ਮਾਨਸਾ ਜ਼ਿਲ੍ਹੇ ਦੀਆਂ ਐਨ ਐਸ ਐਸ ਵਿਦਿਆਰਥਣਾਂ ਨੇ ਅਪਣੇ ਹੱਥੀਂ ਬਣਾਏ ਮਾਸਕ ਵੰਡਕੇ ਨਿਭਾਈ ਵੱਡੀ ਜ਼ਿੰਮੇਵਾਰੀ।

0
48

ਮਾਨਸਾ, 19 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) ਕਰੋਨਾ ਵਾਇਰਸ ਦੀ ਔਖੀ ਘੜੀ ਦੌਰਾਨ ਐਨ ਐਸ ਐਸ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹੇ ਭਰ ਦੇ ਦਰਜ਼ਨਾਂ ਪਿੰਡਾਂ ਵਿੱਚ ਆਪਣੇ ਹੱਥੀਂ ਬਣਾਏ ਹੋਏ ਮਾਸਕ ਲੋਕਾਂ ਨੂੰ ਵੰਡਕੇ ਕੌਮੀ ਸੇਵਾ ਯੋਜਨਾ ਦੇ ਅਸਲ ਮਿਸ਼ਨ ਨੂੰ ਨਿਭਾਇਆ ਹੈ। ਜ਼ਿਲ੍ਹੇ ਦੇ ਪ੍ਰੋਗਰਾਮ ਅਫ਼ਸਰ ਇਸ ਗੱਲ੍ਹੋਂ ਤਸੱਲੀ ਜ਼ਾਹਿਰ ਕਰ ਰਹੇ ਹਨ ਕਿ ਨਿੱਤ ਦਿਨ ਕੈਂਪਾਂ ਵਿੱਚ ਉਨ੍ਹਾਂ ਵੱਲੋਂ ਇਸ ਯੋਜਨਾ ਦੇ ਦਿੱਤੇ ਜਾਂਦੇ ਅਸਲ ਮਨੋਰਥ ਨੂੰ ਅਪਣੇ ਘਰਾਂ ਦੀਆਂ ਤੰਗੀਆਂ ਤੁਰਸ਼ੀਆਂ ਦੌਰਾਨ ਨਿਭਾਅ ਕੇ ਉਨ੍ਹਾਂ ਨੇ ਮਾਨਵਤਾ ਦੀ ਭਲਾਈ ਚ ਵੱਡਾ ਯੋਗਦਾਨ ਪਾਇਆ ਹੈ।
ਜ਼ਿਲ੍ਹੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਵਿਚ ਪੜ੍ਹਦੀਆਂ ਇਨ੍ਹਾਂ ਧੀਆਂ ਦੇ ਮਾਪਿਆਂ ਨੇ ਵੀ ਮਾਣ ਮਹਿਸੂਸ ਕੀਤਾ ਕਿ ਉਹ ਚੰਗੇ ਕਾਰਜਾਂ ਦੇ ਰਾਹ ਪਈਆਂ ਹਨ। ਕੌਮੀ ਸੇਵਾ ਯੋਜਨਾ ਨਾਲ ਜੁੜੀਆਂ ਹੋਈਆਂ ਇਹ ਵਿਦਿਆਰਥਣਾਂ ਹੁਣ ਸਾਰਾ ਦਿਨ ਮਾਸਕ ਬਣਾਉਣ ਦੇ ਨੇਕ ਕਾਰਜ ਚ ਜੁੱਟੀਆਂ ਰਹਿੰਦੀਆਂ ਹਨ, ਇਸ ਤੋਂ ਪਹਿਲਾਂ ਆਪਣੇ ਪਿੰਡਾਂ ਨੂੰ ਸਿੱਧੇ ਤੌਰ ਤੇ ਜਾਗਰੂਕ ਕਰਨ ਚ ਵੀ ਜਿੱਥੇ ਇਨ੍ਹਾਂ ਨੇ ਵੱਡੀ ਭੂਮਿਕਾ  ਨਿਭਾਈ ਹੈ, ਉੱਥੇ ਸ਼ੋਸ਼ਲ ਮੀਡੀਏ ਤੇ ਅਪਣੀਆਂ ਸਿੱਖਿਆਦਾਇਕ  ਵੀਡੀਓ ਪਾਕੇ ਲੋਕਾਂ ਨੂੰ ਕਰੋਨਾ ਤੋਂ ਜਾਗਰੂਕ ਹੋਣ ਦਾ ਭਾਵਪੂਰਤ ਸਨੇਹਾ ਵੀ ਦਿੱਤਾ ਹੈ। ਜ਼ਿਲ੍ਹੇ ਦੇ ਲਗਭਗ ਇਕ ਦਰਜ਼ਨ ਦੇ ਕਰੀਬ ਸਰਕਾਰੀ ਸਕੂਲਾਂ ਨਾਲ ਸਬੰਧਤ ਇਹ ਐਨ ਐਨ ਐਸ  ਵਿਦਿਆਰਥਣਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਭਲਾਈ ਦੇ ਕਾਰਜ਼ ਵਿੱਚ ਲੱਗੀਆਂ ਰਹਿੰਦੀਆਂ ਹਨ, ਬੇਸ਼ੱਕ ਇਨ੍ਹਾਂ ਵਿਦਿਆਰਥੀਆਂ ਵਿੱਚ ਉਹ ਵੀ  ਲੜਕੀਆਂ ਸ਼ਾਮਲ ਹਨ, ਜੋ ਬਾਰਵੀਂ ਜਮਾਤ ਦੇ ਰਹਿੰਦੇ ਕੁਝ ਪੇਪਰਾਂ ਲਈ ਵੱਡੇ ਤੜਕੇ ਜਾਂ ਰਾਤੀ ਪੜ੍ਹਾਈ ਦਾ ਸਮਾਂ ਕੱਢ ਰਹੀਆਂ ਹਨ,ਪਰ ਇਨ੍ਹਾਂ ਸਾਹਮਣੇ ਐਨ ਐਸ ਐਸ ਕੈਂਪਾਂ  ਦੌਰਾਨ ਕੌਮੀ ਸੇਵਾ ਯੋਜਨਾ ਦੀ ਭਾਵਨਾ ਬਾਰੇ ਦਿੱਤੇ ਇਨਸਾਨੀਅਤ ਦੀ ਭਲਾਈ ਦੇ ਸਬਕ ਮੁੜ ਮੁੜ ਚੇਤੇ ਆਉਂਦੇ ਹਨ। ਇਨ੍ਹਾਂ ਬੱਚੀਆਂ ਚ ਜ਼ਿਲ੍ਹੇ ਦੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਫੱਤਾ ਮਾਲੋਕਾ, ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਨਸਾ, ਭੀਖੀ, ਬੀਰ ਹੋਡਲਾ ਕਲਾਂ, ਮੂਸਾ,ਆਲਮਪੁਰ ਮੰਦਰਾਂ, ਸ਼ਹੀਦ ਜਗਸੀਰ ਸਿੰਘ ਸੈਕੰਡਰੀ ਸਮਾਰਟ ਸਕੂਲ ਬੋਹਾ, ਬਰੇਟਾ, ਕੁਲਰੀਆਂ
ਗਰਲਜ਼ ਸਕੂਲ ਦੀਆਂ ਐਨ ਐਸ ਐਸ ਵਿਦਿਆਰਥਣਾਂ ਸ਼ਾਮਲ ਹਨ, ਜੋ ਮਾਸਕ ਬਣਾਉਣ ਚ ਲੱਗੀਆਂ ਹੋਈਆਂ ਹਨ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਨੂੰ ਪਹਿਨਕੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲ੍ਹੋ  ਦਿੱਤੇ ਸੱਦੇ ਤੇ ਵੀ ਅਮਲ ਕਰਵਾ ਸਕਣ ਅਤੇ ਲੋਕਾਂ ਨੂੰ ਕਰੋਨਾ ਤੋਂ ਜਲਦੀ  ਛੁਟਕਾਰਾ ਵੀ ਦੁਆ ਸਕਣ ,ਮਾਨਸਾ ਜ਼ਿਲ੍ਹੇ ਨਾਲ ਸਬੰਧਤ ਇਹ ਸਮਾਰਟ ਸਕੂਲ ਸਿਰਫ ਨਾਮ ਪੱਖੋਂ ਹੀ ਸੋਹਣੇ ਨਹੀਂ, ਸਗੋ ਇਨ੍ਹਾਂ  ਦੇ ਕੰਮ ਵੀ ਸੋਹਣੇ ਹਨ, ਇਨ੍ਹਾਂ ਸਕੂਲਾਂ ਨੇ ਜਿੱਥੇ ਪੜ੍ਹਾਈ ਦੇ ਮਿਆਰ ਪੱਖੋਂ ਸਿੱਖਿਆ ਵਿਭਾਗ ਦੇ ਬਹੀ ਖਾਤੇ ਚ ਸੁਨਹਿਰੀ ਪੈੜ੍ਹਾਂ ਪਾਈਆਂ ਹਨ। ਉਥੇਂ ਖੇਡਾਂ, ਸਭਿਆਚਾਰ, ਐਨ ਐਨ ਐਸ ਅਤੇ ਹੋਰ ਭਲਾਈ ਕਾਰਜਾਂ ਚ ਵੀ ਚੰਗੇ ਕਾਰਜ ਕੀਤੇ ਹਨ ਅਤੇ ਹੁਣ ਆਨ ਲਾਈਨ ਸਿੱਖਿਆ ਦੇਣ ਚ ਵੱਡੀ ਭੂਮਿਕਾ ਨਿਭਾ ਰਹੇ ਹਨ।
ਇਨ੍ਹਾਂ ਸਕੂਲਾਂ ਦੇ ਐਨ ਐਸ ਐਸ ਦੇ ਪ੍ਰੋਗਰਾਮ ਅਫ਼ਸਰ ਲੈਕਚਰਾਰ ਦਰਸ਼ਨ ਸਿੰਘ ਕੁਲਰੀਆਂ, ਕਰਨੈਲ ਵੈਰਾਗੀ ਬੀਰ ਹੋਡਲਾਂ, ਸੁਰਿੰਦਰ ਕੌਰ, ਕਰਮਜੀਤ ਕੌਰ ਮਾਨਸਾ, ਯਾਦਵਿੰਦਰ ਸਿੰਘ ਬਰੇਟਾ, ਬਲਵਿੰਦਰ ਸਿੰਘ ਬੋਹਾ, ਲਾਲ ਸਿੰਘ ਆਲਮਪੁਰ ਮੰਦਰਾਂ, ਹਰਪ੍ਰੀਤ ਸਿੰਘ ਮੂਸਾ ਅਤੇ  ਅਨੂ ਰਾਣੀ ਦਾ ਕਹਿਣਾ ਹੈ ਕਿ ਕਰੋਨਾ ਦੇ ਭਿਆਨਕ ਦੌਰ ਦੌਰਾਨ ਜਿਥੇਂ ਸਭ ਧਿਰਾਂ ਇਨਸਾਨੀਅਤ ਦੀ ਭਲਾਈ ਚ ਲੱਗੇ ਹੋਏ ਹਨ ਉਥੇਂ ਉਨ੍ਹਾਂ ਦੇ ਵਿਦਿਆਰਥੀ ਵੀ ਅਪਣਾ ਅਹਿਮ ਰੋਲ ਨਿਭਾ ਰਹੇ ਹਨ।
ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਹਰਿੰਦਰ ਭੁੱਲਰ, ਮੈਡਮ ਪਦਮਨੀ, ਪ੍ਰੀਤ ਇੰਦਰ ਘਈ, ਡਾ ਬੂਟਾ ਸਿੰਘ ਸੇਖੋਂ, ਲੈਕਚਰਾਰ ਗੁਰਪਾਲ ਸਿੰਘ ਚਹਿਲ ਨੇ ਕਿਹਾ ਕਿ ਇਸ ਔਖੀ ਘੜੀ ਵੇਲੇ ਜਿੱਥੇ ਸਿੱਖਿਆ ਵਿਭਾਗ ਦਾ ਹਰ ਕਾਰਜ ਚ ਵੱਡਾ ਰੋਲ ਰਿਹਾ, ਉੱਥੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਯੁਵਕ ਸੇਵਾਵਾਂ ਵਿਭਾਗ, ਨਹਿਰੂ ਯੁਵਾ ਕੇਂਦਰ ਵੀ ਸੁਚੱਜੀ ਅਗਵਾਈ ਰਹੇ ਹਨ।
