ਮਾਨਸਾ ਸਾਇਕਲ ਗਰੁੱਪ ਦੇ ਸੀਨੀਅਰ ਮੈਂਬਰ ਵਲੋਂ ਗਰਭਵਤੀ ਮਹਿਲਾ ਲਈ ਕੀਤਾ ਖੂਨਦਾਨ।

0
95

ਮਾਨਸਾ (ਸਾਰਾ ਯਹਾ, ਬਲਜੀਤ ਸ਼ਰਮਾ) ਕਰੋਨਾ ਵਾਇਰਸ ਦੀ ਬੀਮਾਰੀ ਦੇ ਬਚਾਅ ਲਈ ਜਿੱਥੇ ਲੋਕ ਪ੍ਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਘਰਾਂ ਅੰਦਰ ਬੈਠ ਕੇ ਜਿੰਦਗੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉੱਥੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ ਲੋਕਾਂ ਦੀ ਸੇਵਾ ਲਈ ਲੋੜਵੰਦਾਂ ਨੂੰ ਰਾਸ਼ਨ ਦਵਾਈਆਂ ਘਰ ਘਰ ਜਾ ਕੇ ਪਹੁੰਚਾ ਰਹੇ ਹਨ। ਮਾਨਸਾ ਸਾਇਕਲ ਗਰੁੱਪ ਦੇ ਸੀਨੀਅਰ ਮੈਂਬਰ ਸ਼੍ਰੀ ਕ੍ਰਿਸ਼ਨ ਮਿੱਤਲ ਵਲੋਂ ਅੱਜ ਬੁਢਲਾਡਾ ਵਿਖੇ ਦਾਖਲ ਇੱਕ ਗਰਭਵਤੀ ਮਹਿਲਾ ਲਈ ਬੀ ਪਾਜਿਟਿਵ ਗਰੁੱਪ ਦਾ ਖੂਨ ਦਾਨ ਕਰਕੇ ਉਸਦੀ ਜਿੰਦਗੀ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਮਾਨਸਾ ਬਲੱਡ ਬੈਂਕ ਵਿੱਚ ਕਰਫਿਊ ਅਤੇ ਲਾਕਡਾਉਣ ਕਾਰਣ ਖੂਨਦਾਨ ਕੈਂਪ ਨਹੀਂ ਲੱਗ ਰਹੇ ਪਰ ਬਲੱਡ ਬੈਂਕ ਦਾ ਮਿਹਨਤੀ ਸਟਾਫ ਸਵੈਇਛਕ ਖੂਨਦਾਨੀਆਂ ਨਾਲ ਸੰਪਰਕ ਕਰਕੇ ਲੋੜਵੰਦ ਮਰੀਜਾਂ ਲਈ ਖੂਨ ਮੁਹਈਆ ਕਰਵਾ ਰਿਹਾ ਹੈ।
ਉਹਨਾਂ ਕਿਹਾ ਕਿ ਹਰੇਕ ਇਨਸਾਨ ਨੂੰ ਇਸ ਸਮੇਂ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਅਮਨਦੀਪ ਸਿੰਘ,ਅਮਨ ਕੁਮਾਰ,ਰਮਨ ਗੁਪਤਾ ਹਾਜਰ ਸਨ।

NO COMMENTS