*ਮਾਨਸਾ ਸਾਇਕਲ ਗਰੁੱਪ ਅਤੇ ਸ਼੍ਰੀ ਕਿ੍ਸ਼ਨਾ ਗਰੁੱਪ ਦੇ ਮੈਂਬਰਾਂ ਵਲੋਂ ਵਾਤਾਵਰਣ ਦੀ ਸੰਭਾਲ ਲਈ ਪੌਦੇ ਲਗਾਏ*

0
66

ਮਾਨਸਾ, 04 ਜੁਲਾਈ (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਮਾਨਸਾ ਸਾਇਕਲ ਗਰੁੱਪ ਅਤੇ ਵਾਤਾਵਰਣ ਦੀ ਸੰਭਾਲ ਲਈ ਲੰਬੇ ਸਮੇਂ ਤੋਂ ਯਤਨਸ਼ੀਲ ਸ਼੍ਰੀ ਕਿ੍ਸ਼ਨਾ ਗਰੁੱਪ ਦੇ ਮੈਂਬਰਾਂ ਵਲੋਂ ਸਰਕਾਰੀ ਸਕੂਲ ਅਤੇ ਬਾਬਾ ਦੀਪ ਸਿੰਘ ਸਪੋਰਟਸ ਸਟੇਡੀਅਮ ਨੰਗਲ ਕਲਾਂ ਵਿਖੇ ਇੱਕ ਸੌ ਛਾਂਦਾਰ ਰੁੱਖ ਲਗਾਏ ਗਏ ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਵਲੋਂ ਵਾਤਾਵਰਣ ਦੀ ਸੰਭਾਲ ਲਈ ਜਾਗਰੂਕ ਕੀਤਾ ਜਾਂਦਾ ਹੈ ਅਤੇ ਜਿਸ ਸਥਾਨ ਉੱਪਰ ਪੌਦੇ ਲਗਾਏ ਜਾਂਦੇ ਹਨ ਉਹਨਾਂ ਦੀ ਸੰਭਾਲ ਲਈ ਵੀ ਹਰ ਸੰਭਵ ਯਤਨ ਕੀਤੇ ਜਾਂਦੇ ਹਨ ਇਹਨਾਂ ਪੌਦਿਆਂ ਦੀ ਸੰਭਾਲ ਦੀ ਜ਼ਿਮੇਵਾਰੀ ਵੀ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵਿਖੇ ਖੇਡਣ ਆਉਂਦੇ ਖਿਡਾਰੀਆਂ ਅਤੇ ਇਸ ਸਟੇਡੀਅਮ ਦੀ ਸੰਭਾਲ ਕਰ ਰਹੇ ਪਿੰਡ ਦੇ ਦੇਸ਼ ਦੀ ਸੇਵਾ ਕਰਨ ਉਪਰੰਤ ਵਾਪਸ ਆਏ ਰਿਟਾਇਰਡ ਫੋਜੀਆਂ ਨੇ ਲਈ ਹੈ।ਇਸ ਮੌਕੇ ਬੋਲਦਿਆਂ ਡਾਕਟਰ ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਵਾਤਾਵਰਣ ਪ੍ਰੇਮੀ ਬਲਵੀਰ ਸਿੰਘ ਅਗਰੋਈਆ ਦਾ ਵੱਖ ਪਿੰਡਾਂ ਅਤੇ ਸ਼ਹਿਰ ਦੀਆਂ ਸਾਂਝੀਆਂ ਥਾਵਾਂ ਤੇ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਲਈ ਜਾਗਰੂਕ ਕਰਨ ਦਾ ਉਪਰਾਲਾ ਸ਼ਲਾਘਾਯੋਗ ਹੈ ਉਨ੍ਹਾਂ ਦੱਸਿਆ ਕਿ ਰੁੱਖ ਆਕਸੀਜਨ ਦਾ ਵੱਡਾ ਸਰੋਤ ਹਨ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਵਿੱਚ ਸਹਾਈ ਹੁੰਦੇ ਹਨ ਹਰੇਕ ਵਿਅਕਤੀ ਨੂੰ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।ਇਸ ਮੌਕੇ ਮਨੀਸ਼ ਚੌਧਰੀ, ਅਨਿਲ ਸੇਠੀ, ਜਗਤ ਰਾਮ, ਮਨਪ੍ਰੀਤ ਨਿੱਕਾ, ਪ੍ਰਮੋਦ ਬਾਗਲਾ, ਸੋਹਣ ਲਾਲ, ਸੰਦੀਪ ਕੁਮਾਰ, ਵਿਜੇ ਕੁਮਾਰ ਸਮੇਤ ਮੈਂਬਰ ਹਾਜ਼ਰ ਸਨ।

NO COMMENTS