*ਮਾਨਸਾ ਸਬਜ਼ੀ ਵਾਲੀ ਰੇਹੜੀਆਂ ਕਾਰਨ ਹੋ ਰਿਹੈ ਭਾਰੀ ਜਾਮ ਪ੍ਰਸ਼ਾਸਨ ਨਹੀਂ ਦੇ ਰਿਹਾ ਧਿਆਨ*

0
111

ਮਾਨਸਾ, 19 ਅਪ੍ਰੈਲ ( ਸਾਰਾ ਯਹਾਂ ) : ਰੇਲਵੇ ਪ੍ਰਸ਼ਾਸਨ ਵੱਲੋਂ ਮਾਨਸਾ ਦੇ ਵਿਚ ਜੋ ਰੇਲਵੇ ਲਾਈਨ ਦੇ ਨਾਲ ਨਾਲ ਸਬਜ਼ੀ ਮੰਡੀ ਲੱਗ ਰਹੀ ਸੀ ਉਹ ਚੁਕਵਾ ਦਿੱਤੀ ਗਈ ਸੀ, ਜਿਸ ਕਰਕੇ ਹੁਣ ਰਾਮਬਾਗ ਰੋਡ ਤੇ ਸਬਜ਼ੀ ਵਾਲਿਆਂ ਨੇ ਆਪਣੀਆਂ ਰੇਹੜੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਕਾਰਨ ਇਸ ਰੋਡ ਦੇ ਉੱਪਰ ਕਾਫ਼ੀ ਵੱਡਾ ਜਾਮ ਲੱਗ ਜਾਂਦਾ ਹੈ ਅਤੇ ਜਦੋਂ ਕੋਈ ਸਸਕਾਰ ਕਰਨ ਦੇ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਬਾਰੇ ਜਦੋਂ ਸਬਜ਼ੀ ਰੇਹੜੀ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਐਮਐਲਏ ਸਾਬ ਡੀਸੀ ਦਫ਼ਤਰ ਦੇ ਵਿੱਚ ਵੀ ਆਪਣੀ ਗੁਹਾਰ ਲਗਾ ਚੁੱਕਿਆ ਅਤੇ ਆਪਣੀ ਦਰਖਾਸਤ ਦੇ ਚੁੱਕੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਕੀ ਕਰੀਏ ਸਾਨੂੰ ਵੀ ਗਲੀ ਗਲੀ ਦੇ ਵਿੱਚ ਭਟਕਣਾ ਪੈਂਦਾ ਹੈ ਅਸੀਂ ਮਜਬੂਰ ਹਾਂ ਇਸ ਜਗ੍ਹਾ ਤੇ ਰੇਹਡ਼ੀਆਂ ਲਗਾਉਣ ਲਈ । ਸਾਨੂੰ ਇਸ ਤਰ੍ਹਾਂ ਭਟਕਦਿਆਂ ਨੂੰ ਤੇਰਾਂ ਦਿਨ ਹੋ ਚੁੱਕੇ ਹਨ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ  । ਅਸੀਂ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਸਾਨੂੰ ਪੁਰਾਣੀਆਂ ਦਾਣਾ ਮੰਡੀ ਵਿੱਚੋਂ ਇੱਕ ਦਾਣਾ ਮੰਡੀ ਦਿੱਤੀ ਜਾਵੇ ਜੋ ਹੁਣ ਖਾਲੀ ਪਈਆਂ ਹਨ । ਸਬਜ਼ੀ ਰੇਹੜੀ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਕਾਲਾ ਨੇ ਗੱਲਬਾਤ  ਕਰਦਿਆਂ ਕਿਹਾ  ਕੀ  ਸ਼ਹਿਰ ਦੇ ਵਿਚ ਸਬਜ਼ੀ ਫਲ ਰੇਹੜੀ ਵਿਕਰੇਤਾਵਾਂ ਦੇ ਲਈ ਕੋਈ ਪੱਕਾ ਟਿਕਾਣਾ ਨਾ ਹੋਣ ਕਰ ਕੇ ਗਲੀ ਗਲੀ ਬਾਜ਼ਾਰਾਂ ਤੇ ਘਰਾਂ ਦੇ ਬਾਹਰ ਬੈਠ ਕੇ ਸਬਜ਼ੀ ਵੇਚਣ ਲਈ ਮਜਬੂਰ ਹਨ । ਜੋ ਪ੍ਰਸ਼ਾਸਨ ਨੇ ਸਬਜ਼ੀ ਵਿਕਰੇਤਾ ਨੂੰ ਰੇਹੜੀ ਵਾਲਿਆਂ ਨੂੰ ਜਗ੍ਹਾ ਅਲਾਟ ਕੀਤੀ ਹੈ ਪੁਰਾਣੀ ਸਬਜ਼ੀ ਮੰਡੀ ਵਿਚ ਉਹ ਜਗ੍ਹਾ ਬਹੁਤ ਥੋੜ੍ਹੀ ਹੈ ਅਤੇ ਨਾ ਹੀ ਉਥੇ ਕੋਈ ਪੁਖਤਾ ਪ੍ਰਬੰਧ ਕੀਤੇ ਗਏ ਹਨ । ਰੇਹੜੀਆਂ ਬਹੁਤ ਜ਼ਿਆਦਾ ਹਨ ਤੇ ਜਗ੍ਹਾ ਬਹੁਤ ਥੋਡ਼੍ਹੀ ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਾਨੂੰ ਮੁਕੰਮਲ ਤੌਰ ਤੇ ਕੋਈ ਵਧੀਆ ਜਗ੍ਹਾ ਦਿੱਤੀ ਜਾਵੇ। ਉੱਥੇ ਹੀ ਸ਼ਹਿਰ ਵਿਚ ਰੇਹੜੀਆਂ ਦੇ ਕਾਰਨ ਟ੍ਰੈਫਿਕ ਵਿਵਸਥਾ  ਚਰਮਰਾ ਗਈ ਹੈ ਸਬਜ਼ੀ ਵਿਕਰੇਤਾਵਾਂ ਨੇ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਪੱਕੀ ਜਗ੍ਹਾ ਦੇਵੇ ਤਾਂ ਕਿ ਉਹ ਇੱਕ ਜਗ੍ਹਾ ਤੇ ਖੜ੍ਹ ਕੇ ਸਬਜ਼ੀ ਵੇਚ ਸਕਣ। ਜੇਕਰ ਅਸੀਂ ਸੜਕਾਂ ਤੇ ਜਾਂ ਗਲੀਆਂ ਦੇ ਵਿਚ ਸ਼ਹਿਰ ਵਿਚ ਸਬਜ਼ੀ ਵੇਚਣ ਲਈ ਜਾਂਦੇ ਹਾਂ ਤਾਂ ਇਸ ਨਾਲ ਪ੍ਰਸ਼ਾਸਨ ਅਤੇ ਆਮ ਜਨਤਾ ਨੂੰ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜੀਆਂ ਦੁਕਾਨਾਂ ਦੇ ਮੂਹਰੇ ਖੜ੍ਹਦੇ ਹਾਂ  ਉਨ੍ਹਾਂ ਦੁਕਾਨਦਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਜਿਸ ਜਗ੍ਹਾ ਤੇ ਅਸੀਂ ਪਹਿਲਾਂ ਰੇਹੜੀਆਂ ਲਗਾਉਂਦੇ ਸੀ ਰੇਲਵੇ ਫਾਟਕ ਦੇ ਨਾਲ ਉਹ ਜਗ੍ਹਾ ਸੈਂਟਰ ਗੌਰਮਿੰਟ ਦੀ ਹੈ ਜੋ ਕਿ ਦਿੱਲੀ ਦਾ ਪ੍ਰਸ਼ਾਸ਼ਨ ਸਾਨੂੰ ਹਰ ਪੰਦਰਾਂ ਦਿਨਾਂ ਬਾਅਦ ਦਸ ਦਿਨਾਂ ਬਾਅਦ ਪੰਜ ਦਿਨਾਂ ਬਾਅਦ ਇੱਥੋਂ ਉਠਾ ਦਿੰਦੇ ਨੇ ਹਨ। ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਅਤੇ ਸਾਨੂੰ ਰੇਹੜੀਆਂ ਵਾਲਿਆਂ ਨੂੰ ਪਰੋਪਰ ਕੁਝ ਜਗ੍ਹਾ ਅਲਾਟ ਕੀਤੀ ਜਾਵੇ  ਤਾਂ ਜੋ ਸਾਡਾ ਆਉਣਾ ਜਾਣਾ ਜਿਹੜਾ ਸੜਕਾਂ ਵਿੱਚੋਂ ਖ਼ਤਮ ਹੋ ਜਾਵੇ  ਅਸੀਂ ਇੱਕ ਜਗ੍ਹਾ ਤੇ ਰਹਾਂਗੇ ਇਹ ਪ੍ਰਸ਼ਾਸਨ ਦੇ ਹਿੱਤ ਚ ਵੀ ਸਾਡੇ ਹਿੱਤ ਚ ਵੀ ਹੈ ਪਰ ਪ੍ਰਸ਼ਾਸਨ ਸੰਜੀਦਾ ਹੋ ਕੇ ਸਾਡੀ ਇਸ ਮਸਲੇ ਨੂੰ ਸਮਝ ਨਹੀਂ ਰਿਹਾ ਬੜੇ ਲੰਮੇ ਤੋਂ  ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਆ ਰਹੇ ਹਾਂ ਪਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਜੇ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਤਾਂ ਕਿ ਰੇਹੜੀਆਂ ਦਾ ਮਸਲਾ ਹੱਲ ਹੋ ਸਕੇ।  ਪਿਛਲੇ ਪੰਜ ਦਿਨਾਂ ਤੋਂ ਸਾਡਾ ਸਾਮਾਨ ਸਬਜ਼ੀਆਂ ਫਲ ਖ਼ਰਾਬ ਹੋ ਜਾਂਦੇ ਹਨ ਜੋ ਵਿਕ  ਨਹੀਂ  ਰਹੇ  ਫਲ ਵਾਲੀ ਇਕ ਰੇਹੜੀ ਆਦਿ ਦਾ ਘੱਟੋ ਘੱਟ ਨਾਂ ਵਾਲਾ ਕੋਈ ਦਸ ਹਜ਼ਾਰ ਦੇ ਕਰੀਬ ਨੁਕਸਾਨ ਹੁੰਦਾ ਹੈ । ਸਾਡੀਆਂ ਸਬਜ਼ੀ ਵਾਲੀਆਂ ਰੇਹੜੀਆਂ ਤੋਂ ਤਕਰੀਬਨ  ਪੰਜ ਹਜ਼ਾਰ ਲੋਕ ਹਰ ਰੋਜ਼ ਸਬਜ਼ੀਆਂ ਖਰੀਦਣ ਆਉਂਦੇ ਸਨ । ਜਦੋਂ ਅਸੀਂ ਬਾਜ਼ਾਰ ਵਿਚਦੀ ਲੰਘਦੇ ਹਾਂ ਟਰੈਫਿਕ ਦੀ ਸਮੱਸਿਆ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਆਮ ਜਨਤਾ ਨੂੰ ਆਉਂਦੀਆਂ ਹਨ । ਅਸੀਂ ਸ਼ਹਿਰ ਦੀਆਂ ਪੁਰਾਣੀਆਂ ਚਾਰ ਦਾਣਾ ਮੰਡੀਆਂ ਖਾਲੀਆਂ ਪਈਆਂ ਹਨ  ਜੇ ਸਾਨੂੰ ਕਿ ਪ੍ਰੌਪਰ ਪੱਕੀ ਜਗ੍ਹਾ ਦਾਣਾ ਮੰਡੀ  ਵਿੱਚ ਦਿੱਤੀ ਜਾਵੇ  ਤਾਂ ਜੋ ਸਾਡਾ ਰੁਜ਼ਗਾਰ ਚੱਲ ਸਕੇ ਅਤੇ ਅਸੀਂ ਆਪਣੇ ਬੱਚਿਆਂ ਦਾ ਪੇਟ ਪਾਲ ਸਕੀਏ । ਇਸ ਸਮੇਂ  ਰਕੇਸ਼ ਕੁਮਾਰ ਮਦਨ ਲਾਲ ਜਗਰੂਪ ਸਿੰਘ ਲਾਲ ਸਿੰਘ ਆਦਿ ਸ਼ਾਮਲ ਸਨ  

NO COMMENTS