*ਮਾਨਸਾ ਜ਼ਿਲ੍ਹੇ ਵਿੱਚ ਚੋਰਾਂ ਦੇ ਹੌਂਸਲੇ ਬੁਲੰਦ ਦਿਨ ਦਿਹਾੜੇ ਬੱਸ ਸਟੈਂਡ ਵਿੱਚੋਂ ਵੀ ਮੋਟਰਸੈਕਲ ਹੋ ਜਾਂਦੇ ਨੇ ਚੋਰੀ*

0
138

ਮਾਨਸਾ 27ਨਵੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) ਮਾਨਸਾ ਸ਼ਹਿਰ ਅਤੇ ਮਾਨਸਾ ਜ਼ਿਲ੍ਹੇ ਵਿਚ ਚੋਰਾਂ ਦੇ ਹੌਂਸਲੇ ਦਿਨੋਂ ਦਿਨ ਬੁਲੰਦ ਹੋ ਰਹੇ ਹਨ। ਮਾਨਸਾ ਵਿੱਚ ਤਕਰੀਬਨ ਹਰ ਰੋਜ ਮੋਟਰਸਾਈਕਲ ਚੋਰੀ ਹੋ ਰਹੇ ਹਨ ।ਬੇਸ਼ਕ ਚੋਰ  ਸੀਸੀਟੀਵੀ ਦੀ ਫੁਟੇਜ ਵਿਚ ਵੀ ਆ ਜਾਂਦੇ ਹਨ ਪਰ ਉਨ੍ਹਾਂ ਨੂੰ ਲੱਭਣਾ ਬਹੁਤ ਔਖਾ ਕੰਮ ਹੋ ਜਾਂਦਾ ਹੈ। ਹਰ ਰੋਜ਼ ਲੋਕ ਆਪਣੇ ਮੋਟਰਸਾਈਕਲਾਂ ਦੀਆਂ ਦਰਖਾਸਤਾਂ ਲੈ ਕੇ ਥਾਣਿਆਂ ਵਿੱਚ ਪਹੁੰਚ ਰਹੇ ਹਨ। ਚੋਰੀ ਦੀਆਂ ਵਧਦੀਆਂ ਵਾਰਦਾਤਾਂ ਦਾ ਮੁੱਖ ਕਾਰਨ ਇਹ ਵੀ ਹੈ ਕਿ ਚੋਰੀ ਵਿੱਚ ਜਿਥੇ ਬਹੁਤ ਘੱਟ ਸਜ਼ਾ ਹੈ ਉੱਥੇ ਹੀ ਇਨ੍ਹਾਂ ਦੀ ਜ਼ਮਾਨਤ ਬਹੁਤ ਜਲਦੀ ਹੋ ਜਾਂਦੀ ਹੈ। ਅਤੇ ਇਹ ਦੁਬਾਰਾ ਫਿਰ ਆ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੰਦੇ ਹਨ ।ਹੁਣ ਤਾਂ ਚੋਰ ਇੰਨੇ ਬੇਖੌਫ ਹੋ ਗਏ ਹਨ ਕਿ ਦਿਨ ਦਿਹਾੜੇ ਬੱਸ ਸਟੈਂਡ ਵਿੱਚੋਂ ਵੀ ਮੋਟਰਸਾਈਕਲ ਚੋਰੀ ਕਰ ਲੈਂਦੇ ਹਨ ।ਬਹੁਤ ਸਾਰੇ ਲੋਕਾਂ ਨੂੰ ਇਨ੍ਹਾਂ ਚੋਰਾ ਸਬੰਧੀ ਕੁਝ ਜਾਣਕਾਰੀ ਵੀ ਹੁੰਦੀ ਹੈ ਅਤੇ ਪਤਾ ਵੀ ਲੱਗ ਜਾਂਦਾ ਹੈ ਪਰ ਇਨ੍ਹਾਂ ਤੋਂ ਡਰਦੇ ਮਾਰੇ ਅੱਗੇ ਗੱਲ ਨਹੀਂ ਕਰਦੇ  ਹਨ ।ਜਦੋਂਕਿ  ਸਾਡਾ ਸਾਰਾ ਸ਼ਹਿਰ ਅਤੇ ਪੰਜਾਬ ਵਾਸੀਆਂ ਦਾ ਫਰਜ਼ ਬਣਦਾ ਹੈ ਕਿ ਜਿੱਥੇ ਵੀ ਸਾਨੂੰ ਪਤਾ ਹੈ ਕਿ ਇਹ ਆਦਮੀ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਹੈ ਉਹ ਜਦੋਂ ਵੀ ਨਵੇਂ ਜਾਂ ਹੋਰ  ਮੋਟਰਸਾਈਕਲ ਤੇ ਘੁੰਮਦਾ ਹੈ ਜਾਂ ਘਰ ਲੈ ਕੇ ਆਉਂਦਾ ਹੈ। ਤਾਂ ਪੁਲਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ ਅਜਿਹੀ ਸੂਚਨਾ ਦੇਣ ਵਾਲਿਆਂ ਦਾ ਪੁਲਸ ਨਾਮ ਵੀ ਗੁਪਤ ਰੱਖਦੀ ਹੈ।  ਆਮ ਗ਼ਰੀਬ ਲੋਕ ਕਿਸ਼ਤਾਂ ਤੇ ਮੋਟਰਸਾਈਕਲ ਲੈਂਦੇ ਹਨ ਅਤੇ ਬੜੀ ਮੁਸੀਬਤਾਂ ਅਤੇ ਦੁੱਖਾਂ ਵਿੱਚ ਲੜਦੇ ਹੋਏ ਕਿਸ਼ਤਾਂ ਭਰਦੇ ਹੋਏ ਮੋਟਰਸਾਈਕਲ  ਦਾ ਜੁਗਾੜ ਕਰਦੇ ਹਨ ।ਜਦੋਂ ਅਜਿਹੇ ਲੋਕਾਂ ਤੇ ਮੋਟਰ ਸਾਇਕਲ ਚੋਰੀ ਹੁੰਦੇ ਹਨ। ਤਾਂ ਉਨ੍ਹਾਂ ਉੱਪਰ ਜੋ ਦੁੱਖਾਂ ਦਾ ਪਹਾੜ ਟੁੱਟਦਾ ਹੈ। ਉਨ੍ਹਾਂ ਨੇ ਇਹ ਚੋਰ ਨਹੀਂ ਸਮਝ ਸਕਦੇ ।  ਬਹੁਤ ਜ਼ਿਆਦਾ ਕੀਮਤਾਂ ਦੇ ਮੋਟਰਸਾਈਕਲਾਂ ਨੂੰ ਪੰਜ ਸੱਤ ਹਜ਼ਾਰ ਰੁਪਏ ਵਿੱਚ ਵੇਚ ਕੇ ਆਪਣੇ ਨਸ਼ਿਆਂ ਜਾਂ ਹੋਰ ਸੁੱਖਾਂ ਦੀ ਪੂਰਤੀ ਤਾਂ ਕਰ ਲੈਂਦੇ ਹਨ। ਪਰ ਜਿਸ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ

