ਮਾਨਸਾ, 27 ਮਈ . (ਸਾਰਾ ਯਹਾਂ/ ਬੀਰਬਲ ਧਾਲੀਵਾਲ): ਖੇਡ ਵਿਭਾਗ ਵੱਲੋੋਂ ਸਾਲ 2022-23 ਦੇ ਸੈਸ਼ਨ ਲਈ ਸਪੋਰਟਸ ਵਿੰਗ (ਡੇ ਸਕਾਲਰ ਅਤੇ ਰੈਜ਼ੀਡੈਂਸਲ) ਸਕੂਲਾਂ ਵਿੱਚ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਲਈ ਗੇਮ ਐਥਲੈਟਿਕਸ, ਬਾਸਕਟਬਾਲ, ਫੁੱਟਬਾਲ, ਹਾਕੀ, ਹੈਂਡਬਾਲ, ਜੂਡੋ, ਵਾਲੀਬਾਲ, ਕੁਸ਼ਤੀ ਅਤੇ ਸ਼ੂਟਿੰੰਗ ਦੇ ਚੋਣ ਟਰਾਇਲ ਬਹੁਮੰਤਵੀ ਖੇਡ ਸਟੇਡੀਅਮ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਕਰਵਾਏ ਗਏ।
ਇਹ ਜਾਣਕਾਰੀ ਦਿੰਦਿਆਂ ਜ਼ਿਲਾ ਖੇਡ ਅਫ਼ਸਰ ਸ੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਟਰਾਇਲ ਦੌਰਾਨ ਵੱਖ ਵੱਖ ਖੇਡਾਂ ਵਿਚ ਰੁਚੀ ਰੱਖਣ ਵਾਲੇ ਲਗਭਗ 700 ਖਿਡਾਰੀ/ਖਿਡਾਰਨਾਂ ਨੇ ਭਾਗ ਲਿਆ। ਇਸ ਦੌਰਾਨ ਵੱਖ ਵੱਖ ਖੇਡਾਂ ਦੇ ਕੋਚਾਂ ਨੇ ਮੌਜੂਦ ਰਹਿ ਕੇ ਚੋਣ ਟਰਾਇਲ ਦੀ ਸੰਪੂਰਨ ਕਾਰਜਪ੍ਰਣਾਲੀ ਵਿਚ ਅਹਿਮ ਭੂਮਿਕਾ ਅਦਾ ਕੀਤੀ। ਉਨਾਂ ਕਿਹਾ ਕਿ ਵੱਡੀ ਮਾਤਰਾ ਵਿਚ ਨੌਜਵਾਨ ਲੜਕੇ ਲੜਕੀਆਂ ਦੀ ਖੇਡਾਂ ਵਿਚ ਰੁਚੀ ਚੰਗਾ ਸੰਕੇਤ ਹੈ, ਇਸ ਨਾਲ ਜਿੱਥੇ ਉਹ ਸਰੀਰਿਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਹੋਣਗੇ ਉੱਥੇ ਹੀ ਸਿੱਖਿਆ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰਦੇ ਹੋਏ ਆਪਣੇ ਮਾਪਿਆਂ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।
ਇਸ ਦੌਰਾਨ ਸ੍ਰੀ ਮਨਪ੍ਰੀਤ ਸਿੰਘ ਸਿੱਧੂ ਸੀਨੀਅਰ ਸਹਾਇਕ, ਗੁਲਜਾਰ ਸਿੰਘ ਬਾਸਕਿਟਬਾਲ ਕੋਚ, ਸ੍ਰੀ ਭੁਪਿੰਦਰ ਸਿੰਘ ਅਥਲੈਟਿਕਸ ਕੋਚ, ਸ੍ਰੀ ਅੰਮਿ੍ਰਤਪਾਲ ਸਿੰਘ ਅਥਲੈਟਿਕਸ ਕੋਚ, ਸ੍ਰੀ ਸ਼ਾਹਬਾਜ ਸਿੰਘ ਕੁਸ਼ਤੀ ਕੋਚ, ਸ੍ਰੀ ਗੁਰਪ੍ਰੀਤ ਸਿੰਘ ਵਾਲੀਬਾਲ ਕੋਚ, ਸ੍ਰੀ ਗੁਰਪ੍ਰੀਤ ਸਿੰਘ ਫੁੱਟਬਾਲ ਕੋਚ, ਸ੍ਰ ਸੰਗਰਾਮਜੀਤ ਸਿੰਘ ਫੁੱਟਬਾਲ ਕੋਚ, ਸ੍ਰੀਮਤੀ ਸ਼ਾਲੂ ਜੂਡੋ ਕੋਚ, ਮਿਸ ਹਰਦੀਪ ਕੌਰ ਕਰਾਟੇ ਕੋਚ, ਸ੍ਰੀ ਯਾਦਵਿੰਦਰ ਸਿੰਘ ਜਾਦੂ ਇੰਟਰ ਨੈਸਨਲ ਕਬੱਡੀ ਖਿਡਾਰੀ ਬੋੜਾਵਾਲ, ਸ੍ਰ ਅਵਤਾਰ ਸਿੰਘ ਅੱਕਾਂਵਾਲੀ ਪੀ.ਟੀ.ਆਈ, ਸ੍ਰ ਕੁਲਦੀਪ ਸਿੰਘ ਫੱਫੜੇ ਭਾਈਕੇ, ਸ੍ਰੀ ਮਨਜੀਤ ਸਿੰਘ ਫੱਤਾ ਮਾਲੋਕਾ ਅਤੇ ਸ੍ਰੀ ਰਾਜ ਸਿੰਘ ਭੈਣੀ ਬਾਘਾ ਹਾਜ਼ਰ ਸਨ।