     ਹਾਲ ਹੀ ਨਵੇਂ ਆਏ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਾਨਸਾ ਸੁਰਜੀਤ ਸਿੰਘ ਵੀ ਐਨ ਐਸ ਐਸ ਵਲੰਟੀਅਰਾਂ ਦੇ ਕਾਰਜਾਂ ਤੋਂ ਬਾਗੋਬਾਗ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਖੁਸ਼ੀ ਤੇ ਤਸੱਲੀ ਵਾਲੀ ਗੱਲ ਹੈ ਕਿ ਔਖੀ ਘੜੀ ਚ ਮਾਨਵਤਾ ਦੀ ਭਲਾਈ ਲਈ ਚੰਗੇ ਕਾਰਜ ਹੋ ਰਹੇ ਹਨ, ਇਸ ਨਾਲ ਨਾ ਸਿਰਫ਼ ਕਰੋਨਾ ਦੇ ਸੰਕਟ ਦੌਰਾਨ ਅੱਗੇ ਆ ਰਹੇ ਲੋਕਾਂ ਨੂੰ ਹੌਸਲਾ ਮਿਲੇਗਾ, ਸਗੋਂ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਕੌਮੀ ਸੇਵਾ ਯੋਜਨਾ ਦੇ ਅਸਲ ਮਾਅਨਿਆਂ ਦਾ ਅਹਿਸਾਸ ਵੀ ਹੋਵੇਗਾ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਗਰੂਪ ਭਾਰਤੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਗੁਰਲਾਭ ਸਿੰਘ, ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ, ਰਾਜੇਸ਼ ਬੁਢਲਾਡਾ, ਜ਼ਿਲ੍ਹਾ ਗਾਈਡੈਂਸ ਤੇ ਕੌਸਲਰ ਨਰਿੰਦਰ ਸਿੰਘ , ਬਲਜਿੰਦਰ ਜੋੜਕੀਆਂ, ਗੁਰਨੈਬ ਮਘਾਣੀਆਂ, ਅਮਰਜੀਤ ਰੱਲੀ ਨੇ ਐਨ ਐਸ ਐਸ ਵਲੰਟੀਅਰਾਂ ਦੇ ਕਾਰਜ ਦੀ ਪ੍ਰਸ਼ੰਸਾ ਕੀਤੀ ਹੈ।
ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਜੋ ਜ਼ਿਲ੍ਹੇ ਦੇ ਸਕੂਲਾਂ, ਕਾਲਜਾਂ ਚ ਐਨ ਐਸ ਐਸ ਯੂਨਿਟਾਂ ਦੀ ਸੁਚੱਜੀ ਅਗਵਾਈ ਕਰ ਰਹੇ ਹਨ ਅਤੇ ਨਹਿਰੂ ਯੁਵਾ ਕੇਂਦਰ ਦੇ ਸੀਨੀਅਰ ਲੇਖਾਕਾਰ ਸੰਦੀਪ ਘੰਡ ਨੇ ਕਿਹਾ ਸਭਨਾਂ ਵਰਗਾਂ ਦੇ ਮਿਸ਼ਨ ਨਾਲ ਕਰੋਨਾ ਨੂੰ ਪਹਿਲਾਂ ਨਾਲੋਂ ਵੱਡੀ ਠੱਲ ਪਈ ਹੈ ਅਤੇ ਜੇਕਰ ਅਸੀਂ ਇਸੇ ਭਾਵਨਾ ਨਾਲ ਲੱਗੇ ਰਹੇ ਤਾਂ ਇਸ ਦਾ ਜਲਦੀ ਖਾਤਮਾ ਹੋਵੇਗਾ ਅਤੇ ਜ਼ਿੰਦਗੀ ਮੁੜ ਫਿਰ ਖੁਸ਼ਹਾਲੀ ਦੇ ਰਾਹ ਪਵੇਗੀ।

NO COMMENTS