-ਮਾਨਸਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਰਫਿਊ ਪਾਸ ਬਣਾਉਣ ਲਈ ਵੱਖ-ਵੱਖ ਨੰਬਰ ਤੇ ਈ.ਮੇਲ. ਆਈ. ਡੀਜ਼ ਜਾਰੀ

0
169

ਮਾਨਸਾ, 27 ਮਾਰਚ(ਸਾਰਾ ਯਹਾ, ਬਲਜੀਤ ਸ਼ਰਮਾ)) : ਕਰਫਿਊ ਦੌਰਾਨ ਐਮਰਜੈਂਸੀ ਦੀ ਸਥਿਤੀ ਵਿੱਚ ਜ਼ਿਲ੍ਹਾ ਵਾਸੀਆਂ ਨੂੰ ਕਰਫਿਊ ਪਾਸ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵੱਖ-ਵੱਖ ਮੋਬਾਇਲ ਨੰਬਰ ਤੇ ਈ.ਮੇਲ ਆਈ. ਡੀਜ਼ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵੈਬਸਾਈਟ mansa.nic.in ‘ਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਪ੍ਰੋਫਾਰਮਾ ਅਪਲੋਡ ਕੀਤਾ ਗਿਆ ਹੈ ਜਿਸ ਤਹਿਤ ਮੈਡੀਕਲ ਐਮਰਜੈਂਸੀ ਜਾਂ ਹੋਰ ਐਮਰਜੈਂਸੀ ਮੌਕੇ covid19mansa@gmail.com ‘ਤੇ ਆਨ ਲਾਈਨ ਪ੍ਰੋਫਾਰਮਾ ਭਰ ਕੇ ਭੇਜਿਆ ਜਾ ਸਕਦਾ ਹੈ ਅਤੇ 95013-97330 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਰਾਸ਼ਨ ਅਤੇ ਕਰਿਆਨੇ ਦੀਆਂ ਵਸਤੂਆਂ ਲੈ ਕੇ ਆਉਣ ਅਤੇ ਵੰਡਣ, ਗਾਹਕਾਂ ਦੇ ਪੰਹੁਚਣ ਲਈ ਤਾਜ਼ਾ ਖਾਣਾ, ਦੁੱਧ, ਆਰ. ਓ. ਦੇ ਪਾਣੀ ਲੈ ਕੇ ਆਉਣ ਅਤੇ ਗਾਹਕਾਂ ਤੱਕ ਪਹੁੰਚਾਉਣ ਅਤੇ ਜੀਨਸ ਦੇ ਢੋਆ-ਢੁਆਈ ਲਈ ਗੱਡੀਆਂ ਅਤੇ ਲੇਬਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ ਦੀ ਈ.ਮੇਲ. ਆਈ.ਡੀਜ਼ covid19dfscmansa@gmail.com ‘ਤੇ ਪ੍ਰੋਫਾਰਮਾ ਭੇਜਿਆ ਜਾ ਸਕਦਾ ਹੈ ਅਤੇ ਇਸ ਸਬੰਧੀ ਜਾਣਕਾਰੀ ਲਈ 99159-94277 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਇਸੇ ਤਰ੍ਹਾਂ ਜਨਰਲ ਮੈਨੇਜ਼ਰ ਜ਼ਿਲ੍ਹਾ ਉਦਯੋਗ ਕੇਂਦਰ ਮਾਨਸਾ ਵੱਲੋਂ ਅਤਿ ਜ਼ਰੂਰੀ ਵਾਤਾਂ ਦੇ ਉਤਪਾਦਨ ਲਈ ਸਥਾਪਿਤ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਕਰਫਿਊ ਪਾਸ ਜਾਰੀ ਕਰਨ ਦੇ ਅਧਿਕਾਰ ਹੋਣਗੇ। ਇਸ ਸਬੰਧੀ covid19gmdicmansa@gmail.com ‘ਤੇ ਪ੍ਰੋਫਾਰਮਾ ਭੇਜਿਆ ਜਾ ਸਕਦਾ ਹੈ ਅਤੇ 98144-70924 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਮੰਡੀ ਅਫ਼ਸਰ ਮਾਨਸਾ ਸਬਜ਼ੀਆਂ-ਫਲ ਦੇ ਆੜ੍ਹਤ ਦਾ ਕੰਮ ਕਰਨ ਵਾਲੇ ਆੜ੍ਹਤੀਏ ਅਤੇ ਫਲ-ਸਬਜ਼ੀਆਂ ਵੇਚਣ ਦਾ ਕੰਮ ਕਰਨ ਵਾਲੇ ਦੁਕਾਨਦਾਰ ਅਤੇ ਰੇਹੜ੍ਹੀ ਵਾਲਿਆਂ ਨੂੰ ਕਰਫਿਊ ਪਾਸ ਜਾਰੀ ਕਰਨ ਲਈ ਅਧਿਕਾਰਤ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ covid19dmomansa@gmail.com ‘ਤੇ ਪ੍ਰੋਫਾਰਮਾ ਭੇਜਿਆ ਜਾ ਸਕਦਾ ਹੈ ਅਤੇ 94174-33928 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਸ਼੍ਰੀ ਚਹਿਲ ਨੇ ਦੱਸਿਆ ਕਿ ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਖੇਤਾਂ ਵਿੱਚ ਜਿਨਸ ਦੀ ਵਾਢੀ ਜਾਂ ਪੁਟਾਈ ਦੇ ਕੰਮ ਦੇ ਮੰਤਵ ਲਈ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਪਾਸ ਜਾਰੀ ਕਰਨ ਲਈ ਅਧਿਕਾਰਤ ਹੋਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਸਬੰਧਤ ਵਿਅਕਤੀ covid19caomansa@gmail.com ‘ਤੇ ਪ੍ਰੋਫਾਰਮਾ ਭਰ ਕੇ ਭੇਜਣ ਅਤੇ 95695-30627 ‘ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮਾਨਸਾ ਪਸ਼ੂ ਚਾਰਾ, ਫੀਡ ਅਤੇ ਪੋਲਟਰੀ ਲਈ ਫੀਡ ਲੈ ਕੇ ਆਉਣ -ਜਾਣ ਲਈ ਪਾਸ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਇਸ ਕੰਮ ਨਾਲ ਸਬੰਧਤ ਵਿਅਕਤੀ covid19ddahmansa@gmail.com ‘ਤੇ ਪ੍ਰੋਫਾਰਮਾ ਭਰ ਕੇ ਭੇਜ ਸਕਦੇ ਹਨ ਅਤੇ 98772-37544 ‘ਤੇ ਸੰਪਰਕ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਪਰੋਕਤ ਦਿੱਤੇ ਸੰਪਰਕ ਨੰਬਰਾਂ ਤੋਂ ਬਾਅਦ ਜੇਕਰ ਕਿਸੇ ਵਿਅਕਤੀ ਨੂੰ ਰਾਸ਼ਨ, ਦੁੱਧ ਮੈਡੀਕਲ ਸਹੂਲਤਾਂ ਸਬੰਧੀ ਜੇਕਰ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਇਸ ਸਬੰਧੀ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸ਼ਿਕਾਇਤ ਸੈਲ ਸਥਾਪਿਤ ਕੀਤਾ ਗਿਆ ਹੈ ਇਸ ਸਬੰਧੀ 95013-88730, 95014-26330 ਅਤੇ 95014-63130 ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਉਹ ਉਪਰੋਕਤ ਅਨੁਸਾਰ ਸਬੰਧਤ ਵਿਭਾਗ ਦੀ ਈ.ਮੇਲ. ਆਈ.ਡੀ. ‘ਤੇ ਆਪਣਾ ਪ੍ਰੋਫਾਰਮਾ ਭੇਜਣ, ਤਾਂ ਜੋ ਕੰਮ ਵਿੱਚ ਲੱਗੇ ਕਰਮਚਾਰੀਆਂ ਦਾ ਸਮਾਂ ਖ਼ਰਾਬ ਨਾ ਹੋ ਸਕੇ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦੇ ਗੰਭੀਰ ਮਸਲੇ ਨੂੰ ਦੇਖਦਿਆਂ ਬੇਤੁਕੀਆਂ ਦਰਖ਼ਾਸਤਾਂ ਤੋਂ ਵੀ ਗੁਰੇਜ ਕੀਤਾ ਜਾਵੇ।

NO COMMENTS