*ਆਵਾਰਾ ਪਸ਼ੂਆਂ ਦੇ ਰੂਪ ਵਿੱਚ ਸੜਕਾਂ ਤੇ ਹਰ ਸਮੇਂ ਮੌਤ ਘੁੂਕਦੀ ਹੈ*

0
29

ਮਾਨਸਾ 10ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ ) ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਆਵਾਰਾ ਪਸ਼ੂਆਂ ਨੇ ਬਹੁਤ ਦੁਖੀ ਕੀਤਾ ਹੋਇਆ ਹੈ। ਇਨ੍ਹਾਂ ਪਸ਼ੂਆਂ ਕਾਰਨ ਪਿੰਡਾਂ ਅਤੇ ਸ਼ਹਿਰੀ ਲੋਕਾਂ ਦਾ ਜੀਣਾ ਦੁੱਭਰ ਹੋ ਗਿਆ ਹੈ । ਪਿਛਲੇ ਸਮਿਆਂ ਦੌਰਾਨ ਆਵਾਰਾ ਪਸ਼ੂਆਂ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ ।ਅਤੇ ਦਰਜਨਾਂ ਲੋਕ ਜ਼ਖ਼ਮੀ ਹੋ ਕੇ ਮੰਜਿਆਂ ਵਿਚ ਪਏ ਹਨ ।ਪਰ ਜ਼ਿਲ੍ਹਾ ਪ੍ਰਸ਼ਾਸਨ ਇਸ ਮਸਲੇ ਵੱਲ ਧਿਆਨ ਨਹੀਂ ਦੇ ਰਿਹਾ ਹੈ।  ਪਿਛਲੇ ਸਾਲ  ਇਕ ਦਲਿਤ ਨੌਜਵਾਨ ਇਨ੍ਹਾਂ ਅਵਾਰਾ ਪਸ਼ੂਆਂ ਦੀ ਭੇਟ ਚੜ੍ਹ ਗਿਆ ਸੀ ॥ਜਿਸ ਤੋਂ ਬਾਅਦ ਸਾਰੀਆਂ ਹੀ ਰਾਜਨੀਤਕ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਇਕ ਪੱਕਾ ਮੋਰਚਾ  ਗੁਰਦੁਆਰਾ ਚੌਕ ਮਾਨਸਾ ਵਿਚ ਲਗਾਇਆ ਸੀ। 43 ਦਿਨ ਤੱਕ ਚੱਲਿਆ। ਇਸ ਮੋਰਚੇ ਵਿਚ ਕਾਂਗਰਸ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਦੇ ਬੇਟੇ ਹਨ। ਅਤੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਇਸ ਧਰਨੇ ਚ ਪਹੁੰਚ ਕੇ ਸਾਰਿਆਂ ਨੂੰ ਭਰੋਸਾ ਦਿਵਾਇਆ ਸੀ ਕਿ ਜਲਦੀ ਹੀ ਇਕ ਗਊਸ਼ਾਲਾ ਪਿੰਡ ਜੋਗਾ ਬਣਾਈ ਜਾਵੇਗੀ। ਜਿਸ ਵਿਚ ਸਾਰੇ ਅਵਾਰਾ ਪਸ਼ੂਆਂ ਨੂੰ ਰੱਖਿਆ ਜਾਵੇਗਾ ਤਾਂ ਜੋ ਜ਼ਿਲ੍ਹਾ ਵਾਸੀਆਂ ਦੇ ਨੁਕਸਾਨ ਤੋਂ ਬਚਾਅ ਹੋ ਸਕੇ। ਪਰ ਇਨ੍ਹਾਂ ਲੀਡਰਾਂ ਵੱਲੋਂ ਝੂਠਾ ਵਾਅਦਾ ਕੀਤਾ ਗਿਆ ਸੀ। ਜੋ ਅੱਜ ਤੱਕ ਪੂਰਾ ਨਹੀਂ ਹੋ  ਸਕਿਆ ਇਨ੍ਹਾਂ ਲੀਡਰਾਂ ਨੇ ਹਜ਼ਾਰਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹੋਏ ਧਰਨਾ ਚੁੱਕਵਾ ਦਿੱਤਾ ਸੀ ।ਪਰ ਆਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ ਹੋਇਆ ਪਿੰਡਾਂ ਵਿੱਚ ਹਰ ਸਾਲ ਕਰੋੜਾਂ ਰੁਪਏ ਦੀਆ ਕਿਸਾਨਾਂ ਦੀਆਂ ਫ਼ਸਲਾਂ   ਇਨ੍ਹਾਂ ਅਵਾਰਾ ਪਸ਼ੂਆਂ ਦੀ ਭੇਟ ਚੜ੍ਹ ਜਾਂਦੀਆ ਹਨ। ਪਿੰਡਾਂ ਵਾਲਿਆਂ ਨੇ ਆਪਣੀ ਖੇਤੀ ਬਚਾਉਣ ਲਈ ਜੋ ਰਾਖੇ ਰੱਖੇ ਹੋਏ ਹਨ ਉਨ੍ਹਾਂ ਨੂੰ ਹਰੇਕ ਪਿੰਡ ਵਿਚ ਲੱਖਾਂ ਰੁਪਏ ਦਿੱਤੇ ਜਾਂਦੇ ਹਨ। ਜੇਕਰ ਪੂਰੇ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਰੱਖੇ ਰਾਖਿਆਂ ਦੀ ਰਕਮ ਜੋੜੀ ਜਾਵੇ ਤਾਂ ਇਹ ਕਰੋੜਾਂ ਵਿੱਚ ਪਹੁੰਚ ਜਾਂਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਜਿੱਥੇ ਹਰ ਸਾਲ ਅਵਾਰਾ ਪਸ਼ੂਆਂ ਕਾਰਨ ਕਰੋੜਾਂ ਰੁਪਏ ਦੀ ਬਰਬਾਦੀ  ਹੁੰਦੀ ।