ਮਾਨਸਾ ਜ਼ਿਲੁੇ ਦੇ ਦੋ ਅਧਿਆਪਕਾਂ ਨੇ ਕਰੋਨਾ ਪੀੜਤਾਂ ਦੀ ਸਹਾਇਤਾ ਲਈ ਇੱਕ ਲੱਖ 20 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦਾ ਫ਼ੈਸਲਾ

0
258

ਮਾਨਸਾ, 28 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ) ਮਾਨਸਾ ਜਿਲ੍ਹੇ ਦੇ ਦੋ ਈ.ਟੀ.ਟੀ. ਅਧਿਆਪਕਾਂ ਨੇ ਕਰੋਨਾ ਬਿਮਾਰੀ ਦੇ ਮੱਦੇਨਜ਼ਰ ਪਹਿਲਕਦਮੀ ਕਰਦਿਆਂ ਇੱਕ ਲੱਖ ਵੀਹ ਹਜ਼ਾਰ ਰੁਪਏ ਤੋਂ ਵੱਧ ਦੀ ਰਾਸ਼ੀ ਸਿੱਖਿਆ ਵਿਭਾਗ ਰਾਹੀ ਮੁੱਖ ਮੰਤਰੀ ਰਿਲੀਫ਼ ਫੰਡ ਚ ਦੇਣ ਦਾ ਫੈਸਲਾ ਕੀਤਾ ਹੈ, ਸਰਕਾਰੀ ਪ੍ਰਾਇਮਰੀ ਸਕੂਲ ਜਲਵੇੜਾ ਬਲਾਕ ਬਰੇਟਾ ਦੇ ਹੈਡ ਟੀਚਰ ਤੇ ਅਧਿਆਪਕ ਦਲ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਰਾਜਦੀਪ ਸਿੰਘ ਬਰੇਟਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਭਾਵਾ ਦੇ ਹੈਡ ਟੀਚਰ ਰਾਮ ਸਿੰਘ ਝਲਬੂਟੀ ਨੇ ਆਪਣੀ ਇੱਕ ਮਹੀਨੇ ਦੀ ਤਨਖਾਹ ਜੋ 60,000 ਤੋਂ ਵੱਧ ਬਣਦੀ ਹੈ ਸਿੱਖਿਆ ਵਿਭਾਗ ਦੇ ਰਿਲੀਫ ਫੰਡ ਵਿੱਚ ਪਾਉਣ ਦੀ ਸਹਿਮਤੀ ਮਾਨਸਾ ਦੇ ਸਿੱਖਿਆ ਅਧਿਕਾਰੀਆਂ ਨੂੰ ਦਿੱਤੀ ਹੈ।
ਮਾਨਸਾ ਜਿਲ੍ਹੇ ਵਿੱਚ ਇਸ ਕਾਰਜ ਦਾ ਜਿਲ੍ਹਾ ਸਿੱਖਿਆ ਅਫ਼ਸਰ ਰਾਜਵੰਤ ਕੌਰ, ਉਪ ਜਿਲ੍ਹਾ ਸਿੱਖਿਆ ਅਫ਼ਸਰ ਗੁਰਲਾਭ ਸਿੰਘ, ਜਗਰੂਪ ਭਾਰਤੀ, ਬਲਾਕ ਸਿੱਖਿਆ ਅਫਸਰ ਬਰੇਟਾ ਤਰਸੇਮ ਸਿੰਘ ਨੇ ਸਵਾਗਤ ਕੀਤਾ ਹੈ, ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਆਪਕ ਕਰੋਨਾ ਬਿਮਾਰੀ ਦੇ ਮੱਦੇਨਜ਼ਰ ਜਿੱਥੇ ਆਪਣੇ ਸਰਕਾਰੀ ਸਕੂਲਾਂ ਦੇ ਬੱਚਿਆ ਅਤੇ ਉਹਨਾਂ ਦੇ ਮਾਪਿਆ ਨੂੰ ਜਾਗਰੂਕ ਕਰਕੇ ਇਸ ਭਿਆਨਕ ਆਫ਼ਤ ਦੀ ਚੇਨ ਨੂੰ ਤੋੜਨ ਲਈ ਪੱਬਾਂ ਭਾਰ ਹਨ,ਉਥੇ ਸਵੈ ਇੱਛਾ ਨਾਲ ਸਿੱਖਿਆ ਵਿਭਾਗ ਵੱਲੋਂ ਮੁੱਖ ਮੰਤਰੀ ਰਿਲੀਫ ਫੰਡ ਵਿੱਚ ਭੇਜੇ ਜਾਣ ਵਾਲੀ ਰਾਸ਼ੀ ਵਿੱਚ ਵੀ ਅਧਿਆਪਕ ਆਪਣਾ ਵੱਡਾ ਯੋਗਦਾਨ ਪਾ ਰਹੇ ਹਨ ਅਤੇ ਨਾਲ ਨਾਲ ਸਿੱਧੇ ਤੌਰ ਤੇ ਲੋੜਵੰਦ ਪਰਿਵਾਰਾਂ ਦੀ ਮੱਦਦ ਵੀ ਕਰ ਰਹੇ ਹਨ | ਇਸ ਮੌਕੇ ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਅਤੇ ਰਾਜੇਸ਼ ਕੁਮਾਰ ਬੁਢਲਾਡਾ ਨੇ ਕਿਹਾ ਹੈ ਕਿ ਸਾਨੂੰ ਆਪਣੇ ਅਧਿਆਪਕਾਂ ਤੇ ਮਾਣ ਹੈ ਕਿ ਉਹ ਇਸ ਔਖੀ ਘੜੀ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ।

NO COMMENTS