ਉਸ ਦੇ  ਪਰਿਵਾਰ ਤੇ ਕਿੰਨੇ ਦੁੱਖਾਂ ਦਾ ਪਹਾੜ ਦਿਖਦਾ ਹੈ। ਅਤੇ ਉਨ੍ਹਾਂ ਨੂੰ ਦੁਬਾਰਾ ਮੋਟਰ ਸਾਈਕਲ ਖਰੀਦਣ ਲਈ ਕੀ ਹੀਲਾ ਵਸੀਲਾ ਕਰਨਾ ਪੈਂਦਾ ਹੈ ਇਹ ਅਜਿਹੇ ਲੋਕ ਨਹੀਂ ਜਾਣ ਸਕਦੇ ।ਪੁਲਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਦੋਂ ਹੀ ਅਜਿਹੇ ਲੋਕ ਚੋਰੀ ਵਿੱਚ ਫੜੇ ਜਾਂਦੇ ਹਨ। ਤਾਂ ਉਨ੍ਹਾਂ ਦੀ ਚੰਗੀ ਭੁਗਤ ਸਵਾਰੀ ਜਾਵੇ ਅਜਿਹੇ ਲੋਕਾਂ ਨੂੰ ਇੱਕ ਲਿਸਟ ਵਿਚ ਪਾ ਕੇ ਰੱਖਿਆ ਜਾਵੇ ਅਤੇ ਸਮੇਂ ਸਮੇਂ ਤੇ ਇਨ੍ਹਾਂ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਕਿਉਂਕਿ ਜੋ ਇੱਕ ਵਾਰੀ ਚੋਰੀ ਦੀਆਂ ਵਾਰਦਾਤਾਂ ਵਿੱਚ ਫੜੇ ਜਾਂਦੇ ਹਨ। ਉਹ ਫਿਰ ਇਸ  ਕੰਮ ਨੂੰ ਛੱਡਦੇ ਨਹੀਂ ਸਮਾਂ ਪਾ ਕੇ ਉਹ ਦੁਬਾਰਾ ਸਿਰ ਚੋਰੀਆਂ ਕਰਨ ਲੱਗ ਜਾਂਦੇ ਹਨ। ਮਾਨਸਾ ਸ਼ਹਿਰ ਤੇ ਜ਼ਿਲ੍ਹਾ ਵਾਸੀਆਂ ਦੀ ਐੱਸਐੱਸਪੀ ਮਾਨਸਾ ਤੋਂ ਮੰਗ ਹੈ ਕਿ ਇਨ੍ਹਾਂ ਚੋਰਾਂ ਨੂੰ ਨੱਥ ਪਾਈ ਜਾਵੇ ।ਆਮ ਨਾਗਰਿਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਪੁਲਸ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾਵੇ ਅਜਿਹੇ ਚੋਰਾਂ ਖ਼ਿਲਾਫ਼ ਪੁਲੀਸ ਨੂੰ ਸੂਚਿਤ ਕਰਕੇ ਸਜ਼ਾ ਦਿਵਾਈ ਜਾਵੇ ਤਾਂ ਹੀ ਚੋਰੀਆਂ ਰੁਕ ਸਕਦੀਆਂ ਹਨ । 

NO COMMENTS