*ਮਾਨਸਾ ਸਾਇਕਲ ਗਰੁੱਪ ਨੇ ਬੱਸ ਸਟੈਂਡ ਵਾਲੇ ਚੌਂਕ ਨੂੰ ਹਰਾ-ਭਰਾ ਕਰਨ ਦਾ ਕੀਤਾ ਸ਼ਲਾਘਾਯੋਗ ਉਪਰਾਲਾ*

0
93

ਮਾਨਸਾ  (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਮਾਨਸਾ ਸਾਇਕਲ ਗਰੁੱਪ ਵਲੋਂ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਬੱਸ ਸਟੈਂਡ ਵਾਲੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਵਾਲੇ ਚੌਕ ਵਿੱਚ ਬੂਟੇ ਲੱਗੇ ਗਮਲੇ ਰੱਖ ਕੇ ਲੋਕਾਂ ਨੂੰ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਗਿਆ।ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਬਲਵੀਰ ਸਿੰਘ ਅਗਰੋਈਆ ਦੇ ਯਤਨਾਂ ਸਦਕਾ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰ ਦੀਆਂ ਸਾਂਝੀਆਂ ਥਾਵਾਂ ਤੇ ਗਰੁੱਪ ਵਲੋਂ ਪੌਦੇ ਲਗਾਏ ਜਾਂਦੇ ਹਨ ਅਤੇ ਉਨ੍ਹਾਂ ਦੀ ਸੰਭਾਲ ਕੀਤੀ ਜਾਂਦੀ ਹੈ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਮਾਨਸਾ ਹਲਕੇ ਦੇ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਚੌਂਕ ਵਿੱਚ ਪੌਦੇ ਲਗਾਉਣ ਨਾਲ ਇਸਦੀ ਦਿੱਖ ਹੋਰ ਵੀ ਸੋਹਣੀ ਹੋ ਗਈ ਹੈ ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਮੁੱਖ ਸਮਸਿਆਵਾਂ ਜਿਵੇਂ ਸੀਵਰੇਜ ਆਦਿ ਦੇ ਹੱਲ ਲਈ ਉਹ ਹਰ ਸੰਭਵ ਯਤਨ ਕਰਨਗੇ ਤਾਂ ਕਿ ਮਾਨਸਾ ਨੂੰ ਇੱਕ ਵਧੀਆ ਦਿੱਖ ਵਾਲਾ ਸ਼ਹਿਰ ਬਣਾ ਸਕੀਏ।ਡਾਕਟਰ ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਸਾਇਕਲ ਗਰੁੱਪ ਦੇ ਮੈਂਬਰ ਜਿੱਥੇ ਹਰ ਰੋਜ਼ ਸਾਇਕਲਿੰਗ ਕਰਕੇ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਕਸਰਤ ਜ਼ਰੂਰੀ ਹੈ ਦਾ ਸੰਦੇਸ਼ ਦਿੰਦੇ ਹਨ ਉਸ ਦੇ ਨਾਲ ਹੀ ਵਾਤਾਵਰਣ ਦੀ ਸੰਭਾਲ ਲਈ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਲਈ ਪ੍ਰੇਰਿਤ ਵੀ ਕਰਦੇ ਹਨ।ਡਾਕਟਰ ਟੀ.ਪੀ.ਐਸ.ਰੇਖੀ ਜੀ ਨੇ ਲੋਕਾਂ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਦੂਸ਼ਿਤ ਵਾਤਾਵਰਣ ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ ਵਿਗਿਆਨ ਦੀ ਤਰੱਕੀ ਦੇ ਯੁੱਗ ਵਿੱਚ ਫੈਕਟਰੀਆਂ ਚੌਂ ਨਿਕਲਣ ਵਾਲਾ ਧੂੰਆਂ ਸਾਂਹ ਅਤੇ ਦਮੇਂ ਦੀ ਬੀਮਾਰੀ ਦਾ ਵੱਡਾ ਕਾਰਨ ਹੈ  ਇਸ ਲਈ ਵਾਤਾਵਰਣ ਨੂੰ ਬਚਾਉਣ ਦੀ ਲੋੜ ਹੈ ਅਤੇ ਰੁੱਖ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਵਿੱਚ ਵੱਡਾ ਰੋਲ ਅਦਾ ਕਰਦੇ ਹਨ।ਇਸ ਮੌਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਰਪ੍ਰਸਤ ਡਾਕਟਰ ਸੁਨੀਤ ਜਿੰਦਲ, ਸੇਠੀ ਸਿੰਘ, ਮਨੀਸ਼ ਚੌਧਰੀ, ਕਿ੍ਸ਼ਨ ਗਰਗ,ਨਰਿੰਦਰ ਗੁਪਤਾ, ਟੋਨੀ ਸ਼ਰਮਾਂ,ਸੋਹਣ ਲਾਲ, ਜਗਤ ਰਾਮ,ਪ੍ਰਮੋਦ ਗੋਸਵਾਮੀ,ਸੰਧੂਰਾ ਸਿੰਘ ਅਤੇ ਫਰੂਟ ਰੇਹੜੀ ਯੂਨੀਅਨ ਦੇ ਮੈਂਬਰ ਹਾਜ਼ਰ ਸਨ।

NO COMMENTS