*ਮਾਨਸਾ ਸ਼ਹਿਰ ਵਿੱਚ ਨਸ਼ਾ ਵਿਰੋਧੀ ਮੁਹਿੰਮ ਵਿੱਚ ਮਾਨਸਾ ਸ਼ਹਿਰ ਵਾਸਿਆ ਦਾ ਸਾਥ ਨਾ ਦੇਣ ਅਤੇ ਮਾਨਸਾ ਦੇ ਵਿਧਾਇਕ ਡਾਂ ਵਿਜੈ ਸਿੰਗਲਾ ਖਿਲਾਫ਼ ਰੋਸ ਮਾਰਚ ਕੱਢ ਕੇ ਵਿਧਾਇਕ ਦਾ ਪੁਤਲਾ ਫ਼ੂਕਿਆ*

0
4

ਮਾਨਸਾ, 21 ਮਈ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਦੇ ਵਿਧਾਇਕ ਡਾ ਵਿਜੈ ਕੁਮਾਰ ਸਿੰਗਲਾਂ ਵੱਲੋਂ ਮਾਨਸਾ ਸ਼ਹਿਰ ਵਿੱਚ ਮੈਡੀਕਲ ਨਸ਼ੇ ਖਿਲਾਫ ਮੁਹਿੰਮ ਵਿੱਚ ਮਾਨਸਾ ਦੇ ਨੋਜਵਾਨ ਪਰਵਿੰਦਰ ਸਿੰਘ ਝੋਟਾ ਦਾ ਸਾਥ ਨਾ ਦੇਣ ਅਤੇ ਮਾਨਸਾ ਸ਼ਹਿਰ ਵਿੱਚ ਵਿੱਕ ਰਹੇ ਨਸ਼ੇ ਖਿਲਾਫ ਕੋਈ ਬਿਆਨ ਨਾ ਦੇਣ ਕਾਰਣ ਅੱਜ ਮਾਨਸਾ ਸ਼ਹਿਰ ਦੇ ਨੋਜਵਾਨ, ਨਸ਼ੇ ਖਿਲਾਫ ਇਸ ਮੁਹਿੰਮ ਵਿੱਚ ਸ਼ਾਮਲ ਜੰਥੇਬੰਦੀਆ ਵੱਲੋਂ ਮਾਨਸਾ ਦੇ ਵਿਧਾਇਕ ਅਤੇ ਹੋਰ ਰਾਜਨੀਤਕ ਪਾਰਟੀਆ ਜਿਵੇਂ ਕਿ ਅਕਾਲੀ ਦਲ ,ਕਾਂਗਰਸ ਅਤੇ BJP ਨਸ਼ਾ ਵੇਚਣ ਵਾਲੇ ਦੁਕਾਨਦਾਰ ਅਤੇ ਇਹਨਾਂ ਦਾ ਸਮਰਥਨ ਕਰਨ ਵਾਲੇ ਡਰੱਗ ਇੰਸਪੈਕਟਰ ਦਾ ਪੁੱਤਲਾ ਫੂਕਿਆ ਗਿਆ ਹੈ। ਇਸ ਸੰਬਧੀ ਮਾਨਸਾ ਦੇ ਨੋਜਵਾਨਾਂ ਵੱਲੋਂ ਮਾਨਸਾ ਸ਼ਹਿਰ ਦੇ ਗੁਰਦਆਰਾ ਚੌਂਕ ਵਿੱਚ ਪਹਿਲਾਂ ਇੱਕਠ ਕੀਤਾ ਗਿਆ। ਜਿਥੇ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਅਤੇ ਸ਼ਹਿਰ ਵਾਸੀਆਂ ਨੇ ਇਕੱਠੇ ਹੋਏ ਨੌਜਵਾਨਾਂ ਨੂੰ ਸੰਬੋਧਨ ਕੀਤਾ। ਜਿਸ ਵਿੱਚ ਇਹਨਾਂ ਆਗੂਆਂ ਵੱਲੋਂ ਆਪਣਾ ਸਮਰਥਨ ਸਮੂਹਿਕ ਤੌਰ ਤੇ ਪਰਵਿੰਦਰ ਸਿੰਘ ਝੋਟਾ ਦੀ ਇਸ ਮੁਹਿੰਮ ਨੂੰ ਦਿੱਤਾ ਗਿਆ। ਉਹਨਾਂ ਕਿਹਾ ਕੇ ਪਰਵਿੰਦਰ ਸਿੰਘ ਝੋਟਾ ਦੀ ਇਹ ਮੁਹਿੰਮ ਨੂੰ ਜਲਦੀ ਸਾਰੇ ਪੰਜਾਬ ਵਿੱਚ ਲੋਕ ਲਹਿਰ ਬਣ ਕੇ ਉੱਬਰਣਗੇ। ਉਹਨਾਂ ਕਿਹਾਂ ਕਿ ਪਰਵਿੰਦਰ ਸਿੰਘ ਝੋਟਾ ਨਿੱਡਰ ਹੋਕੇ ਆਪਣੀ ਮੈਡੀਕਲ ਨਸ਼ੀਆਂ ਖ਼ਿਲਾਫ਼ ਆਪਣੀ ਮੁਹਿੰਮ ਜਾਰੀ ਰੱਖੇ ਉਹ ਉਸਦੀ ਮੁਹਿੰਮ ਨਾਲ ਪੂਰੀ ਤਰ੍ਹਾਂ ਨਾਲ ਜੁੜੇ ਹਨ। ਇਸ ਸਮੇਂ ਮਾਨਸਾ ਦਾ ਮਾਣ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲ ਦੇ ਪਰਿਵਾਰ ਵੱਲੋਂ ਉਹਨਾਂ ਦੇ ਤਾਰਾਂ ਜੀ ਚਮਕੌਰ ਸਿੰਘ ਨੇ ਸਮਰਥਨ ਕੀਤਾ । ਉਹਨਾਂ ਕਿਹਾ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲ ਦੀ ਤਰਾਂ ਪਰਵਿੰਦਰ ਸਿੰਘ ਝੋਟਾ ਨਿਰਡਰ ਹੋਕੇ ਨਸ਼ੇ ਦੇ ਸੌਦਾਗਰਾਂ ਖਿਲਾਫ ਲੜਾਈ ਲੜ ਰਹੇ ਹੈ। ਉਸ ਦੀ ਇਸ ਲੜਾਈ ਦਾ ਉਹਨਾਂ ਦਾ ਪਰਿਵਾਰ ਸਮਰਥਨ ਕਰਦਾਂ ਹੈ। ਇਸ ਤੋ ਬਾਅਦ ਇਹ ਇੱਕਠ ਮਾਨਸਾ ਸ਼ਹਿਰ ਦੇ ਮੇਨ ਬਜ਼ਾਰ, ਗਊਸ਼ਾਲਾ ਰੋਡ ਹੁੰਦਾ ਹੋਇਆ ਮਾਨਸਾ ਦੇ ਬੱਸ ਸਟੈਂਡ ਪੁਹੰਚਿਆ ਜਿੱਥੇ ਮਾਨਸਾ ਦੇ ਵਿਧਾਇਕ ਡਾ ਵਿਜੈ ਸਿੰਗਲਾ ਅਤੇ ਨਸ਼ਾ ਵੇਚਣ ਵਾਲੇ ਦੁਕਾਨਦਾਰ ਦੀ ਅਤੇ ਡਰੱਗ ਇੰਸਪੈਕਟਰ ਮਾਨਸਾ ਦਾ ਪੁਤਲਾ  ਸਾਂਝੇ ਤੌਰ ਤੇ ਫੂਕਿਆ ਗਿਆ। ਇਸ ਮੁਹਿੰਮ ਵਿੱਚ ਸ਼ਾਮਲ ਹੋਣ ਵਾਲੇ ਮਾਨਸਾ ਵਾਸੀਆਂ ਦਾ ਪਰਵਿੰਦਰ ਸਿੰਘ ਝੋਟਾ ਵੱਲੋਂ ਉਸਦਾ ਸਾਥ ਦੇਣ ਲਈ ਧੰਨਵਾਦ ਕੀਤਾ ਗਿਆ। ਉਹਨਾ ਕਿਹਾਂ ਕੇ ਨਸ਼ੇ ਖਿਲਾਫ ਮੁਹਿੰਮ ਨੂੰ ਪੰਜਾਬ ਪੱਧਰ ਤੇ ਲੈਕੇ ਜਾਣਗੇ, ਜਦੋਂ ਕਿ ਆਮ ਲੋਕ ਜੋ ਨਸ਼ਾ ਕਰਦੇ ਰਹੇ ਹਨ ਸ਼ਰੇਆਮ ਇੱਕਠ ਵਿੱਚ ਕਹਿ ਰਹੇ ਹਨ ਕਿ ਉਹ ਕਿਸ ਕਿਸ ਦੁਕਾਨ ਤੋਂ ਨਸ਼ਾ ਲੈਕੇ ਆਉਦੇ ਹਨ, ਪਰ ਇਸਦੇ ਬਾਵਜੂਦ ਵੀ ਪ੍ਰਸ਼ਾਸ਼ਨ ਨੂੰ ਹੋਰ ਕਿ ਸਬੂਤ ਚਾਹੀਂਦੇ ਹਨ। ਨਸ਼ਾ ਵੇਚਣ ਵਾਲੇ ਦੁਕਾਨਦਾਰਾਂ ਖਿਲਾਫ ਉਹਨਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭੰਗਵਤ ਸਿੰਘ ਮਾਨ ਤੋਂ ਮੰਗ ਕੀਤੀ ਗਈ ਕਿ ਮਾਨਸਾ ਦੇ ਨਸ਼ਾ ਵੇਚਣ ਵਾਲੇ ਨਸ਼ਾਂ ਤਸਕਰਾਂ ਦੁਕਾਨਦਾਰਾਂ ਅਤੇ ਡੱਰਗ ਇੰਸਪੈਕਟਰ ਦੇ ਪਰਿਵਾਰਕ ਮੈਬਰਾਂ ਦੀ ਜਾਇਦਾਦ ਦੀ ਜਾਂਚ ਵਿਜੀਲੈਂਸ ਪੰਜਾਬ ਦੇ ਉੱਚ ਅਫਸਰਾਂ ਤੋਂ ਕਰਵਾਈ ਜਾਵੇ । 

NO COMMENTS