ਮਾਨਸੂਨ ਦੇ ਆਖਰੀ ਦਿਨ 20 ਤੋਂ ਬਾਅਦ ਮੀਹ ਪੈਣ ਦੀ ਸੰਭਾਵਨਾ

0
101

ਬੁਢਲਾਡਾ 15, ਸਤੰਬਰ (ਸਾਰਾ ਯਹਾ/ਅਮਨ ਮਹਿਤਾ): ਮੋਸਮ ਵਿਭਾਗ ਦੇ ਸੂਤਰਾ ਅਨੁਸਾਰ ਪੰਜਾਬ ਵਿਚ ਮਾਨਸੂਨ ਦੇ 6 ਦਿਨ ਹੀ ਬਾਕੀ ਰਹਿ ਗਏ ਹਨ ਮਾਨਸੂਨ ਵਿਦਾਇਗੀ 20 ਸਤੰਬਰ ਹੈ ਪਰ ਇਸ ਵਾਰ ਸਤੰਬਰ ਵਿਚ ਮਾਨਸੂਨ ਦੀ ਚੰਗੀ ਬਾਰਿਸ਼ ਨਹੀਂ ਹੋ ਸਕੀ ਹੈ। ਸਤੰਬਰ ਵਿਚ 13 ਤਾਰੀਖ ਦੀ ਸਵੇਰ ਤਕ 21.8 ਐੱਮ ਐੱਸ ਮੀਂਹ ਹੀ ਰਿਕਾਰਡ ਹੋਇਆ ਹੈ ਜਦਕਿ 48.2 ਐੱਮ ਐੱਮ ਹੋਣਾ ਚਾਹੀਦਾ ਸੀ। ਉਥੇ ਹੀ ਓਵਰਆਲ 1 ਜੂਨ ਤੋਂ 13 ਸਤੰਬਰ ਦੀ ਸਵੇਰ ਤੱਕ 387 ਐੱਮ ਐੱਸ ਮੀਂਹ ਪਿਆ ਹੈ ਜਦਕਿ 434.8 ਪੈਣਾ ਚਾਹੀਦਾ ਸੀ। ਮਤਲਬ ਸਾਧਾਰਣ ਤੋਂ 11 ਫੀਸਦੀ ਮੀਂਹ ਘੱਟ ਪਿਆ ਹੈ।  8 ਜ਼ਿਿਲ੍ਹਆਂ ਤਰਨਤਾਰਨ, ਮਾਨਸਾ, ਅੰਮ੍ਰਿਤਸਰ, ਨਵਾਂਸ਼ਹਿਰ, ਮੋਗਾ, ਹੁਸ਼ਿਆਰਪੁਰ ਤੇ ਲੁਧਿਆਣਾ ਵਿਚ ਆਮ ਤੋਂ ਘੱਟ ਵਰਖਾ ਹੋਈ ਹੈ। ਹੁਸ਼ਿਆਰਪੁਰ ਵਿਚ 50 ਫੀਸਦੀ ਘੱਟ ਵਰਖਾ ਹੋਈ ਹੈ ਜਦਕਿ ਫਰੀਦਕੋਟ ਵਿਚ 90 ਫੀਸਦੀ ਮੀਂਹ ਰਿਕਾਰਡ ਹੋਇਆ ਹੈ। 4 ਜ਼ਿਿਲ੍ਹਆਂ ਬਰਨਾਲਾ, ਮੁਕਤਸਰ, ਫਰੀਦਕੋਟ ਅਤੇ ਸੰਗਰੂਰ ਵਿਚ ਵੱਧ ਮੀਂਹ ਦੀ ਸ਼੍ਰੇਣੀ ਵਿਚ ਆਉਂਦੇ ਹਨ। 8 ਜ਼ਿਿਲ੍ਹਆਂ ਗੁਰਦਾਸਪੁਰ, ਫਿਰੋਜ਼ਪੁਰ, ਐੱਸ ਏ ਐੱਸ ਨਗਰ, ਬਠਿੰਡਾ, ਰੋਪੜ, ਪਟਿਆਲਾ, ਕਪੂਰਥਲਾ, ਫਤਿਹਗੜ੍ਹ ਸਾਹਿਬ ਵਿਚ ਸਾਧਾਰਣ ਵਰਖਾ ਹੋਈ ਹੈ। ਸੂਬੇ ਵਿਚ ਪੂਰੇ ਸੀਜ਼ਨ ਵਿਚ 491 ਐੱਮ ਐੱਸ ਵਰਖਾ ਹੋਈ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਕੁਝ ਦਿਨ ਖੁਸ਼ਕ ਹੋਣ ਵਾਲੇ ਹਨ ਜਦਕਿ ਮਾਨਸੂਨ ਵਿਦਾਇਗੀ ਦੀ ਆਖਰੀ ਮਿਤੀ 20 ਸਤੰਬਰ ਹੈ ਪਰ ਇਸ ਵਾਰ ਇਸ ਮਿਤੀ ਤੋਂ ਬਾਅਦ ਵੀ ਵਰਖਾ ਹੋ ਸਕਦੀ ਹੈ।

NO COMMENTS