*ਮਾਨਸਾ ਸ਼ਹਿਰ ਵਿੱਚ ਵਿਗੜੀ ਅਮਨ ਕਾਨੂੰਨ ਵਿਵਸਥਾ, ਬੰਦ ਪਈਆਂ ਰਜਿਸਟਰੀਆਂ, ਅਵਰਾ ਪਸ਼ੂਆਂ ਦੀਆਂ ਸਮੱਸਿਆਂ ਅਤੇ ਹੋਰ ਸਮੱਸਿਆ ਸੰਬਧੀ, ਲਕਸ਼ਮੀ ਨਾਇਣ ਮੰਦਰ ਵਿਖੇ ਰੱਖੀ ਗਈ ਮੀਟਿੰਗ*

0
8

ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ )  : ਮਾਨਸਾ ਸ਼ਹਿਰ ਵਿੱਚ ਵਿਗੜੀ ਅਮਨ ਕਾਨੂੰਨ ਵਿਵਸਥਾ, ਬੰਦ ਪਈਆਂ ਰਜਿਸਟਰੀਆਂ, ਅਵਰਾ ਪਸ਼ੂਆਂ ਦੀਆਂ ਸਮੱਸਿਆਂ ਅਤੇ ਸ਼ਹਿਰ ਵਿੱਚ ਗੰਦੇ ਪਾਣੀ ਅਤੇ ਕੂੜੇ ਦੀ ਸਮੱਸਿਆ ਸੰਬਧੀ, ਲਕਸ਼ਮੀ ਨਾਇਣ ਮੰਦਰ ਵਿਖੇ ਰੱਖੀ ਗਈ ਮੀਟਿੰਗ- ਮਾਨਸਾ ਸੰਘਰਸ਼ ਕਮੇਟੀ।

ਮਾਨਸਾ( ) 02 ਅਕੂਤਬਰ 2022:- ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਵਿੱਚ ਵਿਗੜੀ ਅਮਨ ਕਾਨੂੰਨ ਵਿਵਸਥਾ ਜਿਸ ਕਾਰਨ ਰੋਜ਼ਾਨਾ ਸ਼ਹਿਰ ਵਿੱਚ ਲੁੱਟਾ ਖੋਹਾਂ ਅਤੇ ਚੋਰੀਆਂ ਹੋ ਰਹੀਆਂ ਹਨ। ਮਾਨਸਾ ਪੁਲਿਸ ਪ੍ਰਸ਼ਾਸਨ ਮੂਕਦਰਸ਼ਕ ਬਣ ਕੇ ਦੇਖ ਰਿਹਾ ਹੈ। ਇਹ ਘਟਨਾਵਾਂ ਵਿੱਚ ਕੋਈ ਠੱਲ ਨਹੀਂ ਪੈ ਰਹੀ ਅਤੇ ਨਾ ਹੀ ਕੋਈ ਦੋਸ਼ੀ ਫੜੇ ਜਾ ਰਹੇ ਹਨ ਅਤੇ ਮਾਨਸਾ ਵਾਸੀ ਦਹਿਸ਼ਤ ਦੇ ਛਾਏ ਵਿੱਚ ਜਿਉਂ ਰਹੇ ਹਨ।

ਮਾਨਸਾ ਦੀ ਵਿਗੜੀ ਸੀਵਰੇਜ ਦੀ ਵਿਵਸਥਾ ਜਿਸ ਕਾਰਨ ਮਾਨਸਾ ਸ਼ਹਿਰ ਦੇ ਹਰ ਕੋਨੇ ਵਿੱਚ ਗੰਦਾ ਪਾਣੀ ਭਰਿਆ ਪਿਆ ਹੈ। ਸ਼ਹਿਰ ਦੇ ਆਉਣ-ਜਾਣ ਦੇ ਸਾਰੇ ਰਸਤੇ ਬੰਦ ਹਨ। ਭਾਈ ਗੁਰਦਾਸ ਵਾਲਾ ਡੋਬੇ ਦੇ ਲੱਗੇ ਗੰਦਗੀ ਦੇ ਢੇਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਮਾਨਸਾ ਅਡਰ ਬਰਿੱਜ ਵਿੱਚ ਜਮਾ ਪਾਣੀ ਨੂੰ ਕੱਢਣ ਵਿੱਚ ਮਾਨਸਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਕਾਮ ਹੈ।

