*ਮਾਨਸਾ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਦਸਵੀਂ (ਸੀ. ਬੀ. ਐੱਸ. ਈ.) ਦੀ ਜਿਲ੍ਹਾ ਟਾੱਪਰ ਵਿਦਿਆਰਥਣ ਰੁਚਿਕਾ ਦਾ ਵਿਸ਼ੇਸ਼ ਸਨਮਾਨ*

0
52
22 ਮਈ 2024(ਸਾਰਾ ਯਹਾਂ/ਮੁੱਖ ਸੰਪਾਦਕ)ਇੱਕ ਸਾਦੇ ਸਮਾਗਮ ਦੌਰਾਨ ਸੀ. ਬੀ. ਐੱਸ. ਈ. ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ ਮਾਰਕਾ ਮਾਰਣ ਵਾਲੀ ਵਾਲੀ ਵਿੱਦਿਆ ਭਾਰਤੀ ਸਕੂਲ ਮਾਨਸਾ ਦੀ ਹੌਣਹਾਰ ਵਿਦਿਆਰਥਣ ਰੁਚਿਕਾ ਪੁੱਤਰੀ ਜਸਵੰਤ ਰਾਏ ਨੂੰ ਸ਼ਹਿਰ ਦੀਆਂ ਵੱਖ-ਵੱਖ ਸਮਾਜ-ਸੇਵੀ ਸੰਸਥਾਵਾਂ ਵੱਲੋਂ ਵਿਸ਼ੇਸ਼ ਰੂਪ ਵਿੱਚ ਸਨਾਮਾਨਿਤ ਕੀਤਾ ਗਿਆ।  ਇਸ ਸਨਮਾਨ ਸਮਾਗਮ ਦੇ ਸ਼ੁਰੂ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਦੇ ਸਾਬਕਾ ਪ੍ਰਧਾਨ ਡਾ. ਵਿਨੋਦ ਮਿੱਤਲ ਨੇ ਇਨ੍ਹਾਂ ਵੱਖ-ਵੱਖ ਸਮਾਜ-ਸੇਵੀ ਸੰਸਥਾਵਾਂ ਦੇ ਆਗੂਆਂ ਨੂੰ ਜੀ ਆਇਆਂ ਕਿਹਾ ਅਤੇ ਦੱਸਿਆ ਕਿ ਵਿਦਿਆਰਥਣ ਰੁਚਿਕਾ ਨੇ ਦਸਵੀਂ ਦੀ ਪ੍ਰੀਖਿਆ ਵਿੱਚ 98.4% ਨੰਬਰ ਪ੍ਰਾਪਤ ਕਰਕੇ ਪੂਰੇ ਮਾਨਸਾ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਆਪਣੇ ਸਕੂਲ ਦਾ ਨਾਮ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ ਹੈ। ਇਸ ਸਨਮਾਨ  ਸਮਾਰੋਹ ਮੌਕੇ ਬੋਲਦਿਆ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਸਾਨੂੰ ਮਾਣ ਹੈ ਅਜਿਹੀਆਂ ਸਾਡੀਆਂ ਧੀਆਂ 'ਤੇ ਜਿਹੜੀਆਂ ਹਰੇਕ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ ਅਤੇ ਅਜਿਹੀਆਂ ਵਿਦਿਆਰਥਣਾਂ ਸਕੂਲ ਦੀਆਂ ਦੂਜੀਆਂ ਵਿਦਿਆਰਥਣਾਂ ਲਈ ਵੀ ਪ੍ਰੇਰਨਾ ਸ੍ਰੋਤ ਹਨ। ਇਸ ਸਨਮਾਨ ਸਮਾਗਮ ਵਿੱਚ ਡਾ. ਜਨਕ ਰਾਜ ਸਿੰਗਲਾ ਪ੍ਰਧਾਨ ਵਾਇਸ ਆਫ਼ ਮਾਨਸਾ, ਸ਼ਿਵ ਸ਼ਕਤੀ ਆਰਟ ਸਭਾ ਮਾਨਸਾ ਦੇ ਪ੍ਰਧਾਨ ਪ੍ਰੇਮ ਨਾਥ ਕਾਟੀ, ਜਨਰਲ ਸੈਕਟਰੀ ਰਾਮੇਸ਼ ਜਿੰਦਲ, ਜਸਵੀਰ ਵਰਮਾ ਟੋਨੀ, ਸਮਾਜ-ਸੇਵੀ ਜਤਿੰਦਰ ਵੀਰ ਗੁਪਤਾ, ਰਿਟਾਇਡ ਰੀਡਰ ਜੁਡੀਸ਼ੀਅਲ ਕੋਰਟ ਮਾਨਸਾ ਅਮਿ੍ੰਤਪਾਲ ਗੋਇਲ, ਮਿੱਤਲ ਬੁੱਕ ਡੀਪੂ ਮਾਨਸਾ ਤੋਂ ਜੀਵਨ ਮਿੱਤਲ, ਸਮਾਜ-ਸੇਵੀ ਦਰਸ਼ਨ ਕੁਮਾਰ ਨੀਟਾ ਆਰ. ਓ. ਵਾਲੇ,  ਬਰੇਟੇ ਤੋਂ ਸਮਾਜ ਸੇਵੀ ਰਾਕੇਸ਼ ਕੁਮਾਰ ਸਿੰਗਲਾ ਅਤੇ ਸੰਜੀਵ ਕੁਮਾਰ ਸੰਜੂ ਵੱਲੋਂ ਵਿਸ਼ੇਸ਼ ਰੂਪ ਵਿੱਚ ਵਿਦਿਆਰਥਣ ਰੁਚਿਕਾ ਨੂੰ ਸਨਮਾਨ ਚਿੰਨ੍ਹ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਗਮ ਵਿੱਚ ਵਿਦਿਆਰਥਣ ਰੁਚਿਕਾ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰ ਵੀ ਉਚੇਚੇ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਵੀ ਵਿਦਿਆਰਥਣ ਨੂੰ ਅਸ਼ੀਰਵਾਦ ਦਿੱਤਾ ਗਿਆ।  ਇਸ ਮੌਕੇ ਪ੍ਰੇਮ ਨਾਥ ਕਾਟੀ ਅਤੇ ਰਾਮੇਸ਼ ਜਿੰਦਲ ਵੱਲੋਂ ਵਿਦਿਆਰਥਣ ਨੂੰ ਹੌਸਲਾ ਦਿੰਦੇ  ਹੋਏ ਉਸ ਨਾਲ ਉਸਾਰੂ ਗੱਲਾਂ ਸਾਂਝੀਆਂ ਕੀਤੀਆਂ ਅਤੇ ਹਰੇਕ ਖੇਤਰ ਵਿੱਚ ਤਰੱਕੀ ਕਰਨ ਦੀ ਹੱਲਾਸ਼ੇਰੀ ਦਿੱਤੀ। ਸਮਾਜ ਸੇਵੀ ਜਤਿੰਦਰਵੀਰ ਗੁਪਤਾ ਨੇ ਕਿਹਾ ਕਿ ਮਾਨਸਾ ਦੀਆਂ ਵਿਦਿਆਰਥਣਾਂ ਹਰੇਕ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ ਅਤੇ ਹੁਣ ਫੇਰ ਵਿਦਿਆਰਥਣ ਰੁਚਿਕਾ ਨੇ ਇਸ ਰੀਤ ਨੂੰ ਕਾਇਮ ਰੱਖਦੇ ਹੋਏ ਪੜਾਈ ਦੇ ਖੇਤਰ ਵਿੱਚ ਵੱਡੀ  ਮੱਲ ਮਾਰੀ ਹੈ। ਸਮਾਜ ਸੇਵੀ ਅਮਿ੍ੰਤਪਾਲ ਗੋਇਲ ਨੇ ਕਿਹਾ ਕਿ ਇਸ ਦਾ ਸਿਹਰਾ ਬੱਚੀ, ਉਸ ਦੇ ਮਾਪੇ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਨੂੰ ਜਾਂਦਾ ਹੈ ਜਿਨ੍ਹਾਂ ਨੇ ਦਿਨ-ਰਾਤ ਇੱਕ ਕਰਕੇ ਇਹ ਮੁਕਾਮ ਹਾਸਿਲ ਕੀਤਾ।  ਇਸ ਸਾਦੇ ਸਨਮਾਨ ਸਮਾਗਮ ਮੌਕੇ ਵਿਦਿਆਰਥਣ ਦੇ ਰਿਸ਼ਤੇਦਾਰ ਅਤੇ ਗੁਆਂਢੀ ਵੀ ਹਾਜ਼ਰ ਸਨ।

NO COMMENTS