ਹੈ ਉੱਥੇ ਹੀ ਸੈਂਕੜੇ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ॥ ਕਈ ਅਜਿਹੇ ਲੋਕ ਵੀ ਜਾਨ ਗੁਆ ਚੁੱਕੇ ਹਨ ਜੋ ਆਪਣੇ ਮਾਪਿਆਂ ਦੇ ਇਕਲੌਤੇ ਵਾਰਿਸ ਸਨ। ਮਾਨਸਾ ਜ਼ਿਲ੍ਹੇ ਦੇ ਸਾਰੇ ਹੀ ਸਿਆਸੀ ਧਿਰਾਂ ਅਤੇ ਸਮਾਜ ਸੇਵੀ ਲੋਕਾਂ ਦਾ ਅੱਜ ਵੀ ਇਹ ਮੰਨਣਾ ਹੈ ਕਿ ਪੰਜਾਬ ਸਰਕਾਰ ਇਹ ਵਾਅਦਾ ਪੂਰਾ ਨਹੀਂ ਕਰੇਗੀ ।ਜੋ ਕਿ ਬਹੁਤ ਗਲਤ ਹੈ ਇਸ ਲਈ  ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਮਾਨਸਾ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਨਵੀਂਆਂ ਗਊਸ਼ਾਲਾਵਾਂ ਉਸਾਰ ਕੇ ਸਾਰੇ ਹੀ ਆਵਾਰਾ ਪਸ਼ੂਆਂ ਨੂੰ ਉੱਥੇ ਰੱਖਿਆ ਜਾਵੇ ।ਪਿਛਲੇ ਕੁਝ ਮਹੀਨਿਆਂ ਦੌਰਾਨ ਦਰਜਨਾਂ ਘਟਨਾਵਾਂ ਅਵਾਰਾ ਪਸ਼ੂਆਂ ਕਾਰਨ ਚੁੱਕੀਆਂ ਹਨ। ਇਹ ਆਵਾਰਾ ਢੱਠੇ ਸ਼ਹਿਰ ਵਿੱਚ ਲੜਦੇ ਸਮੇਂ ਬਹੁਤ ਸਾਰੀਆਂ ਦੁਕਾਨਾਂ ਵਿੱਚ ਚਲੇ ਜਾਂਦੇ ਹਨ। ਅਤੇ ਮਸ਼ੀਨਰੀ  ਦਾ ਵੀ ਬਹੁਤ ਨੁਕਸਾਨ ਕਰਦੇ ਹਨ। ਇਨ੍ਹਾਂ ਦੀ ਲੜਾਈ ਵਿੱਚ ਜਦੋਂ ਕੋਈ  ਇਨਸਾਨ ਆਉਂਦਾ ਹੈ ਤਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਂਦਾ ਹੈ। ਇਸ ਲਈ ਹਰ ਸਮੇਂ ਸ਼ਹਿਰ ਵਿਚ ਮੌਤ ਘੁੂਕਦੀ ਹੈ। ਜੋ ਕਿਸੇ ਸਮੇਂ ਵੀ ਕਿਸੇ ਨੂੰ  ਵੀ ਆਪਣੇ ਕਲਾਵੇ ਵਿੱਚ ਲੈ ਸਕਦੀ ਹੈ ।ਆਵਾਰਾ ਪਸ਼ੂਆਂ ਕਾਰਨ  ਸ਼ਹਿਰਾਂ ਵਿੱਚ  ਘੁੰਮਦੀ ਇਸ ਮੌਤ ਦਾ ਪੰਜਾਬ ਸਰਕਾਰ ਨੂੰ ਜਲਦੀ ਹੱਲ ਕਰਨਾ ਚਾਹੀਦਾ ਹੈ। ਜੇਕਰ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ  ਤਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਮਾਨਸਾ ਜ਼ਿਲ੍ਹੇ ਦੀਆਂ ਤਿੰਨੇ ਸੀਟਾਂ ਤੇ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।   ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਭਾਰੀ ਗੁੱਸਾ ਅਤੇ ਰੋਹ ਹੈ  ਕੀ ਪੰਜਾਬ ਸਰਕਾਰ ਦੇ ਦੋ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਵਿਅਕਤੀਆਂ ਵੱਲੋਂ ਲੋਕਾਂ ਨੂੰ ਗੁੰਮਰਾਹਕੁੰਨ ਤਰੀਕੇ ਨਾਲ ਧਰਨਾ ਉਠਾ ਕੇ  ਬਹੁਤ ਗ਼ਲਤ ਕੀਤਾ ਹੈ। ਕਿਉਂਕਿ ਇਕ ਮੁੱਖ ਮੰਤਰੀ ਬੇਟੇ ਵੱਲੋਂ ਕੀਤਾ ਗਿਆ ਧੋਖਾ  ਹੈ।

NO COMMENTS