ਮਾਨਸਾ ਵਿੱਚ ਰਜਿਸਟਰੀਆਂ ਦਾ ਕੰਮ ਪ੍ਰਸ਼ਾਸਨ ਵੱਲੋਂ ਐੱਨ.ਓ.ਸੀ. ਦਾ ਬਾਹਨਾ ਬਣਾ ਕੇ ਬੰਦ ਕਰ ਰੱਖਿਆ ਹੈ ਅਤੇ ਜੋ ਰਜਿਸਟਰੀਆਂ ਹੁੰਦੀਆਂ ਹਨ ਉਹ ਵੀ ਭਾਰੀ ਰਿਸ਼ਵਤ ਨਾਲ ਕੀਤੀਆਂ ਜਾ ਰਹੀਆਂ ਹਨ।

ਮਾਨਸਾ ਵਿੱਚ ਅਵਾਰਾ ਪੁਸ਼ੂਆਂ ਸਬੰਧੀ ਲੰਬਾ ਸ਼ੰਘਰਸ਼ ਲੜਿਆ ਗਿਆ ਇਸ ਸ਼ੰਘਰਸ ਦੌਰਾਨ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਨੇ ਉਸ ਸਮੇਂ ਆਪਣੇ ਮੁੱਖ ਮੰਤਰੀ ਨਿਵਾਸ ਵਿੱਚ ਬੁਲਾ ਕੇ ਅਵਾਰਾ ਪੁਸ਼ੂਆਂ ਦੀ ਸਮੱਸਿਆ ਦਾ ਹੱਲ ਕਰਨ ਦਾ ਵਾਅਦਾ ਕੀਤਾ ਅਤੇ ਉਹਨਾਂ ਦਾ ਪੁੱਤਰ ਰਣਇਂਦਰ ਸਿੰਘ ਅਤੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਗੜ ਮਾਨਸਾ ਸ਼ਹਿਰ ਦੇ ਵਾਸੀਆਂ ਦੇ ਇੱਕਠ ਵਿੱਚ ਆ ਕੇ ਦੋ ਮਹੀਨੇ ਵਿੱਚ ਅਵਾਰਾ ਪੁਸ਼ੂਆਂ ਦੀ ਸਮੱਸਿਆ ਦਾ ਹੱਲ ਕਰਨ ਦਾ ਵਾਅਦਾ ਕੀਤਾ ਸੀ, ਪਰ ਉਹ ਆਪਣੇ ਵਾਅਦੇ ਤੋਂ ਮੁੱਕਰ ਗਏ। ਇਸ ਤੋਂ ਇਲਾਵਾ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੌਜੂਦਾ ਕੈਬਨਿਟ ਮੰਤਰੀ ਅਮਨ ਅਰੌੜਾ ਮਾਨਸਾ ਆ ਕੇ ਅਵਾਰਾ ਪੁਸ਼ੂਆਂ ਦੇ ਹੱਲ ਲਈ ਲੜੇ ਜਾ ਰਹੇ ਸੰਘਰਸ਼ ਦਾ ਸਮੱਰਥਨ ਕਰ ਕੇ ਗਏ ਸਨ। ਪਰ ਸਰਕਾਰ ਆਉਣ ਤੇ ਉਹਨਾ ਦਾ ਵੀ ਅਵਾਰਾ ਪੁਸ਼ੂਆਂ ਦੀ ਸਮੱਸਿਆ ਦੇ ਹੱਲ ਵੱਲ ਕੋਈ ਧਿਆਨ ਨਹੀਂ।

