*ਮਾਨਸਾ ਸਮਾਜਸੇਵੀ ਪਰਿਵਾਰਾਂ ਨੇ ਗਊਸੇਵਾ ਲਈ ਸਹਿਯੋਗੀ ਰਾਸ਼ੀ ਕੀਤੀ ਭੇਂਟ*

0
62

 ਮਾਨਸਾ25,ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ):ਸਰਕਾਰੀ ਗਊਸ਼ਾਲਾ ਖੋਖਰ ਕਲਾਂ ਵਿਖੇ ਲੱਗਭਗ ਗਿਆਰਾਂ ਸੋ ਦੇ ਕਰੀਬ ਸੜਕਾਂ ਤੇ ਘੁੰਮਦੇ ਬੇਸਹਾਰਾ ਗਊਵੰਸ਼ ਨੂੰ ਲਿਜਾ ਕੇ ਉਨ੍ਹਾਂ ਦੀ ਸੰਭਾਲ ਜ਼ਿਲਾ ਪਸ਼ੂ ਭਲਾਈ ਸੁਸਾਇਟੀ ਮਾਨਸਾ ਜਿਸ ਦੇ ਚੇਅਰਮੈਨ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਹਨ ਲੋਕਾਂ ਦੇ ਸਹਿਯੋਗ ਅਤੇ ਸਮੇਂ ਸਮੇਂ ਤੇ ਸਰਕਾਰ ਵਲੋਂ ਦਿੱਤੇ ਜਾ ਰਹੇ ਫੰਡਾਂ ਨਾਲ ਹੋ ਰਹੀ ਹੈ। ਲੋਕਾਂ ਦੇ ਮੰਨੋਰੰਜਨ ਲਈ ਪਾਰਕ ਜਿੱਥੇ ਵੋਟਿੰਗ ਵੀ ਹੁੰਦੀ ਹੈ ਬਣਾਇਆ ਗਿਆ ਹੈ ਜਿਸ ਤੋਂ ਹੁੰਦੀ ਆਮਦਨ ਗਊਸੇਵਾ ਤੇ ਖਰਚ ਕੀਤੀ ਜਾਂਦੀ ਹੈ ਪਰ ਪਿਛਲੇ ਸਮੇਂ ਤੋਂ ਕਰੋਨਾ ਦੀ ਮਹਾਂਮਾਰੀ ਕਾਰਨ ਲੋਕਾਂ ਦਾ ਜਾਣਾ ਆਉਣਾ ਘੱਟ ਗਿਆ ਜਿਸ ਕਾਰਨ ਆਮਦਨ ਵੀ ਘੱਟ ਗਈ ਹੈ।
ਸੰਜੀਵ ਪਿੰਕਾ ਨੇ ਦੱਸਿਆ ਕਿ ਕਿ ਫੰਡਾਂ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਕਮੇਟੀ ਮੈਂਬਰ ਸ਼੍ਰੀ ਵਿਨੋਦ ਭੰਮਾਂ ਜੀ ਦੇ ਯਤਨਾਂ ਸਦਕਾ ਜਤਿੰਦਰ ਕੁਮਾਰ ਲੱਕੀ ਅਤੇ ਦੋਲਤ ਭੰਮਾਂ ਜੀ ਦੇ ਸਹਿਯੋਗ ਨਾਲ 75000 ਰੁਪਏ ਦੀ ਰਾਸ਼ੀ ਅਤੇ ਸ਼੍ਰੀ ਅਸ਼ਵਨੀ ਜਿੰਦਲ ਜੀ ਦੇ ਯਤਨਾਂ ਸਦਕਾ ਸ਼ੀ੍ ਸੋਨੂੰ ਜੈਨ ਜੀ ਵੱਲੋਂ 51000 ਰੁਪਏ ਦੀ ਰਾਸ਼ੀ ਗਊਸੇਵਾ ਲਈ ਗਊਸ਼ਾਲਾ ਵਿਖੇ ਜਾ ਕੇ ਦਿੱਤੀ ਗਈ ਹੈ। ਗਊਸ਼ਾਲਾ ਕਮੇਟੀ ਵੱਲੋਂ ਦਾਨੀ ਸੱਜਣਾਂ ਦਾ ਯਾਦਗਾਰੀ ਚਿੰਨ੍ਹ ਦੇ ਧੰਨਵਾਦ ਕੀਤਾ ਗਿਆ।
ਇਸ ਮੌਕੇ ਪਵਨ ਕੁਮਾਰ ਅਕਾਉਂਟਸ ਅਫਸਰ, ਅਸ਼ਵਨੀ ਕੁਮਾਰ ਏ.ਸੀ.ਐਫ.ਏ, ਸ਼ਾਮ ਲਾਲ ਗੋਇਲ, ਜੈਪਾਲ ਗਰਗ, ਵਿਨੋਦ ਭੰਮਾਂ, ਸੰਜੀਵ ਪਿੰਕਾ ਸਮੇਤ ਮੈਂਬਰ ਹਾਜ਼ਰ ਸਨ।

NO COMMENTS