ ਰਹੀ ਸਗੋਂ ਲੋਕ ਭਲਾਈ ਦੀਆਂ ਇਕ ਤੋਂ ਬਾਅਦ ਇਕ ਨੀਤੀਆਂ ਨੂੰ ਬਣਾਇਆ ਜਾ ਰਿਹਾ ਹੈ ਅਤੇ ਲਾਗੂ ਵੀ ਕੀਤਾ ਜਾ ਰਿਹਾ ਹੈ। ਪਹਿਲੀ ਵਾਰ ਹੈ ਕਿ ਲੋਕਾਂ ਨੂੰ ਬਿਲਕੁਲ ਫਰੀ ਬਿਜਲੀ ਦੀ ਸੁਵਿਧਾ ਮਿਲੀ ਹੈ ਅਤੇ ਲੋੜਵੰਦਾਂ ਨੂੰ ਪੈਨਸ਼ਨ ਦੀ ਰਾਸ਼ੀ ਹਰੇਕ ਮਹੀਨੇ ਦੀ 10 ਤਰੀਖ ਤੋਂ ਪਹਿਲਾਂ ਬੈਂਕ ਖਾਤਿਆਂ ਵਿਚ ਪਹੁੰਚਾਈ ਜਾ ਰਹੀ ਹੈ। ਇਸ ਦੌਰਾਨ ਮੁਹੱਲਾ ਬਸੰਤ ਨਗਰ ਅਤੇ ਚਾਹਲ ਨਗਰ ਦੇ ਸਮੂਹ ਵਸਨੀਕਾਂ ਨੇ ਜੋਗਿੰਦਰ ਮਾਨ, ਕਾਰਪੋਰੇਸ਼ਨ ਫਗਵਾੜਾ ਅਤੇ ਪੰਜਾਬ ਸਰਕਾਰ ਦਾ ਵਿਕਾਸ ਦੇ ਕੰਮ ਸ਼ੁਰੂ ਕਰਵਾੳਣ ਲਈ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਹਰਮੇਸ਼ ਪਾਠਕ, ਧਰਮਵੀਰ ਸੇਠੀ, ਸਤਿਆ ਦੇਵੀ ਸਾਬਕਾ ਕੋਂਸਲਰ, ਵਿਜੇ ਬਸੰਤ ਨਗਰ, ਚਮਨ  ਲਾਲ, ਰਾਜਾ ਕੌਲਸਰ ਬਲਾਕ ਪ੍ਰਧਾਨ, ਪਰਮਜੀਤ ਧਰਮਸੋਤ, ਰਾਮ ਲਾਲ, ਇੰਦਰ ਭੁੱਲਰ, ਵਿਪਨ ਮਹਿਤਾ, ਕੰਵਰਪਾਲ ਸਿੰਘ ਜੇ.ਈ, ਨਵਦੀਪ ਸਿੰਘ ਆਦਿ ਹਾਜਰ ਸਨ।

NO COMMENTS