*ਮਾਨਸਾ ਸਹਿਰ ਵਿੱਚ ਅਪਰਾਧਿਕ ਵਿਅਕਤੀਆ ਤੇ ਸਖਤੀ ਨਾਲ ਕਾਬੂ ਪਾਇਆ ਜਾਵੇ : ਸਹਿਰ ਵਾਸੀ*

0
461

ਮਾਨਸਾ, 14 ਅਪ੍ਰੈਲ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਮਾਨਸਾ ਸਹਿਰ ਵਿੱਚ ਵੱਧ ਰਹੀਆ ਅਪਰਾਧਿਕ ਗਤੀਵਿਧੀਆ ਦੇ ਮੱਦੇਨਜਰ ਅੱਜ ਸਹਿਰ ਵਾਸੀਆ ਨੇ ਥਾਣਾ ਸਿਟੀ ਵਨ ਮੁੱਖੀ ਨੂੰ ਇੱਕਠੇ ਹੋਕੇ ਮਿਲਿਆ ਗਿਆ । ਪਿਛਲੇ ਦਿਨੀ ਅਰਵਿੰਦ ਨਗਰ ਕੋਲ ਇੱਕ ਵਿਅਕਤੀ ਤੇ ਜਾਨਲੇਵਾ ਹਮਲਾ ,ਨਹਿਰੂ ਕਾਲਜ ਕੋਲ ਕੋਲ ਇੱਕ ਵਿਅਕਤੀ ਦੀ ਲੁਟਮਾਰ, ਗਰੀਨ ਵੈਲੀ ਰੋਡ ਤੇ ਇੱਕ ਵਿਅਕਤੀ ਰਾਤ ਸਮੇ ਉਸਦੀ ਸਕੂਟਰੀ ਖੋਹ ਲਈ ਗਈ ਜੋ ਮਸਾ ਜਾਨ ਬਚਾ ਕੇ ਭੱਜੇ ।ਚੋਰੀ ਦੀਆ ਕਈ ਵਾਰਦਾਤਾ ਜੋ ਪਿਛਲੇ ਦਸ ਦਿਨਾ ਤੋ ਹੋ ਰਹੀਆ ਹਨ ।ਅੱਜ ਸਾਰੇ ਸਹਿਰ ਵਾਸੀਆ ਨੇ ਇਹਨਾ ਵਾਰਦਾਤਾ ਤੋ ਦੁੱਖੀ ਹੋਕੇ ਪੁਲਿਸ ਪ੍ਰਸ਼ਾਸਨ ਨੂੰ ਸੁਤੀ ਨੀਦ ਜਗਾਉਣ ਲਈ ਅੱਜ ਸਿਟੀ ਵਨ ਦੇ ਮੁੱਖੀ ਬੂਟਾ ਸਿੰਘ ਨੂੰ ਮਿਲਿਆ ਗਿਆ ਤੇ ਪ੍ਰੈਸ ਦੇ ਮਾਧਿਅਮ ਰਾਹੀ ਜਿਲਾ ਪੁਲਿਸ ਮੁੱਖੀ ਨੂੰ ਸਹਿਰ ਵਾਸੀਆ ਵੱਲੋ ਬੇਨਤੀ ਕਿਤੀ ਗਈ ਕਈ ਸਹਿਰ ਵਿੱਚ ਪਿਛਲੇ ਦਿਨਾ ਦੋ ਡਰ ਦਾ ਮਾਹੋਲ ਨੂੰ ਖਤਮ ਕਰਕੇ ਅਮਨ ਸਾਤੀ ਦੀ ਸਥਿਤੀ ਦੁਬਾਰਾ ਵਹਾਲ ਕਿਤੀ ਜਾਵੇ। ਇਸ ਵਾਸਤੇ ਸਹਿਰ ਵਾਸੀਆ ਨੇ ਕਿਹਾ ਕਿ ਜਿਥੇ ਵੀ ਸਾਡੀ ਜਰੂਰਤ ਪੈਦੀ ਹੈ ਅਸੀ ਹਮੇਸਾ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਾਗੇ ।ਪੁਲਿਸ ਦੁਆਰਾ ਕਿਸੇ ਵੀ ਅਪਰਾਧਿਕ ਵਿਅਕਤੀ ਨੂੰ ਬਖਸਿਆ ਨਾ ਜਾਵੇ ,ਸਹਿਰ ਵਿੱਚ ਨਾਕੇ ਤੇ ਰਾਤ ਸਮੇ ਪੁਲਿਸ ਗਸਤ ਹੋਰ ਤੇਜ ਕਰਕੇ ਸਹਿਰ ਵਿੱਚ ਅਮਨ ਕਾਨੂੰਨ ਤੇ ਸਾਤੀ ਲਿਆਦੀ ਜਾਵੇ ਤਾ ਜੋ ਮਾਨਸਾ ਵਾਸੀ ਬਿਨਾ ਡਰ ਤੋ ਚੈਨ ਦੀ ਨੀਦ ਸੋ ਸਕਣ।ਇਸ ਮੋਕੇ ਅਗਰਵਾਲ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ ,ਵਪਾਰ ਮੰਡਲ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ, ਕਰਿਆਣਾ ਐਸੋਏਸਨ ਦੇ ਪ੍ਰਧਾਨ ਸੁਰੇਸ ਨੰਦਗੜੀਆ,ਵਿਸਾਲ ਜੈਨ ਗੋਲਡੀ ਕੌਸਲਰ,ਆਰਾ ਐਸੋਏਸ਼ਨ ਤੋ ਅਰੁਣ ਬਿੱਟੂ ਭੰਮਾ,ਸੰਜੀਵ ਗਰਗ ਬੀ ਜੇ ਪੀ ਆਗੂ, ਵਿਜੇ ਕੁਮਾਰ ਆਪ ਆਗੂ,ਵਿਨੋਦ ਭੰਮਾ ,ਭੂਸਨ ਕੁਮਾਰ ਐਮ ਸੀ, ਬਿੱਕਰ ਮਘਾਣੀਆ ਪ੍ਰਧਾਨ ਸੀਨੀਅਰ ਸੀਟੀਜਨ ਵੈਲਫੇਅਰ ਐਸੋਏਸਨ  ,ਕਾਲਾ ਮੱਤੀ,ਬਲਜੀਤ ਕੜਵਲ, ਲੈਬ ਐਸੋਏਸਨ ਤੋ ਰਾਮੇਸ ਜਿੰਦਲ ਤੇ ਸਹਿਰ ਦੇ ਹੋਰ ਵੱਖ ਵੱਖ ਸੰਸ਼ਥਾਵਾ ਤੋ ਮੋਹਤਵਾਰ ਵਿਅਕਤੀ ਤੇ ਸਹਿਰ ਵਾਸੀ ਹਾਜਰ ਸਨ।

NO COMMENTS