*ਮਾਨਸਾ ਸ਼ਹਿਰ ਦੇ ਮੈਡੀਕਲ ਦੀ ਦੁਕਾਨ ਤੇ ਦਿਨ ਦਿਹਾੜੇ ਫਾਇਰਿੰਗ*

0
535

ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ) 04 ਅਪ੍ਰੈਲ ਅੱਜ ਮਾਨਸਾ ਸ਼ਹਿਰ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕਿ ਸ਼ਰੇਆਮ ਮਾਨਸਾ ਦੇ ਮੈਡੀਕਲ ਹਲ ਤੇ ਦੋ ਮੋਟਰਸਾਇਕਲਾਂ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਅਤੇ ਜਿਸ ਵਿਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪਰ ਦੁਕਾਨ ਅੱਗੇ ਸ਼ਰੇਆਮ ਦੋ ਵਿਅਕਤੀਆਂ ਵੱਲੋਂ ਆਪਣੇ ਰਿਵਾਲਵਰ ਨਾਲ 4 ਰਾਉਂਡ ਫਾਇਰ ਕੀਤੇ ਗਏ ਜੋ ਕਿ ਮਾਨਸਾ ਮੈਡੀਕਲ ਹਲ ਜੋ ਕਿ ਪਸ਼ੂਆਂ ਦੀ ਦਵਾਈਆਂ ਦੀ ਦੁਕਾਨ ਹੈ ਅਤੇ ਸ਼ਹਿਰ ਦੇ ਬੱਸ ਸਟੈਂਡ ਨੇੜੇ ਰਾਮ ਬਾਗ ਰੋਡ ਕਾਲ਼ੀ ਮਾਤਾ ਦੇ ਮੰਦਿਰ ਨਾਲ ਹੈ ਇਸ ਤੋਂ ਪਹਿਲਾਂ ਇਹ ਵਿਅਕਤੀਆ ਨੇ ਪ ਰੇਲਵੇ ਫਾਟਕ ਨੇੜੇ ਮੈਡੀਕਲ ਦੀ ਦੁਕਾਨ ਜੋਕਿ ਅਸ਼ਵਨੀ ਕੁਮਾਰ ਦੀ ਦੱਸੀ ਜਾ ਰਹੀ ਹੈ ਉਥੇ ਵੀ ਗੋਲੀਆਂ ਚਲਾ ਉਣ ਦੀ ਕੋਸ਼ਿਸ਼ ਕੀਤੀ ਪਰ ਉਥੇ ਇਹਨਾਂ ਦਾ ਰਿਵਾਲਵਰ ਨਹੀਂ ਚੱਲਿਆ ਜਿਸ ਦੀ ਸੀ ਸੀ ਟੀਵੀ ਫੋਟੋਜ਼ ਸਾਹਮਣੇ ਆਈ ਹੈ ਇਸ ਤੋਂ ਬਾਅਦ ਸਮਾਂ ਕੋਈ 3-35 ਵਜੇ ਬਾਅਦ ਦੁਪਹਿਰ ਮਾਨਸਾ ਮੈਡੀਕਲ ਹਲ ਦੀ ਦੁਕਾਨ ਤੇ ਫਾਇਰਿੰਗ ਹੋਈ ਜਿਸ ਇਹ ਸਾਰਾ ਕੁੱਝ ਕੈਮਰੇ ਵਿੱਚ ਕੈਦ ਹੋ ਗਿਆ ਅਤੇ ਮੋਕੇ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਪੁੱਛ ਗਿੱਛ ਕੀਤੀ ਅਤੇ ਪੁਲਿਸ ਹਰੇਕ ਪੱਖ ਤੋਂ ਜਾਂਚ ਕਰ ਰਹੀ ਹੈ ਉਧਰ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਰੇ ਅਹੁਦੇਦਾਰਾਂ ਅਤੇ ਮੈਂਬਰ ਜੋ ਕਿ ਮੋਕੇ ਪਰ ਮੋਜੂਦ ਸਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਕੱਲ 2 ਵਜੇ ਤੱਕ ਦਾ ਟਾਈਮ ਦਿੰਦੇ ਹਾਂ ਉਕਤ ਦੋਸ਼ੀਆਂ ਨੂੰ ਦੇ ਪੁਲਿਸ ਨਾ ਟਰੈਸ ਕਰ ਫਾੜਿਆ ਉਸ ਤੋਂ ਬਾਅਦ ਜ਼ਿਲ੍ਹੇ ਦੀਆਂ ਸਾਰੀਆਂ ਮੈਡੀਕਲ ਦੀਆਂ ਦੁਕਾਨਾਂ ਅਣਮਿਥੇ ਸਮੇਂ ਲਈ ਬੰਦ ਹੋਣ ਗਈਆ ਉਧਰ ਮਾਨਸਾ ਪੁਲਿਸ ਵੀ ਆਪਣੀ ਕਾਰਵਾਈ ਵਿਚ ਜੁਟ ਗਈ ਅਤੇ ਸ਼ਹਿਰ ਵਿਚ ਵੀ ਇਸ ਵਾਰਦਾਤ ਨੂੰ ਲੈਕੇ ਕਾਫੀ ਰੋਸ ਹੈ ਦਿਨ ਦਿਹਾੜੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਪੁਲਿਸ ਲਈ ਸਾਵਲੀਆ ਚਿੰਨ੍ਹ ਹਨ ਖਾਸ ਕਰਕੇ ਜਦੋਂ ਇੱਕ ਦਿਨ ਪਹਿਲਾਂ ਪੁਲਿਸ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਵਿਚ ਫੈਲਗਮਾਰਚ ਕੀਤਾ ਸੀ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਸ਼ਹਿਰਵਾਸੀਆਂ ਨੂੰ ਯਕੀਨ ਦਿਵਾਇਆ ਸੀ ਪਰ ਉਸ ਉਲਟ ਇਸ ਘਟਨਾ ਨੂੰ ਲੈਕੇ ਕੇ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਹੈ

NO COMMENTS