ਇਸ ਤੋਂ ਇਲਾਵਾ ਮਾਨਸਾ ਵਿੱਚ ਬੰਦ ਪਈਆਂ ਸਟੀਰਟ ਲਾਇਟਾਂ, ਸਰਕਾਰੀ ਹਸਪਤਾਲ ਦੇ ਘਟੀਆਂ ਪ੍ਰਬੰਧ ਸਟਾਫ ਅਤੇ ਦਵਾਈਆਂ ਦੀ ਰੜਕਵੀਂ ਘਾਟ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਅਤੇ ਮਾਨਸਾ ਦੇ ਹਰ ਕੋਨੇ ਵਿੱਚ ਵਿੱਕ ਰਹੇ ਹਰ ਤਰ੍ਹਾਂ ਦੇ ਨਸ਼ੇ ਤੇ ਸਰਕਾਰ ਦਾ ਇਸ ਤੇ ਕੋਈ ਕੰਟਰੋਲ ਨਹੀਂ ਹੈ ਅਤੇ ਮਾਨਸਾ ਸ਼ਹਿਰ ਦੇ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ। ਇਹਨਾਂ ਸਾਰੀਆਂ ਸਮੱਸਿਆਵਾਂ ਸਬੰਧੀ ਮਾਨਸਾ ਸ਼ਹਿਰ ਵਾਸੀਆਂ ਵੱਲੋਂ ਮਿਤੀ 03.10.2022 ਸ਼ਾਮ 3.30 ਵਜੇ ਲਕਸ਼ਮੀ ਨਾਇਣ ਮੰਦਰ ਵਿਖੇ ਇੱਕ ਮੀਟਿੰਗ ਰੱਖੀ ਗਈ ਹੈ। ਜਿਸ ਵਿੱਚ ਆਮ ਸ਼ਹਿਰ ਵਾਸੀਆਂ ਨੂੰ ਪੁੱਜਣ ਦੀ ਅਪੀਲ ਕੀਤੀ ਹੈ। ਉੱਥੇ ਮਾਨਸਾ ਦੀਆਂ ਵਪਾਰਕ, ਧਾਰਮਿਕ, ਸਮਾਜਿਕ, ਕਿਸਾਨ ਜਥੇਬੰਦੀਆਂ ਅਤੇ ਹੋਰ ਸਾਰੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਇਸ ਮੀਟਿੰਗ ਵਿੱਚ ਪੁੱਜਣ ਦਾ ਸੱਦਾ ਹੈ ਤਾਂ ਕਿ ਇਹਨਾਂ ਉਪਰੋਕਤ ਸਮੱਸਿਆਵਾਂ ਦੇ ਹੱਲ ਲਈ ਪੱਕੇ ਅਤੇ ਬੱਝਵੇ ਸੰਘਰਸ਼ ਦੀ ਰੂਪ ਰੇਖਾ ਉਲਕੀ ਜਾ ਸਕੇ ਕਿਉਂਕਿ ਮਾਨਸਾ ਸ਼ਹਿਰ ਨਿਵਾਸੀ ਕਈ ਵਾਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਅਤੇ ਚੁਣੇ ਹੋਏ ਨੁਮਾਇਦੀਆਂ ਨੂੰ ਵਾਰ-ਵਾਰ ਬੇਨਤੀ ਕਰ ਚੁੱਕੇ ਹਨ। ਪਰ ਇਹ ਸਾਰੇ ਚੁਣੇ ਹੋਏ ਨੁਮਾਇਦੇ ਅਤੇ ਅਧਿਕਾਰੀ ਮਾਨਸਾ ਵਾਸੀਆਂ ਦੇ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਅਸਫਲ ਰਹੇ ਹਨ। ਇਹਨਾਂ ਗੱਲਾਂ ਨੂੰ ਦੇਖਦੇ ਹੋਏ ਮੁਨੀਸ਼ ਬੱਬੀ ਦਾਨੇਵਾਲੀਆਂ, ਪ੍ਰਧਾਨ ਵਪਾਰ ਮੰਡਲ ਮਾਨਸਾ, ਸੁਰੇਸ਼ ਨੰਦਗੜ੍ਹੀਆਂ, ਪ੍ਰਧਾਨ ਕਰਿਆਨਾ ਐਸੋਸੀਏਸ਼ਨ, ਬਲਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ ਨਗਰ ਕੌਂਸਲ, ਕਾਮਰੇਡ ਕ੍ਰਿਸ਼ਨ ਚੌਹਾਨ, ਗੁਰਲਾਬ ਸਿੰਘ ਮਾਹਲ ਐਡਵੋਕੇਟ, ਡਾ. ਧੰਨਾ ਮੱਲ ਗੋਇਲ, ਪ੍ਰਧਾਨ ਮੈਡੀਕਲ ਪ੍ਰੈਕਟੀਸਨਰਜ ਐਸ਼ੋਸੀਏਸ਼ਨ ਪੰਜਾਬ, ਮਨਜੀਤ ਸਿੰਘ ਸੰਦੋਉੜਾ, ਜਨਰਲ ਸੱਕਤਰ ਵਪਾਰ ਮੰਡਲ ਮਾਨਸਾ, ਬਲਜੀਤ ਸ਼ਰਮਾ ਪ੍ਰਧਾਨ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਮਾਨਸਾ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਇਸ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਅਤੇ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਮਾਨਸਾ ਸ਼ੰਘਰਸ਼ ਕੇਮਟੀ ਦੇ ਬੈਨਰ ਹੇਠ ਇਹ ਸੰਘਰਸ਼ ਲੜਿਆ ਜਾਵੇਗਾ।

NO COMMENTS